ਕਵੀ ਦਰਬਾਰ ਤੇ ਰੂਬਰੂ ਸਮਾਗਮ ਹੋਇਆ (ਖ਼ਬਰਸਾਰ)


ਤਪਾ ਮੰਡੀ,  ਪੰਜਾਬੀ ਸਾਹਿਤ ਸਭਾ  ਦਾ ਸਾਹਿਤਕ ਸਮਾਗਮ ਹੋਲੀ ਏਂਜਲਜ਼ ਸੀਨੀਅਰ ਸੈਕੰਡਰੀ ਸਕੂਲ ’ਚ ਹੋਇਆ । ਜਿਸ ਦੇ ਮੁੱਖ ਮਹਿਮਾਨ ਜਵਾਹਰ ਲਾਲ ਬਾਂਸਲ ਮੀਤ ਪ੍ਰਧਾਨ ਆਰੀਆ ਸਕੂਲ ਸਨ। ਅਤੇ ਉਦਘਾਟਨ ਕਿ੍ਰਸ਼ਨ ਚੰਦ ਸਿੰਗਲਾ ਨੇ ਨੈ ਕੀਤਾ।। ਸਮਾਗਮ  ਸਕੂਲੀ ਬੱਚਿਆਂ ਦੋਂ ਸ਼ਬਦ ਗਾਇਨ ਨਾਲ ਸ਼ੁਰੂ ਹੋਇਆ।     ਲੇਖਿਕਾ ਲਵਪ੍ਰੀਤ ਕੌਰ ਖਿਆਲਾ ਨੇ  ਰੂਬਰੂ ਦੌਰਾਨ ਆਪਣੇ ਜੀਵਨ ਅਤੇ ਸਾਹਿਤਕ ਸਫ਼ਰ ਦੇ ਵੇਰਵੇ ਪੇਸ਼ ਕੀਤੇ। ਉਨਾਂ  ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ । ਗ਼ਜ਼ਲਗੋ ਬੂਟਾ ਸਿੰਘ ਚੌਹਾਨ ਨੇ ਲਵਪ੍ਰੀਤ ਦੀਆਂ ਕਵਿਤਾਵਾਂ ਬਾਰੇ ਕਿਹਾ ਕਿ ਕਵਿਤਾ ਵਿੱਚ  ਰਿਦਮ ਅਤੇ ਸੁਰ ਤਾਲ ਦੀ ਸ਼ਮੂਲੀਅਤ ਹੋਣੀ ਜ਼ਰੂਰੀ ਹੈ । ਹਰਭਜਨ ਸਿੰਘ ਸੇਲਬਰਾਹ  ਸੁਰਮੁਖ ਸਿੰਘ ਸੇਲਬਰਾਹ, ਸੀ. ਮਾਰਕੰਡਾ ਅਤੇ ਪਿ੍ਰੰਸੀਪਲ ਵਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। 

      
ਕਵੀ ਦਰਬਾਰ ਵਿਚ ਮਾ. ਲਖਵੀਰ ਸਿੰਘ , ਮੋਹਿਤ ਸਿੰਗਲਾ , ਲਛਮਣ ਦਾਸ  ਮੁਸਾਫ਼ਿਰ, ਨਵਦੀਪ ਸਿੰਘ , ਸਰਪੰਚ ਰੂਪ ਸਿੰਘ ਮੌੜ, ਹਾਕਮ ਸਿੰਘ ਰੂੜੇਕੇ, ਟੇਕ ਢੀਂਗਰਾ ਚੰਦ,  ਅਵਤਾਰ ਸਿੰਘ ਸਹੋਤਾ, ਜਗਜੀਤ ਕੌਰ ਢਿੱਲਵਾਂ , ਸੁਖਵਿੰਦਰ ਸਿੰਘ ਆਜ਼ਾਦ, ਹਾਕਮ ਸਿੰਘ ਚੌਹਾਨ,  ਮਨਜੀਤ ਸਿੰਘ ਮੁਸਾਫ਼ਿਰ,  ਰਣਜੀਤ ਸਿੰਘ ਟੱਲੇਵਾਲ,  ਕਿ੍ਰਸ਼ਨ ਲਾਲ, ਨਵਦੀਪ ਸਿੰਘ ਦਵਿੰਦਰ ਕੌਰ, ਰਕੇਸ਼ ਕੁਮਾਰ ਹਸੀਜਾ, ਮਾਸਟਰ ਮਨਜੀਤ ਸਿੰਘ ਮਹਿਤਾ, ਡਾ. ਤੇਜਿੰਦਰ ਮਾਰਕੰਡਾ, ਪਰਵੀਨ ਅਰੋੜਾ, ਡਾ ਜੁਆਲਾ ਸਿੰਘ ਮੌੜ ਅਤੇ ੍ਮਨਪ੍ਰੀਤ ਜਲਪੋਤ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਮੰਚ ਸੰਚਾਲਨ ਪਿ੍ਰੰਸੀਪਲ ਵਰਿੰਦਰ ਸਿੰਘ ਵੱਲੋਂ ਬਾਖੂਬੀ ਅਦਾ ਕੀਤਾ ਗਿਆ।। ਸਭਾ ਵੱਲੋਂ ਆਏ ਮਹਿਮਾਨਾਂ ਨੂੰ ਲੋਈਆਂ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ।