ਕਿਉਂ ਬਾਪੂ ਰੋਇਆ ਸੀ (ਗੀਤ )

ਬਲਤੇਜ ਸੰਧੂ ਬੁਰਜ   

Email: baltejsingh01413@gmail.com
Cell: +91 94658 18158
Address: ਪਿੰਡ ਬੁਰਜ ਲੱਧਾ
ਬਠਿੰਡਾ India
ਬਲਤੇਜ ਸੰਧੂ ਬੁਰਜ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾ ਬੁੱਲੀਆਂ ਉੱਤੇ ਹਾਸੇ ਸੀ ਨਾ ਲੱਡੂ ਵੰਡੇ ਨਾ ਲਾਈ ਲੋਹੜੀ
ਵਿੱਚ ਦਰਾਂ ਦੇ ਬੰਨਣ ਲਈ ਕਿਉਂ ਨਿੰਮ ਪੈ ਗਈ ਥੋੜੀ 
ਜੰਮ ਦਿਆ ਸਾਰ ਮੈਂ ਕੀ ਮਾੜਾ ਕਿਸੇ ਦਾ ਕਰ ਦਿੱਤਾ 
ਕਦੇ ਸੁਆਲ ਪੁੱਛਾ ਰੱਬ ਕੋਲੋਂ ਕਦੇ ਪੁੱਛਦੀ ਅੰਮੀ ਤੋਂ। 
ਦੱਸ ਨੀ ਮਾਏ ਕਿਉਂ ਬਾਪੂ ਰੋਇਆ ਸੀ ਮੇਰੇ ਜੰਮੀ ਤੋਂ,,,,

ਮੈਂ ਨਿਮਾਣੀ ਮਰਜਾਣੀ ਜੰਮੀ ਦਾ ਜਦੋਂ ਸੁਨੇਹਾ ਆ ਜਾਂਦਾ 
ਘਰ ਦੇ ਜੀਆਂ ਦੇ ਚਿਹਰੇ ਤੋਂ ਹਾਸਾ ਉਡਾਰੀ ਲਾ ਜਾਂਦਾ 
ਗਮਗੀਨ ਜਿਹਾ ਮਾਹੌਲ ਬਣੇ ਜਿਉਂ ਮਾਤਮ ਜਿਹਾ ਛਾ ਜਾਂਦਾ 
ਮੈਂ ਸੱਖਣੀ ਕਿਉਂ ਸੰਧੂਆਂ ਹੋ ਜਾਂਦੀ ਮਾਪਿਆਂ ਦੀ ਨਜ਼ਰ ਸਵੱਲੀ ਤੋਂ। 
ਦੱਸ ਨੀ ਮਾਏ ਕਿਉਂ ਬਾਪੂ ਰੋਇਆ ਸੀ ਮੇਰੇ ਜੰਮੀ ਤੋਂ,,,,

ਮਾਪਿਆਂ ਦੇ ਦੁੱਖ ਵੰਡਾਉਦੀਆਂ ਵੀਰਾ ਦੀ ਸੁੱਖ ਲੋੜਦੀਆਂ
ਉੱਚਾ ਬੋਲ ਨਾ ਬੋਲਣ ਨਾ ਬਾਪੂ ਦਾ ਆਖਾ ਮੋੜਦੀਆਂ
ਦੁਨੀਆਂ ਦੇ ਤਾਹਨੇ ਮਿਹਣੇ ਝੋਲੀ ਪਾ ਘੁੱਟ ਸਬਰਾਂ ਦੇ ਭਰਦੀਆਂ ਹਾ
ਕਿਉਂ ਲੋਕੀਂ ਬੇਖ਼ਬਰ ਹੋਏ ਸਾਡੀ ਪੀੜ੍ਹ ਅਵੱਲੀ ਤੋਂ। 
ਦੱਸ ਨੀ ਮਾਏ ਕਿਉਂ ਬਾਪੂ ਰੋਇਆ ਸੀ ਮੇਰੇ ਜੰਮੀ ਤੋਂ,,,,
ਘਰਦਾ ਕੱਲਾ ਕੱਲਾ ਜੀ ਕਿਉਂ ਰੋਇਆ ਸੀ ਮਾਂ ਮੇਰੇ ਜੰਮੀ ਤੋਂ।।।