ਕਵਿਤਾਵਾਂ

  •    ਗੰਗਾਧਰ ਹੀ ਸ਼ਕਤੀਮਾਨ ਏ / ਬਲਤੇਜ ਸੰਧੂ ਬੁਰਜ (ਕਾਵਿ ਵਿਅੰਗ )
  •    ਰੋਗ ਇਸ਼ਕ ਦਾ / ਬਲਤੇਜ ਸੰਧੂ ਬੁਰਜ (ਕਵਿਤਾ)
  •    ਸੱਤ ਬੈਂਡਾ ਵਾਲੀ ਕੁੜੀ / ਬਲਤੇਜ ਸੰਧੂ ਬੁਰਜ (ਗੀਤ )
  •    ਰਿਸ਼ਤੇ / ਬਲਤੇਜ ਸੰਧੂ ਬੁਰਜ (ਕਵਿਤਾ)
  •    ਮੈਂ ਆਸਿਫਾ,ਮਨੀਸ਼ਾ ਬੋਲਦੀ ਹਾਂ / ਬਲਤੇਜ ਸੰਧੂ ਬੁਰਜ (ਕਵਿਤਾ)
  •    ਹੁੰਦੀ ਏ ਲੜਾਈ ਮਾੜੀ / ਬਲਤੇਜ ਸੰਧੂ ਬੁਰਜ (ਕਵਿਤਾ)
  •    ਹੱਸ ਹੱਸ ਰੱਸੇ ਚੁੰਮੇ ਯੋਧਿਆਂ / ਬਲਤੇਜ ਸੰਧੂ ਬੁਰਜ (ਕਵਿਤਾ)
  •    ਰਾਜਨੀਤੀ / ਬਲਤੇਜ ਸੰਧੂ ਬੁਰਜ (ਕਵਿਤਾ)
  •    ਪਿੱਪਲ ਵੀ ਪੀਂਘਾਂ ਬਾਝੋਂ ਉਦਾਸ ਹੋਏ / ਬਲਤੇਜ ਸੰਧੂ ਬੁਰਜ (ਕਵਿਤਾ)
  •    ਵਲੈਤ ਆਲਾ ਪੋਤਾ / ਬਲਤੇਜ ਸੰਧੂ ਬੁਰਜ (ਕਵਿਤਾ)
  •    ਨਿੱਤ ਉੱਡਦੇ ਜਹਾਜ਼ ਚੰਦਰੇ / ਬਲਤੇਜ ਸੰਧੂ ਬੁਰਜ (ਕਵਿਤਾ)
  •    ਕਿਉਂ ਬਾਪੂ ਰੋਇਆ ਸੀ / ਬਲਤੇਜ ਸੰਧੂ ਬੁਰਜ (ਗੀਤ )
  •    ਚੰਦਰੀ ਰਾਤ / ਬਲਤੇਜ ਸੰਧੂ ਬੁਰਜ (ਕਵਿਤਾ)
  •    ਸਿਖ਼ਰ ਦੁਪਹਿਰ ਜਵਾਨੀ ਦੀ / ਬਲਤੇਜ ਸੰਧੂ ਬੁਰਜ (ਕਵਿਤਾ)
  • ਕਿਉਂ ਬਾਪੂ ਰੋਇਆ ਸੀ (ਗੀਤ )

    ਬਲਤੇਜ ਸੰਧੂ ਬੁਰਜ   

    Email: baltejsingh01413@gmail.com
    Cell: +91 94658 18158
    Address: ਪਿੰਡ ਬੁਰਜ ਲੱਧਾ
    ਬਠਿੰਡਾ India
    ਬਲਤੇਜ ਸੰਧੂ ਬੁਰਜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਨਾ ਬੁੱਲੀਆਂ ਉੱਤੇ ਹਾਸੇ ਸੀ ਨਾ ਲੱਡੂ ਵੰਡੇ ਨਾ ਲਾਈ ਲੋਹੜੀ
    ਵਿੱਚ ਦਰਾਂ ਦੇ ਬੰਨਣ ਲਈ ਕਿਉਂ ਨਿੰਮ ਪੈ ਗਈ ਥੋੜੀ 
    ਜੰਮ ਦਿਆ ਸਾਰ ਮੈਂ ਕੀ ਮਾੜਾ ਕਿਸੇ ਦਾ ਕਰ ਦਿੱਤਾ 
    ਕਦੇ ਸੁਆਲ ਪੁੱਛਾ ਰੱਬ ਕੋਲੋਂ ਕਦੇ ਪੁੱਛਦੀ ਅੰਮੀ ਤੋਂ। 
    ਦੱਸ ਨੀ ਮਾਏ ਕਿਉਂ ਬਾਪੂ ਰੋਇਆ ਸੀ ਮੇਰੇ ਜੰਮੀ ਤੋਂ,,,,

    ਮੈਂ ਨਿਮਾਣੀ ਮਰਜਾਣੀ ਜੰਮੀ ਦਾ ਜਦੋਂ ਸੁਨੇਹਾ ਆ ਜਾਂਦਾ 
    ਘਰ ਦੇ ਜੀਆਂ ਦੇ ਚਿਹਰੇ ਤੋਂ ਹਾਸਾ ਉਡਾਰੀ ਲਾ ਜਾਂਦਾ 
    ਗਮਗੀਨ ਜਿਹਾ ਮਾਹੌਲ ਬਣੇ ਜਿਉਂ ਮਾਤਮ ਜਿਹਾ ਛਾ ਜਾਂਦਾ 
    ਮੈਂ ਸੱਖਣੀ ਕਿਉਂ ਸੰਧੂਆਂ ਹੋ ਜਾਂਦੀ ਮਾਪਿਆਂ ਦੀ ਨਜ਼ਰ ਸਵੱਲੀ ਤੋਂ। 
    ਦੱਸ ਨੀ ਮਾਏ ਕਿਉਂ ਬਾਪੂ ਰੋਇਆ ਸੀ ਮੇਰੇ ਜੰਮੀ ਤੋਂ,,,,

    ਮਾਪਿਆਂ ਦੇ ਦੁੱਖ ਵੰਡਾਉਦੀਆਂ ਵੀਰਾ ਦੀ ਸੁੱਖ ਲੋੜਦੀਆਂ
    ਉੱਚਾ ਬੋਲ ਨਾ ਬੋਲਣ ਨਾ ਬਾਪੂ ਦਾ ਆਖਾ ਮੋੜਦੀਆਂ
    ਦੁਨੀਆਂ ਦੇ ਤਾਹਨੇ ਮਿਹਣੇ ਝੋਲੀ ਪਾ ਘੁੱਟ ਸਬਰਾਂ ਦੇ ਭਰਦੀਆਂ ਹਾ
    ਕਿਉਂ ਲੋਕੀਂ ਬੇਖ਼ਬਰ ਹੋਏ ਸਾਡੀ ਪੀੜ੍ਹ ਅਵੱਲੀ ਤੋਂ। 
    ਦੱਸ ਨੀ ਮਾਏ ਕਿਉਂ ਬਾਪੂ ਰੋਇਆ ਸੀ ਮੇਰੇ ਜੰਮੀ ਤੋਂ,,,,
    ਘਰਦਾ ਕੱਲਾ ਕੱਲਾ ਜੀ ਕਿਉਂ ਰੋਇਆ ਸੀ ਮਾਂ ਮੇਰੇ ਜੰਮੀ ਤੋਂ।।।