ਬੱਚਿਆਂ ਨੂੰ ਬਾਲ ਕਾਵਿ ਪੁਸਤਕਾਂ ਅਰਪਣ ਕੀਤੀਆਂ (ਖ਼ਬਰਸਾਰ)


ਮੋਗਾ  --  ਪੁਸਤਕ ਸਭਿਆਚਾਰ ਨੂੰ ਪਰਫੁਲਤ ਕਰਨ ਲਈ ਅਤੇ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਨੂੰ ਪਰਫੁਲਤ ਕਰਨ ਲਈ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਨੇ ਆਪਣੇ ਪੁਰਾਣੇ ਸਰਕਾਰੀ ਪ੍ਰਾਇਮਰੀ ਸਕੂਲ ਮੰਗਲੀ ਟਾਂਡਾ ਦੇ ਬੱਚਿਆ ਨੂੰ ਬਾਲ ਕਾਵਿ ਪੁਸਤਕਾਂ ‘ਨਿੱਕੇ ਨਿੱਕੇ ਤਾਰੇ ‘ ਭੇਟ ਕੀਤੀਆਂ ਇਸ ਮੌਕੇ ਉਹਨਾ ਦੇ ਪੁਰਾਣੇ ਸ਼ਾਗਿਰਦ ਸਰਪੰਚ ਚੰਨਣ ਸਿੰਘ ਨੇ ਕਿਹਾ ਕਿ ਜਿੰਨ੍ਹਾ ਲੇਖਕਾਂ ਬੁੱਧੀ-ਜੀਵੀਆਂ ਸਾਹਮਣੇ ਕੌਮੀ ਉਸਾਰੀ ਦਾ ਨਿਸ਼ਾਨਾ ਧਰੂ ਤਾਰਾ ਹੁੰਦਾ ਏ ਉਹ ਬੱਚਿਆਂ ਦੀਆਂ ਬੁਨਿਆਦਾਂ ਪੱਕੀਆਂ ਕਰਦੇ ਹਨ ਅਤੇ ਪ੍ਰੋਫੈਸਰ ਕਾਉੰਕੇ ਨੇ ਇਹ ਪੁਸਤਕ ਲਿਖ ਕੇ ਬਾਲ ਉਸਾਰੀ ਦਾ ਨਵਾਂ ਮੁੱਢ ਬੰਨ੍ਹਿਆ ਹੈ । ਇਸ ਸਮੇਂ ਸਕੂਲ ਹੈੱਡ ਟੀਚਰ ਸੁਖਵਿੰਦਰ ਰਾਣੀ ਅਤੇ ਹਰਪਾਲ ਸਿੰਘ ਨੇ ਕਿਹਾ ਕਿ ਪੁਸਤਕ ਵਿਚਲੀਆਂ ਖ਼ੂਬਸੂਰਤ ਕਵਿਤਾਵਾਂ ਵਧੀਆ ਮਨੁੱਖ ਬਣਨ ਦੀ ਪ੍ਰੇਰਨਾ ਹੀ ਨਹੀਂ ਦੇਣਗੀਆਂ ਸਗੋਂ ਬੱਚਿਆਂ ਦੇ ਦਿਮਾਗ ਵਿੱਚ ਤਾਰੇ ਰੋਸ਼ਨ ਕਰਨਗੀਆਂ । ਨਵਨੀਤ ਕੌਰ ਅਤੇ ਸੰਦੀਪ ਰਾਣੀ ਨੇ ਪ੍ਰੋਫੈਸਰ ਕਾਉੰਕੇ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਦੁਆਿੲਆ ਕਿ ਉਹਨਾਂ ਵੱਲੋਂ ਹੋਰ ਦਿੱਤੀਆਂ ਪੁਸਤਕਾਂ ਲਾਇਬਰੇਰੀ ਦਾ ਸ਼ਿੰਗਾਰ ਬਣਕੇ ਬੱਚਿਆਂ ਵਿੱਚ ਪੜ੍ਹਨ ਦੀ ਉਤਸੁਕਤਾ ਪੈਦਾ ਕਰਨਗੀਆਂ । ਇਸ ਮੌਕੇ ਹਾਜ਼ਰ ਹਰਵਿੰਦਰ ਸਿੰਘ ਹਰਦੀਪ ਸਿੰਘ ਲੈਕਚਰਾਰ ਤੇਜਿੰਦਰ ਸਿੰਘ ਸਟੇਟ ਅਵਾਰਡੀ ਅਗਮਜੋਤ ਸਿੰਘ ਜਸ਼ਨ ਅਤੇ ਹਰਜੀਤ ਕੌਰ ਨੇ ਸੁਰਜੀਤ ਸਿੰਘ ਕਾਉੰਕੇ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਲਈ ਸਕੂਲ ਨੂੰ ਆਰਥਿਕ ਸਹਾਇਤਾ ਦੇਣ ਲਈ ਧੰਨਵਾਦ ਕੀਤਾ ।