ਕਹਿੰਦੇ ਦਿੱਲੀ ਮੈਲੀ ਹੋ ਗਈ,
ਕਸੂਰ ਕੱਢਿਆ ਏ ਪੰਜਾਬ ਦਾ,
ਗੱਲ ਸਾਫ ਜਿਹੀ ਹੀ ਦਿੱਖ ਰਹੀ,
ਬੱਸ ਫਰਕ ਪਿਆ ਏ ਆਪਦਾ,
ਸ਼ਾਹੂਕਾਰਾਂ ਨੇ ਰੁਲਣਾ ਸੀ,
ਤਾਂਹੀ ਦਿਸਿਆ ਨਾ ਦਿਵਾਲੀ ਦਾ,
ਧੂੰਆਂ ਤੇ ਆਖਿਰ ਧੁੰਆਂ ਹੈ,
ਉਹ ਹਵਨ ਹੋਏ ਜਾਂ ਪਰਾਲੀ ਦਾ।
ਦਿਨ ਰਾਤ ਹਵਨ ਵੀ ਬਲਦੇ ਨੇ,
ਗਿਣਤੀ ਜਿਹਨਾਂ ਦੀ ਲੱਖਾਂ ਵਿੱਚ,
ਵਿਹਲਿਆਂ ਨੂੰ ਹੋਣ ਸਲਾਮਾਂ ਜੀ,
ਕਿਰਤੀ ਰੜਕਦੇ ਅੱਖਾਂ ਵਿੱਚ,
ਭੁੱਖ ਮਰੀ ਨਾਲ ਮਰਗੇ ਲੋਕੀਂ ਜੀ,
ਦੱਸੋ ਫਰਕ ਪਿਆ ਕੀ ਥਾਲੀ ਦਾ,
ਧੂੰਆਂ ਤੇ ਆਖਿਰ ਧੂੰਆਂ ਹੈ,
ਉਹ ਹਵਨ ਹੋਏ ਜਾਂ ਪਰਾਲੀ ਦਾ।
ਤੇਰਾਂ-ਤੇਰਾਂ ਤੋਲੋ ਜੀ,
ਐਵੇਂ ਝੂਠ ਸਾਰਾ ਨਾ ਬੋਲੋ ਜੀ,
ਮਗਰਮੱਛ ਦੇ ਹੰਝੂ ਇਹ,
ਨਾ ਗੱਲ ਗੱਲ ਤੇ ਡੋਲੋ ਜੀ,
ਚਿੱਟਾ ਨਾ ਨਤੀਜਾ ਨਿਕਲੇ,
ਸੋਚ ਕਦੇ ਵੀ ਕਾਲੀ ਦਾ,
ਧੂੰਆਂ ਤੇ ਆਖਿਰ ਧੁੰਆਂ ਹੈ,
ਉਹ ਹਵਨ ਹੋਏ ਜਾਂ ਪਰਾਲੀ ਦਾ।
ਸੁੰਮਣਾ ਇੱਥੇ ਲੋਕੀਂ ਵਿਕਦੇ ,
ਵਿਕੇ ਕਈ ਇੱਥੇ ਕੈਮਰੇ,
ਸੱਚ ਬੋਲਣ ਤੇ ਸਜਾ ਵੀ ਮਿਲਦੀ,
ਆਮ ਬੰਦਾ ਦਸ ਕੀ ਕਰੇ,
ਇਹ ਗੱਲ ਮੈਂਨੂੰ ਸਮਝਾ ਰਿਹਾ ਸੀ
ਮੇਰਾ ਪਰਮ ਯਾਰ ਕੁਰਾਲੀ ਦਾ,
ਧੁੰਆਂ ਤੇ ਆਖਿਰ ਧੁੰਆਂ ਹੈ,
ਉਹ ਹਵਨ ਹੋਏ ਜਾਂ ਪਰਾਲੀ ਦਾ।