ਨੀਲ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਕੀ ਗੱਲ, ਅੱਜ ਤਨਖਾਹ ਨੀ ਲੈਣੀ ?" ਗੁਮਸੁਮ ਜਾਂਦੀ ਪੰਮੀ ਨੂੰ ਮਾਲਕਣ ਨੇ ਚੇਤਾ ਕਰਵਾਇਆ। " ਕ .... ਕੋਈ ਨਾ ਬੀਬੀ ਜੀ , ਫੇਰ ਲੈ ਜਾਉ। ਆਪਣੇ ਖਿਆਲਾਂ 'ਚ ਗੜੁੱਚ ਪੰਮੀ ਤ੍ਰਭਕ ਕੇ ਬੋਲੀ। ' ਕਮਾਲ ਐ, ਅੱਗੇ ਤਾਂ ਤੂੰ ਮਹੀਨਾ ਖਤਮ ਹੋਣ ਦਾ ਵਸਾਹ ਨਹੀਂ ਸੀ ਕਰਦੀ , ਫਿਰ ਅੱਜ ਕਿਉਂ .... ? " ਮਾਲਕਣ ਪੰਮੀ ਦੇ ਘਰ ਦੇ ਹਾਲਾਤਾਂ ਤੋਂ ਬਾਖੂਬੀ ਵਾਕਫ ਸੀ। "ਬੀਬੀ ਜੀ , ਬੱਚੇ ਅਗਲੀ ਕਲਾਸ 'ਚ ਹੋ ਗਏ ਨੇ ਇੱਕ-ਦੋ ਦਿਨਾਂ 'ਚ ਉਨ੍ਹਾਂ ਨੂੰ ਕਾਪੀਆਂ, ਕਿਤਾਬਾਂ ਤੇ ਵਰਦੀ ਲੈ ਕੇ ਦੇਣੀ ਐ, ਉਧਰੋਂ ਮਾੜੀ ਕਿਸਮਤ ਮੇਰੀ ਸ਼ਰਾਬ ਦੇ ਠੇਕੇ ਟੁੱਟੇ ਨੇ, ਉਹ ਘਰੇ ਹਰਲ-ਹਰਲ ਕਰਦਾ ਫਿਰਦਾ ਹੋਊ, ਉਸਨੂੰ ਪਤੈ ਕਿ ਅੱਜ ਮੈਨੂੰ ਤਨਖਾਹ ......। ” ਮੱਥੇ ਤੇ ਪਏ ਨੀਲ ਨੂੰ ਚੁੰਨੀ ਨਾਲ ਲੁਕਾਉਂਦੀ ਪੰਮੀ ਤੱਤਾ ਜਿਹਾ ਹਾਉਕਾ ਲੈ ਕੋਠੀ ਤੋਂ ਬਾਹਰ ਹੋ ਗਈ।