ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਹੈ ਖਜ਼ਾਨਾ ਭੀਖ ਰਹੀ ਮੰਗ ਜੀ।
ਢਿੱਡੋਂ ਭੁੱਖੇ ਲੋਕ ਮੱਚੀ ਹਾਹਾਕਾਰ ਹੈ,
ਲੈਦਾ ਗਰੀਬਾਂ ਦੀ ਨਹੀਂ ਕੋਈ ਸਾਰ ਹੈ,
ਨੇਤਾਵਾਂ ਚ ਚੱਲੀ ਚੌਧਰ ਦੀ ਜੰਗ ਜੀ।
ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਹੈ ਖਜ਼ਾਨਾ ਭੀਖ ਰਹੀ ਮੰਗ ਜੀ।
ਇਕ ਨਾ ਰੈਅ ਬਣੇ ਨੇਤਾ ਪ੍ਰਸ਼ਾਸਨ ਦੀ,
ਗਲਤ ਰਹੀ ਹੋ ਤਾਂ ਹੀ ਵੰਡ ਰਾਸ਼ਨ ਦੀ,
ਘਰਾਂ ਵਿਚ ਲੋਕ ਬੈਠੇ ਹੋਏ ਤੰਗ ਜੀ।
ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਹੈ ਖਜ਼ਾਨਾ ਭੀਖ ਰਹੀ ਮੰਗ ਜੀ।
ਨੇਤਾ ਜੀ ਤਾਂ ਭੱਤੇ ਜਾਂਦੇ ਆਪਣੇ ਲਈ,
ਮੁਲਾਜ਼ਮਾਂ ਦੀ ਲੇਟ ਤਨਖਾਹ ਹੋ ਗਈ,
ਡਿਉਟੀਆਂ ਕਰਨ ਬੋਝਿਆਂਂ ਤੋਂ ਨੰਗ ਜੀ,
ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਹੈ ਖਜ਼ਾਨਾ ਭੀਖ ਰਹੀ ਮੰਗ ਜੀ।
ਕੰਮ ਕਾਜ ਬੰਦ ਨਾ ਟੈਕਸ ਆਉਣ ਜੀ ,
ਮੁੱਖ ਮੰਤਰੀ ਵੀ ਇਹੋ ਰਾਗ ਗਾਉਂਣ ਜੀ,
ਕੇਂਦਰ ਵੀ ਚਹੁੰਦਾ ਕਰਨਾ ਹੈ ਨੰਗ ਜੀ।
ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਹੈ ਖਜ਼ਾਨਾ ਭੀਖ ਰਹੀ ਮੰਗ ਜੀ।
ਨੇਤਾ ਕਹਿਣ ਖੁਸ਼ ਰੱਖਣਾ ਪੰਜਾਬ ਹੈ,
ਭੇਜ ਦੇਣੀ ਘਰ ਘਰ ਚ ਸ਼ਰਾਬ ਹੈ,
ਹੋਣ ਨਹੀਂ ਦੇਣੇ ਅਸੀਂ ਲੋਕ ਤੰਗ ਜੀ।
ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਰੈ ਖਜ਼ਾਨਾ ਭੀਖ ਰਹੀ ਮੰਗ ਜੀ।
ਦੋਸ਼ ਸਾਡੇ ਉਤੇ ਵਿਰੋਧੀ ਲਾਉਣ ਜੀ,
ਦਾਰੂ ਘਰ ਘਰ ਲੱਗੇ ਹਾਂ ਪਚਾਉਣ ਜੀ,
ਵੇਖ ਕੰਮ ਸਾਡੇ ਮੰਨਦੇ ਨਾ ਸੰਗ ਜੀ।
ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਹੈ ਖਜ਼ਾਨਾ ਭੀਖ ਰਹੀ ਮੰਗ ਜੀ।
ਫੜੀ ਨਾਂ ਬਾਹ ਕਿਸੇ ਆਪਣੇ ਕਰੀਬ ਦੀ,
ਕੀਤੀ ਨਾਂ ਮੱਦਦ ਕਿਸੇ ਵੀ ਗਰੀਬ ਦੀ,
ਨਾਲ ਜੋ ਕਰੋਨਾ ਲੜਦੇ ਨੇ ਜੰਗ ਜੀ,
ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਹੈ ਖਜ਼ਾਨਾ ਭੀਖ ਰਹੀ ਮੰਗ ਜੀ।
ਕਨੂੰਨ ਲਾਗੂ ਹੋਵੇ ਸਾਰਿਆਂ ਤੇ ਵੱਖਰਾ,
ਲੋਕ ਕਹਿਣ ਪੁਲਸ ਦਾ ਸੁਭਾ ਅੱਥਰਾ,
ਬੰਦੇ ਦੀ ਉਕਾਤ ਵੇਖ ਮਾਰੇ ਡੰਗ ਜੀ।
ਸਾਡੀ ਸਰਕਾਰ ਦੇ ਲਓ ਵੇਖ ਰੰਗ ਜੀ।
ਖਾਲੀ ਹੈ ਖਜ਼ਾਨਾ ਭੀਖ ਰਹੀ ਮੰਗ ਜੀ।
ਸਾਰੇ ਕਾਮੇ ਲਵੋ ਤਨਖਾਹਾਂ ਨੂੰ ਘਟਾ,
ਜਮਾਂ ਦਿਉ ਆਪ ਹੀ ਖਜਾਨੇ ਚ ਕਰਾ,
ਖੁਸ਼ੀ ਲੈਣ ਦਾ ਹੈ ਸਿੱਧੂ ਇਹੋ ਢੰਗ ਜੀ।
ਸਾਡੀ ਸਰਕਾਰ ਦੇ ਲਵੋ ਵੇਖ ਰੰਗ ਜੀ।