ਟੱਪੇ (ਕਵਿਤਾ)

ਮਹਿੰਦਰ ਮਾਨ   

Email: m.s.mann00@gmail.com
Cell: +91 99158 03554
Address: ਪਿੰਡ ਤੇ ਡਾਕ ਰੱਕੜਾਂ ਢਾਹਾ
ਸ਼ਹੀਦ ਭਗਤ ਸਿੰਘ ਨਗਰ India
ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੀਂਹ ਹੁਣੇ ਪੈ ਕੇ ਹਟਿਆ ਏ,
ਗਰੀਬਾਂ ਨੇ ਗਰਮੀ ਦਾ ਮੌਸਮ
ਬੜੇ ਔਖੇ ਹੋ ਹੋ ਕੱਟਿਆ ਏ।
ਛੱਪੜ ਪਾਣੀ ਨਾਲ ਭਰ ਚੱਲਿਆ,
ਲੋਕ ਉਸ ਨੂੰ ਸਦਾ ਯਾਦ ਰੱਖਣਗੇ
ਜੋ ਉਨ੍ਹਾਂ ਖਾਤਰ ਮਰ ਚੱਲਿਆ।
ਆਕਾਸ਼ ਤੇ ਸੱਤਰੰਗੀ ਪੀਂਘ ਪਈ ਏ,
ਉਹ ਗਰੀਬਾਂ ਦੇ ਦਿਲਾਂ ਨੂੰ ਭਾ ਗਿਆ
ਜਿਸ ਨੇ ਉਨ੍ਹਾਂ ਦੀ ਸਾਰ ਲਈ ਏ।
 ਠੰਢੀ, ਠੰਢੀ ਹਵਾ ਚੱਲ ਰਹੀ ਏ,
ਐਵੇਂ ਗੁੱਸਾ ਨਾ ਕਰ ਝੱਲਿਆ
ਅਸੀਂ ਗੱਲ ਤੇਰੇ ਭਲੇ ਦੀ ਕਹੀ ਏ।
ਟੁੱਟੀ ਸੜਕ 'ਚ ਪਾਣੀ ਖੜ੍ਹ ਗਿਆ ਏ,
ਖੌਰੇ ਇਸ ਨੇ ਕਦ ਸੁੱਕਣਾ
ਇਹ ਸਭ ਲਈ ਮੁਸੀਬਤ ਬਣ ਗਿਆ ਏ।
ਕੂੜਾ ਖਿੱਲਰਿਆ ਪਿਆ ਏ ਹਰ ਪਾਸੇ,
ਜਦੋਂ ਤੱਕ ਸਫਾਈ ਵੱਲ ਧਿਆਨ ਨ੍ਹੀ ਦਿੰਦੇ
ਤੁਹਾਡੇ ਚਿਹਰਿਆਂ ਤੇ ਆਣੇ ਨ੍ਹੀ ਹਾਸੇ।