ਕਿੰਨੇ ਸਾਲ ਹੋਏ, ਨਜ਼ਰਾਂ ਮਿਲਾਉਂਦੇ ਨੂੰ।
ਟੋਕਿਆ ਨਾ ਮੈਂ ਵੀ, ਕਿਸੇ ਨੂੰ ਬੁਲਾਉਂਦੇ ਨੂੰ।
ਕਿੰਨੀ ਵਾਰੀ ਪਾਇਆ, ਤੈਨੂੰ ਮੈਂ ਸਵਾਲ ਨੀ।
ਕਰਿਆ ਨਾ ਹੱਲ ਤੂੰ ਵੀ, ਕਿਸੇ ਹਾਲ ਨੀ।
ਜਾਣ ਕੇ ਵੀ ਸਭ ਕੁਝ,ਬਣੀ ਅਨਜਾਣ ਰਹੀ,
ਪਾਏ ਮੱਥੇ ਵੱਟ ਕਦੇ,ਗੱਲ ਬੁਰੀ ਕਹੀ।
ਤਰਸ ਨਾ ਆਇਆ ਤੈਨੂੰ, ਮੈਨੂੰ ਸਤਾਉਂਦੇ ਨੂੰ।
ਕਿੰਨੇ ਸਾਲ ਹੋਏ, ਨਜ਼ਰਾਂ ਮਿਲਾਉਂਦੇ ਨੂੰ।
ਕਰਨੀ ਨਾ ਗੱਲ , ਕੋਈ ਨਾਲ ਤੇਰੇ,
ਕਰਿਆ ਮੈਂ ਵਾਅਦਾ ਸੀ।
ਰਿਹਾ ਸ਼ਰੀਫ਼ ਬਣਕੇ,
ਨਾ ਕਰਿਆ ਤੰਗ ਜ਼ਿਆਦਾ ਸੀ।
ਰੋਕਿਆ ਤੂੰ ਕੲੀ ਵਾਰੀ,ਮਿਲਣ ਆਉਂਦੇ ਨੂੰ,
ਕਿੰਨੇ ਸਾਲ ਹੋਏ, ਨਜ਼ਰਾਂ ਮਿਲਾਉਂਦੇ ਨੂੰ।
ਮਿਲਿਆ ਜੇ ਸਾਥ ਤੇਰਾ,ਜਾਗ ਜਾਣੇ ਭਾਗ ਮੇਰੇ ਨੀ।
ਮਨਾਂ ਘਰਦਿਆਂ ਨੂੰ, ਛੇਤੀ ਨਾਲ ਤੇਰੇ ਮੇਰੇ ਨੀ।
ਸੁੱਖੀਆਂ ਸੁੱਖਾਂ ਸਾਰੀਆਂ, ਫਿਰ ਮੈਂ ਵੀ ਉਤਾਰੂੰਗਾ,
ਜੀਣਾ ਤੇਰੇ ਲਈ, ਤੇਰੇ ਲਈ ਜਾਨ ਵਾਰੂੰਗਾ।
ਕਿੰਨਾ ਚਿਰ ਹੋਇਆ, ਕਿਸਮਤ ਅਜਮਾਉਂਦੇ ਨੂੰ,
ਕਿੰਨੇ ਸਾਲ ਹੋਏ, ਨਜ਼ਰਾਂ ਮਿਲਾਉਂਦੇ ਨੂੰ।
ਮਿਲਿਆ ਜੇ ਸਾਥ ਤੇਰਾ,ਜੀਊ ਉੱਚੀ ਸ਼ਾਨ ਕਰਕੇ।
ਬਿਨ ਤੇਰੇ ਕਾਹਦਾ ਜੀਣਾ, ਨੁਕਸਾਨ ਕਰਕੇ।
ਮੁੱਖੜਾ ਮੇਰੇ ਗੀਤਾਂ ਦਾ, ਤੂੰ ਹੀ ਨੈਣ ਜੋਤੀਏ,
ਤੂੰ ਹੀ ਸੋਨਾ, ਚਾਂਦੀ,ਹੀਰੇ ਜਵਾਹਰ,ਮੋਤੀਏ।
ਕਿੰਨੇ ਸਾਲ ਹੋ ਗਏ,ਲੈ ਨਾਮ ਤੇਰਾ ਗਾਉਂਦੇ ਨੂੰ,
ਕਿੰਨੇ ਸਾਲ ਹੋਏ ਨਜ਼ਰਾਂ ਮਿਲਾਉਂਦੇ ਨੂੰ।