ਇੱਕ ਸੁਪਨਾ (ਕਵਿਤਾ)

ਮਨਪ੍ਰੀਤ ਸਿੰਘ ਲੈਹੜੀਆਂ   

Email: khadrajgiri@gmail.com
Cell: +91 94638 23962
Address: ਪਿੰਡ ਲੈਹੜੀਅਾਂ, ਡਾਕ - ਭਾੳੁਵਾਲ
ਰੂਪਨਗਰ India
ਮਨਪ੍ਰੀਤ ਸਿੰਘ ਲੈਹੜੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਦਿਨ ਸੁਪਨਾ ਆਇਆ ਮੈਨੂੰ,
ਕੰਨ ਖੋਲ ਸੁਣਾਵਾ ਤੈਨੂੰ,
ਕਾਲੀਉਂ ਹੋ ਗਈ ਚਿੱਟੀ ਦਾੜ੍ਹੀ,
ਬੁੱਢੇ ਹੋ ਗਏ ਮੈਂ ਤੇ ਮੇਰੇ ਆੜੀ,
ਸਮਾਂ ਬੜਾ ਬਲਵਾਨ ਨਿਕਲਿਆ,
ਰਾਹ ਮੇਰਾ ਸਮਸ਼ਾਨ ਨਿਕਲਿਆ,
ਮਿਲੇ ਸਾਥੀ ਚਾਰ ਚੱਕਣ ਲਈ,
ਲੱਕੜਾਂ ਦੀ ਸੇਜ ਤੇ ਰੱਖਣ ਲਈ,
ਲੱਗਿਆ ਲਾਂਬੂ ਕੁੱਝ ਨਾ ਬਚਿਆ,
ਮੈਂ ਤੇ ਮੇਰਾ ਵਜੂਦ ਵੀ ਪਚਿਆ,
ਕਣ ਕਣ ਹੋਇਆ ਮੇਰਾ ਮਿੱਟੀ,
ਕੁੱਝ ਦਿਨ ਮੇਰੀ ਤੀਵੀਂ ਪਿੱਟੀ,
ਸਕੇ ਸਬੰਧੀ ਇੱਕ ਦਿਨ ਰੋਏ,
ਬਾਅਦ ਚ ਕਦੇ ਦਰਸ਼ ਨਾ ਹੋਏ,
ਅੱਖ ਖੁੱਲੀ ਤੇ ਲਾਇਆ ਅੰਦਾਜ਼ਾ,
ਜਿਉਂਦੇ ਜੀਅ ਹੀ ਹਾਂ ਮੈਂ ਰਾਜਾ,
ਮਰਿਆਂ ਨੂੰ ਇੱਥੇ ਕੋਈ ਨਾ ਪੁੱਛਦਾ,
ਜਿਉਂਦੇ ਨਾਲ ਹੀ ਹਰ ਕੋਈ ਰੁੱਸਦਾ,
ਸਾਹਾਂ ਬਿਨ ਨਾ ਮੁੱਲ ਹੈ ਚੰਮ ਦਾ,
ਜਿਉਂਦਾ ਬੰਦਾ ਹੈ ਸਭ ਦੇ ਕੰਮ ਦਾ।