ਮੱਖਣ ਸਿੰਘ ਮੁੱਖ ਅਫਸਰ ਥਾਣਾ ਤਫਤੀਸੀ ਅਫਸਰਾ ਦੀ ਮੀਟਿੰਗ ਕਰਦਾ ਹੈ ਕੇ ਮੈਨੂੰ ਬਾਲਾ ਅਫਸਰਾ ਵੱਲੋਂ ਕਰਾਇਮ ਮੀਟਿੰਗ ਦੇ ਵਿੱਚ ਝਾੜ ਪਈ ਹੈ ਕੇ ਤੁਹਾਡੇ ਇਲਾਕੇ ਦੇ ਵਿੱਚ ਨਸ਼ਾ ਵਿੱਕ ਰਿਹਾ ਹੈ, ਉਸ ਤੇ ਕੰਟਰੌਲ ਕਰੋ ਨਹੀਂ ਤਾਂ ਆਪ ਦੇ ਖਿਲਾਫ ਮਹਿਕਮਾਨਾ ਇਨਕੁਆਰੀ ਕੀਤੀ ਜਾਵੇਗੀ। ਇਸ ਲਈ ਸਾਰੇ ਤਫਤੀਸੀ ਅਫਸਰਾ ਨੂੰ ਹਦਾਇਤ ਕੀਤੀ ਹਫ਼ਤੇ ਵਿੱਚ ਇੱਕ ਇੱਕ ਮੁਕੱਦਮਾਂ ਸਾਰੇ ਦਰਜ ਕਰੋ। ਸਾਰੇ ਤਫਤੀਸ਼ੀਆ ਨੇ ਵੱਡੇ ਨਸ਼ਾ ਤੱਸਕਰ ਫੜਣ ਦੀ ਬਜਾਏ ਨਸ਼ਾ ਪੀਣ ਵਾਲੇ ਜਾਂ ਪਾਂਡੀ ਫੜ ਕੇ ਪਰਚੇ ਦੇ ਨਸ਼ੇ ਦੀ ਰਿਕੱਵਰੀ ਦਿਖਾ ਦਿੱਤੀ। ਮੱਖਣ ਸਿੰਘ ਮੁੱਖ ਅਫਸਰ ਨੇ ਸੱਭ ਤੋਂ ਵੱਧ ਮੁਕੱਦਮੇ ਦਰਜ ਕੀਤੇ ਤੇ ਨਸ਼ੇ ਦੀ ਰਿਕੱਵਰੀ ਦਿਖਾਈ। ਜੋ ਸਾਹਿਬ ਨੇ ਖੁਸ਼ ਹੋਕੇ ਉਸ ਥਾਣੇ ਦਾ ਦੌਰਾ ਕੀਤਾ। ਸਾਹਿਬ ਦੀ ਥਾਣੇ ਆਉਣ ਦੀ ਖ਼ਬਰ ਸੁਣ ਨਸ਼ਈਆਂ ਦੀਆਂ ਮਾਂਵਾਂ ਪਤਨੀਆਂ ਆਕੇ ਸਾਹਿਬ ਦੇ ਪੇਸ਼ ਹੋਈਆ ਤੇ ਕਿਹਾ ਕੇ ਸਾਡੇ ਬੱਚੇ ਨਸ਼ੇ ਦੇ ਬਗੈਰ ਮਰ ਜਾਣਗੇ ਇੰਨਾ ਨੂੰ ਛੱਡ ਦੇਵੋ। ਸਾਹਿਬ ਨੇ ਕਿਹਾ ਮੈਂ ਕਿਵੇਂ ਛੱਡ ਸਕਦਾ ਹਾਂ ਇੰਨਾ ਦੇ ਖਿਲਾਫ ਪਰਚਾ ਦਰਜ ਹੋ ਗਿਆ ਹੈ ਆਪ ਆਪਣੀ ਚਾਰਾਂ ਜੋਈ ਅਦਾਲਤ ਵਿੱਚ ਕਰੋ। ਇੱਕ ਬਜ਼ੁਰਗ ਔਰਤ ਨੇ ਕਿਹਾ ਕੇ ਮੇਰਾ ਘਰ ਵਾਲਾ ਨਸ਼ੇ ਬਗੈਰ ਮਰ ਜਾਵੇਗਾ ਮੈਂ ਤੁਹਾਡੇ ਪੈਰੀਂ ਪੈਂਦੀ ਹਾਂ ਮੈਨੂੰ ਇਜਾਜ਼ਤ ਦਿਉ ਮੈਂ ਪੁੜੀ ਲਿਆਕੇ ਨਸ਼ੇ ਦੀ ਉਸ ਨੂੰ ਦੇ ਦਿੰਦੀ ਹਾਂ।ਸਾਹਿਬ ਬੜਾ ਹੈਰਾਨ ਹੋਇਆ ਕੇ ਤੂੰ ਕਿੱਥੋਂ ਲੈ ਆਵੇਗੀ। ਬੁੱਢੀ ਨੇ ਰੋਦੇ ਕਰਵਾਉਂਦੇ ਕਿਹਾ ਘਰ ਘਰ ਨਸ਼ੇ ਦੇ ਵੱਡੇ ਵੱਡੇ ਸੁਦਾਗਰ ਖ਼ਾਕੀ ਤੇ ਖਾਧੀ ਦੀ ਮਿਲੀ ਭੁਗਤ ਨਾਲ ਨਸ਼ਾ ਵਿਕਾ ਰਹੇ ਹਨ।ਜਿਹੜੇ ਫੜ ਕੇ ਲੈਕੇ ਆਏ ਹੋ ਇਹ ਤਾਂ ਪਾਂਡੀ ਤੇ ਨਸ਼ਾ ਕਰਣ ਵਾਲੇ ਹਨ ।ਜੋ ਇਨ੍ਹਾਂ ਵੱਡੇ ਸਮੱਗਲਰਾਂ , ਮੱਘਰਮੱਛਾ ਨੇ ਇੰਨ੍ਹਾਂ ਨੂੰ ਪਾਂਡੀ ਤੇ ਨਸ਼ਈ ਬਣਾ ਦਿੱਤਾ ਹੈ। ਇਹ ਨਸ਼ੇ ਦੀ ਪੂਰਤੀ ਲਈ ਇੰਨਾ ਵੱਡੇ ਸਮੱਗਲਰਾ ਦਾ ਨਸ਼ਾ ਵੇਚਦੇ ਹਨ ਤੇ ਪੀਂਦੇ ਹਨ। ਜੋ ਨਸ਼ੇ ਦੀ ਜੜ੍ਹ ਫੜਣੀ ਹੈ ਤਾਂ ਇੰਨਾ ਮੱਘਰਮੱਛਾ ਨੂੰ ਫੜੋ ਤੇ ਇੰਨ੍ਹਾ ਦੀ ਜਾਇਦਾਦ ਜਬਤਕਰ ਇਨ੍ਹਾਂ ਨੂੰ ਫਾਹੇ ਲਾਉ । ਜੋ ਘਰ ਘਰ ਨਸ਼ਾ ਵੰਡ ਮਾਂਵਾਂ ਦੀਆਂ ਕੁੱਖਾਂ ਉਜਾੜ ਰਹੇ ਹਨ। ਨਸ਼ਈਆਂ ਫੜਣ ਦੀ ਜਗਾ ਪਿਆਰ ਨਾਲ ਇਨ੍ਹਾਂ ਦਾ ਮਨੋਵਿਆਨਕ ਡਾਕਟਰਾਂ ਪਾਸੋ ਇਲਾਜ ਕਰਵਾਉ । ਜੇ ਇਹ ਹਾਲ ਰਿਹਾ ਤਾਂ ਪੰਜਾਬ ਵਿੱਚ ਪੈਰਾ ਮਿਲਟਰੀ ਫੋਰਸ ਵਿੱਚ ਭਰਤੀ ਹੋਣ ਲਈ ਜਵਾਨ ਨਹੀਂ ਮਿਲਣਗੇ। ਕੁੱਛ ਨਸ਼ਈ ਹੁੰਦੇ ਜਾ ਰਹੇ ਹਨ ਕੁੱਛ ਪੜ ਲਿਖ ਰੁਜ਼ਗਾਰ ਨਾ ਮਿਲਣ ਕਰ ਬਾਹਰ ਜਾ ਰਹੇ ਹਨ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ, ਤੇ ਕੁੱਛ ਗੈਗਸਟਰ ਬਣ ਰਹੇ ਹਨ। ਕਿਸੇ ਦਿਨ ਇੱਥੇ ਪਰਵਾਸੀਆਂ ਦਾ ਰਾਜ ਹੋਵੇਗਾ।ਬੁਢਾਪਾ ਰੁਲ਼ੇਂਗਾ। ਸਾਹਿਬ ਕੋਲ ਉਸ ਬੁੱਢੀ ਔਰਤ ਨੂੰ ਦੇਣ ਲਈ ਇਸ ਦਾ ਕੋਈ ਵੀ ਜਵਾਬ ਨਹੀਂ ਸੀ।