ਸਵਰਗੀ ਮਲਕੀਤ ਸਿੰਘ ਬਰਾੜ ਦੀ ਪੁਸਤਕ 'ਨਿਸ਼ਾਨਾ' ਲੋਕ ਅਰਪਣ ਕੀਤੀ ਗਈ
(ਖ਼ਬਰਸਾਰ)
ਬਾਘਾਪੁਰਾਣਾ -- ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਾਘਾਪੁਰਾਣਾ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨੀਂ ਵਿਛੋੜਾ ਦੇ ਗਏ ਮੋਹਨ ਕਾਹਲੋਂ, ਪ੍ਰੀਤਮ ਸਿੰਘ, ਕਵੀਸ਼ਰ ਜਗਜੀਵਨ ਸਿੰਘ ਰੋਡੇ ਦੇ ਪਿਤਾ ਤਰਸੇਮ ਲਾਲ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੌਕ ਮਤੇ ਪਾਏ ਗਏ ।ਇਸ ਦੇ ਨਾਲ ਹੀ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਵੱਲੋਂ ਨੇੜਲੇ ਭਵਿੱਖ ਵਿਚ ਸਭਾ ਦੇ ਮੈਂਬਰਾਂ ਦੀਆਂ ਰਚਨਾਵਾਂ ਦੀ ਇੱਕ ਸਾਂਝੀ ਪੁਸਤਕ ਛਪਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਭਾ ਦੇ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਰਚਨਾਵਾਂ ਭੇਜਣ ਵਾਸਤੇ ਅਪੀਲ ਕੀਤੀ ਗਈ ਇਸ ਉਪਰੰਤ ਸਭਾ ਦੇ ਮੁੱਢਲੇ ਮੈਂਬਰ ਸਵਰਗੀ ਮਲਕੀਤ ਸਿੰਘ ਬਰਾੜ ਆਲਮਵਾਲਾ ਦੀ ਨਵ ਪ੍ਰਕਾਸ਼ਿਤ ਪੁਸਤਕ 'ਨਿਸ਼ਾਨਾ' ਲੋਕ ਅਰਪਣ ਕੀਤੀ ਗਈ। ਜਿਸ ਨੂੰ ਲੋਕ ਅਰਪਣ ਕਰਨ ਦੀ ਰਸਮ ਵਰਜੀਤ ਕੌਰ ਬਰਾੜ ਧਰਮਪਤਨੀ ਮਲਕੀਤ ਸਿੰਘ ਬਰਾੜ,ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਅਤੇ ਬਾਕੀ ਸਮੂਹ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਸਭਾ ਦੇ ਸਕੱਤਰ ਹਰਵਿੰਦਰ ਸਿੰਘ ਰੋਡੇ ਵੱਲੋਂ ਸਵਰਗੀ ਮਲਕੀਤ ਸਿੰਘ ਬਰਾੜ ਦੇ ਨਿੱਜੀ ਅਤੇ ਸਾਹਿਤਕ ਸਫ਼ਰ ਬਾਰੇ ਸੰਖੇਪ ਰੂਪ ਵਿਚ ਚਾਨਣਾ ਪਾਇਆ ਗਿਆ।ਇਸ ਮੌਕੇ ਵਰਜੀਤ ਕੌਰ ਵੱਲੋਂ ਮਲਕੀਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਸਭਾ ਨੂੰ ਇੱਕ ਹਜ਼ਾਰ ਰੁਪੈ ਅਤੇ ਮਾਸਟਰ ਰਘਬੀਰ ਸਿੰਘ ਲੰਗੇਆਣਾ ਵੱਲੋਂ ਆਪਣੇ ਬੇਟੇ ਨੂੰ ਆਸਟ੍ਰੇਲੀਆ ਵਿੱਚ ਪੀ. ਆਰ ਮਿਲਣ ਦੀ ਖ਼ੁਸ਼ੀ ਵਿੱਚ ਪੰਜ ਸੌ ਰੁਪਏ ਸਭਾ ਨੂੰ ਆਰਥਿਕ ਪੱਖੋਂ ਭੇਂਟ ਕੀਤੇ ਗਏ। ਇਸ ਮੌਕੇ ਸਭਾ ਵੱਲੋਂ ਵਰਜੀਤ ਕੌਰ ਦਾ ਫੁੱਲਾਂ ਅਤੇ ਗਰਮ ਸ਼ਾਲ ਪਹਿਨਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਅਖ਼ੀਰ ਵਿੱਚ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ ਜਿਸ ਵਿੱਚ ਕਾਮਰੇਡ ਜੋਗਿੰਦਰ ਸਿੰਘ ਨਾਹਰ, ਸਰਬਜੀਤ ਸਿੰਘ ਸਮਾਲਸਰ, , ਜਗਸੀਰ ਸਿੰਘ ਕੋਟਲਾ, ਮੇਜਰ ਸਿੰਘ ਹਰੀਏਵਾਲਾ, ਲਖਵੀਰ ਸਿੰਘ ਕੋਮਲ ਆਲਮਵਾਲਾ, ਹਰਵਿੰਦਰ ਸਿੰਘ ਰੋਡੇ,ਐਸ. ਇੰਦਰ ਰਾਜੇਆਣਾ, ਜਸਵੰਤ ਸਿੰਘ ਜੱਸੀ, ਮੁਕੰਦ ਸਿੰਘ ਕਮਲ, ਸ਼ਿਵ ਢਿੱਲੋਂ, ਯਸ਼ ਚਟਾਨੀ,ਡਾ ਸਾਧੂ ਰਾਮ ਲੰਗੇਆਣਾ, ਸਾਗਰ ਸ਼ਰਮਾਂ, ,ਕੋਮਲ ਭੱਟੀ ਰੋਡੇ, ਜਸਵੀਰ ਸਿੰਘ ਭਲੂਰੀਆ, ਬਿੱਕਰ ਸਿੰਘ ਭਲੂਰ, ਸੁਖਰਾਜ ਸਿੰਘ ਮੱਲਕੇ, ਜਗਦੀਸ਼ ਪ੍ਰੀਤਮ, ਲਖਵਿੰਦਰ ਸਿੰਘ,ਸਰਬਪਾਲ ਸ਼ਰਮਾਂ,ਪ੍ਰਗਟ ਢਿੱਲੋਂ ਸਮਾਧ ਭਾਈ,ਨਾਇਬ ਸਿੰਘ ਰੋਡੇ ਨੇ ਆਪੋ ਆਪਣੀਆਂ ਕਲਮਾਂ ਦੇ ਕਲਾਮ ਪੇਸ਼ ਕੀਤੇ ਜਿਨ੍ਹਾਂ ਤੇ ਹਾਜ਼ਰ ਆਲੋਚਕਾਂ ਨੇ ਉਸਾਰੂ ਬਹਿਸ ਕਰਦਿਆਂ ਢੁਕਵੇਂ ਸੁਝਾਅ ਦਿੱਤੇ ਗਏ।
ਡਾ ਸਾਧੂ ਰਾਮ ਲੰਗੇਆਣਾ
ਸਾਧੂ ਰਾਮ ਲੰਗੇਆਣਾ ਸਾਧੂ ਰਾਮ ਲੰਗੇਆਣਾ ਸਾਧੂ ਰਾਮ ਲੰਗੇਆਣਾ