ਇਕ ਟੋਟਾ ਜਨਮ ਭੂਮੀ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾਵਲ ---ਇਕ ਟੋਟਾ ਜਨਮ ਭੂਮੀ

ਲੇਖਿਕਾ   ਹਰਜੀਤ ਕੌਰ ਵਿਰਕ 
 ਅਜ਼ੀਜ਼ ਕਿਤਾਬ ਘਰ ਪਟਿਆਲਾ
ਪੰਨੇ ---168 ਮੁੱਲ –250 ਰੁਪਏ


ਹਰਜੀਤ ਕੌਰ ਵਿਰਕ ਦਾ ਇਹ ਨਾਵਲ ਪਰਵਾਸੀ ਪੰਜਾਬੀਆਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਬਾਰੇ ਹੈ । ਨਾਵਲ ਦਾ ਦੂਸਰਾ ਐਡੀਸ਼ਨ ਹੁਣ ਛਪ ਕੇ ਆਇਆ ਹੈ। ਪਹਿਲਾ ਐਡੀਸ਼ਨ 2020 ਵਿਚ ਛਪਿਆ ਸੀ ।ਤੇ ਪਾਠਕਾਂ  ਨੇ ਸ਼ਿਦਤ ਨਾਲ ਪੜ੍ਹਿਆ । ਪੰਜ ਕਿਤਾਬਾਂ ਦੀ  ਲੇਖਿਕਾ ਵਿਰਕ  ਦਾ ਇਤਿਹਾਸ ਨਾਲ ਮੋਹ ਹੈ । ਇਸ ਲਈ ਨਾਵਲਕਾਰ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਫਰਜ਼ੰਦ ਮਹਾਰਾਜਾ ਦਲੀਪ ਸਿੰਘ ਦਾ ਹਵਾਲਾ ਨਾਵਲ ਵਿਚ  ਦਿੱਤਾ ਹੈ । ਪਾਤਰ ਧਰਮ  ਬਦਲੀ ਦੀਆਂ ਗੱਲਾਂ ਕਰਦੇ ਹੋਏ ਮਾਹਾਰਾਜਾ ਦਲੀਪ ਸਿੰਘ ਦੀ ਚਰਚਾ ਕਰਦੇ ਹਨ ।ਜਿਸ ਨੂੰ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿਛੌਂ ਮਹਾਰਾਣੀ ਜਿੰਦਾਂ ਤੇ ਛੋਟੀ ਉਮਰ ਦੇ ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨ ਕਰ ਦਿਤਾ ਸੀ ।  ਤੇ ਇਸਾਈ ਧਰਮ ਵਿਚ ਸ਼ਾਮਲ ਕਰ ਲਿਆ ਸੀ ।ਬਾਅਦ ਵਿਚ ਭਾਂਵੇਂ ਮਹਾਰਾਜਾ ਦਲੀਪ ਸਿਮਘ ਨੇ ਅੰਮ੍ਰਿਤ ਛਕ ਕੇ ਸਿਖੀ ਧਾਂਰਨ ਕਰ ਲਈ ਸੀ । ਇਹ ਜਬਰੀ ਪਰਵਾਸ ਸੀ । ਪੰਜਾਬ ਨੂੰ ਅਜੋਕੇ ਪਰਵਾਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਮੁਂਡੇ ਕੁੜੀਆਂ  ਪੰਜਾਬ ਵਿਚੋਂ ਵਿਦੇਸ਼ਾਂ ਵਚ ਪਰਵਾਸ ਕਰ ਰਹੇ ਹਨ ।ਨਾਵਲ ਦੇ ਪਾਤਰ ਇਸ ਦੇ ਕਾਰਨਾਂ ਦੀ ਤਹਿ ਤਕ ਜਾਂਦੇ ਹਨ । ਬੇਰੁਜ਼ਗਾਰੀ ਮੁਖ ਕਾਰਨ ਹੈ ।ਨੋਕਰੀਆਂ  ਦੇ ਮੌਕੇ ਘਟਦੇ ਜਾ ਰਹੇ ਹਨ । ਸਾਡੀ ਨੌਜਵਾਨੀ ਪੜ੍ਹ ਲਿਖ ਕੇ ਬੇਰੁਜ਼ਗਾਰੀ ਦਾ ਸੰਤਾਪ ਹੰਢਾਂ ਰਹੀ ਹੈ । ਜਿਵੇਂ ਪੰਜਾਬ ਛਢ ਕੇ ਵਿਦੇਸ਼ਾਂ ਵਿਚ ਜਾਣਾ ਪੰਜਾਬੀਆਂ ਦੀ  ਮਜ਼ਬੂਰੀ ਬਣ ਗਿਆ ਹੋਵੇ । ਨਾਵਲ ਵਿਚ ਇਜ ਸਭ ਕੁਝ ਹੈ ।ਪੜ੍ਹਨ ਗਏ ਪੰਜਾਬੀ ਬੱਚੇ ਵਿਦੇਸ਼ ਵਿਚ ਕਿਸ ਤਰਾ ਪੜ੍ਹਾਈ ਕਰਨ ਦੇ ਨਾਲ ਆਪਣਾ ਖਰਚ ਕਢਣ ਲਈ ਕੰਮ ਕਰਦੇ ਹਨ ।ਫੈਕਟਰੀਆ ਵਿਚ ਉਹ ਦਿਨਾ ਰਾਤ ਦੀਆਂ ਸ਼ਿਫਟਾ ਲਾ  ਕੇ ਡਾਲਰ ਕਮਾਉਂਦੇ ਹਨ । ਨਾਵਲ ਵਿਚ ਬਹੁਤ ਸਾਰੇ ਅਜਿਹੇ ਦ੍ਰਿਸ਼ ਹਨ । ਨਾਵਲ ਦੇ 32 ਕਾਂਡ ਹਨ ।ਨਾਵਲ ਦੇ ਸਮਰਪਿਨ ਤੋਂ ਪਤਾ ਲਗਦਾ ਹੈ ਕਿ ਨਾਵਲਕਾਰ  ਦੇ ਆਪਣੇ ਬੱਚੇ ਵਿਦੇਸ਼ਾਂ ਵਿਚ ਹਨ । ਮਨਜੋਤ ਸਿੰਘ ਵਿਰਕ ,ਵਿਸ਼ਵਜੀਤ ਸਿੰਘ ਵਿਰਕ ਤੇ ਗਗਨਪ੍ਰੀਤ ਕੌਰ ਅਜਹੇ ਨਾਮ ਹਨ ਜਿਂਨ੍ਹਾਂ ਨੇ ਵਿਦੇਸੀ ਧਰਤੀ ਤੇ ਆਪਣੀ ਪਛਾਂਣ ਬਨਾਈ ਹੈ । ਗਗਨਪ੍ਰੀਤ ਕੌਰ ਵਿਰਕ ਚਿਤਰਕਲਾ ਦੀ ਮਾਹਰ ਹੈ ।ਵਿਦੇਸੀ ਪੰਜਾਬੀਆਂ ਨੇ ਆਪਣੀ ਪਛਾਂਣ ਬਨਾਉਣ ਲਈ ਵਡੇ ਵਡੇ ਕਾਰੋਬਾਰ ਚਲਾਏ ਹਨ ।ਉਨ੍ਹਾਂ ਦੇਸ਼ਾਂ ਦੀ ਸਿਆਸਤ ਵਿਚ ਹਿਸਾ ਲੈ ਰਹੇ ਹਨ ।ਪਰ ਚਿੰਤਨਸੀਲ ਪੰਜਾਬੀਆਂ ਵਿਚ ਅਜੇ ਵੀ ਆਪਣੇ ਘਰ ਦੀ  ਤਲਾਸ਼ ਦੀ ਤਲਬ ਹੈ । ਉਹ ਚਾਹੁੰਦੇ ਹਨ ਕਿ ਉਹ ਧਰਤੀ ਦੇ ਕਿਸੇ ਟੋਟੇ ਨੂੰ ਆਪਣਾ ਕਹਿ ਸਕਣ ।  ਉਹ ਬਿਗਾਨੀਆਂ ਧਰਤੀ ਉਪਰ ਉਂਨ੍ਹਾਂ  ਦੇ ਰਹਿਮੋ ਕਰਮ ਤੇ ਜ਼ਿੰਦਗੀ ਜੀ ਰਹੇ ਹਨ । ਹਾਂ ਡਾਲਰਾਂ ਵਲੋਂ ਉਹ ਰੱਜ ਪੁੱਜ ਗਏ ਹਨ ।ਕੋਈ ਸ਼ਕ ਨਹੀ ਹੈ ਕਿ ਉਹ ਛੋਟੇ ਛੌਟੇ ਦੇਸ਼ ਆਬਾਦੀ ਵਲੋਂ ਸਾਡੇ ਪੰਜਾਬ ਨਾਲੋਂ ਵੀ ਵਡੇ ਰਕਬੇ ਦੇ ਮਾਲਕ ਹਨ ।ਤੇ ਪੰਜਾਬੀਆਂ ਨੂੰ ਚੰਗੀ ਕਮਾਈ ਦੇ ਮੌਕੇ ਦੇ ਰਹੇ ਹਨ ।ਕਿਉਂ ਕਿ ਇਧਰਲੀਆ ਸਾਡੀਆਂ ਸਰਕਾਰਾਂ  ਰੁਜ਼ਗਾਰ ਦੇਣ  ਵਿਚ ਬਹੁਤ ਪਿੱਛੇ ਹਨ । ।ਨਾਵਲ ਵਿਚ ਪਾਤਰ ਇਸ ਕਿਸਮ ਦੀ ਚਰਚਾ ਕਰਦੇ ਹਨ। ਧਰਮ ਪਰਿਵਰਤਨ ਬਹੁਤ ਵਡਾ ਮਸਲਾ ਹੈ ।ਔਰੰਗਜ਼ੇਬ ਸਿੱਖਾਂ ਦੇ ਸਿਰਾਂ ਦੇ ਮੁਲ ਪਾਉਂਦਾ ਸੀ ਉਹ ਜੰਨਤ ਵਿਚ ਥਾਂ ਲੈਣ ਲੈਣ ਲਈ ਵਧ ਤੋਂ ਵਧ ਮੁਸਲਮਾਨ ਬਨਾਇਆ ਕਰਦਾ ਸੀ ।ਸਾਡਾ ਇਤਿਹਾਸ ਇਹੋ ਜਿਹੀਆਂ ਅਨੇਕਾਂ ਘਠਨਾਵਾਂ ਨਾਲ ਭਰਿਆ ਹੋਇਆ ਹੈ । ਹੁਣ ਸਦੀਆਂ ਪਿਛੋਂ ਵੀ ਧਰਮ ਪਰਿਵਰਤਨ ਦੀ ਗੂੰਜ ਪੰਜਾਬ ਵਿਚ ਸੁਣੀ ਜਾ ਰਹੀ ਹੈ । ਨਾਵਲ ਇਸ ਦੁਹਰਾਏ ਜਾ ਰਹੇ ਇਤਿਹਾਸ ਦੀਆਂ ਪਰਤਾਂ ਖੋਲ੍ਹਦਾ ਹੈ ।ਨਾਵਲ ਦੇ ਸ਼ੁਰੂ ਵਿਚ ਪਹਿਲੀਆਂ ਕਿਸ਼ਤਾਂ ਵਿਚ ਇਕ ਪੰਜਾਬੀ ਕੁੜੀ ਗਰੌਸਰੀ ਸਟੋਰ ਤੋਂ ਮੁੜਦੀ ਹੋਈ ਆਪਣੇ ਘਰ ਦਾ ਰਸਤਾ ਭੁੱਲ ਜਾਂਦੀ ਹੈ । ਪੰਜਾਬੀ ਪਰਿਵਾਰ ਉਸਦੀ ਮਦਦ ਕਰਦਾ ਹੈ । ਸਹਿਜਪਰੀਤ ਨੂੰ ਇਹ ਪਰਿਵਾਰ ਆਪਣੇ ਘਰ  ਦਾ ਮੈਂਬਰ ਸਮਝ ਕੇ ਹੌਸਲਾ ਦਿੰਦਾ ਹੈ । ਇਸ ਬਿਰਤਾਂਤ ਵਿਚ ਇਧਰੋਂ ਗਏ ਮੁੰਡੇ ਕੁੜੀਆ ਦੀ ਜ਼ਿੰਦਗੀ ਬਾਰੇ ਨਾਵਲਕਾਰ ਨੇ ਬਹੁਤ ਕੁਝ ਲਿਖਿਆ ਹੈ । ਜ਼ਿੰਦਗੀ ਦੀ ਕਾਹਲ ਬਾਰੇ ਕੁੜੀ ਦੇ ਬੋਲ ਹਨ –ਅੰਕਲ ਮੈਂ ਦੋ ਦਿਨਾਂ ਤੋਂ ਸੁਤੀ ਨਹੀ। ਉਪਰੋਂ ਐਨੀ ਠੰਡ ? ਬੇਟਾ! ਲਗਾਤਾਰ ਕੰਮ  ਕਰਦਿਆਂ ਸਭ ਨਾਲੋਂ ਟੁਟ ਜਾਈਦਾ ।ਵੱਖ ਵੱਖ ਕਾਂਡਾਂ ਵਿਚ ਘਟਨਾਵਾਂ , ਦ੍ਰਿਸ਼ ਤੇ  ਪਾਤਰ ਬਦਲਦੇ ਜਾਂਦੇ ਹਨ ।ਪਰ ਉਹ ਜ਼ਿੰਦਗੀ ਜਿਉਣ ਦੀ ਕੜੀ ਬਨਾਈ ਰਖਦੇ ਹਨ ।ਗੱਲਾਂ ਗੱਲਾਂ ਵਿਚ ਉਹ ਪੰਜਾਬ ਨੂੰ ਯਾਦ ਵੀ ਕਰੀ ਜਾਂਦੇ ਹਨ ।ਉਂਨ੍ਹਾਂ ਨੂੰ ਜ਼ਿਹਨੀ ਤੌਰ ਤੇ ਲਗਦਾ ਹੈ ਕਿ ਉਹ ਡਾਲਰਾਂ ਦੇ ਚਕਰ ਵਿਚ ਆਪਣੀ ਧਰਤੀ  ਦੇ ਬੇਸ਼ਕੀਮਤੀ ਟੋਟੇ ਤੋਂ ਦੂਰ ਕਿਤੇ ਦੂਰ ਹੁੰਦੇ ਜਾ ਰਹੇ ਹਨ ।ਉਹ ਵਾਰ ਵਾਰ ਪੰਜਾਬ ਵਿਚ ਮੌਜੂਦਾ ਸਮੇਂ  ਵਾਪਰ ਰਿਹਾ ਗੈਂਗਸਟਰੀ ਵਰਤਾਰਾ ,ਬੇਲਗਾਮ ਮਹਿੰਗਾਈ ,ਸਰਕਾਰਾਂ ਦੀਆਂ ਗਲਤ ਆਰਥਿਕ ਨੀਤੀਆ ਬਾਰੇ ਸੰਵਾਦ ਰਚਾਉਂਦੇ ਹਨ ।  ਉਹ ਇਧਰਲੀ ਧਰਤੀ ਤੋਂ ਮਿਲੇ  ਦੁੱਖਾਂ ਨੂੰ ਸਾਂਝਾ ਕਰਦੇ ਹਨ ਖਾਂਸ ਕਰਕੇ ਜਦੋਂ ਗੁਰੂ ਘਰਾਂ ਵਿਚ ਮਿਲਦੇ ਹਨ । ਭਾਵੇਂ ਉਹ ਇਕ ਦੂਸਰੇ ਦੇ ਭਾਈਵਾਲ ਹਨ ।ਉਹ ਨਵੇਂ ਆਏ ਵਿਦਿਆਰਥੀਆਂ ਨੂੰ ਸਹਿਯੋਗ ਦਿੰਦੇ ਹਨ ।ਨਾਵਲ ਪੰਜਾਬੀਆਂ ਦੇ ਨੈਤਿਕ ਗੁਣਾਂ ਦੀ ਪ੍ਰਸ਼ੰਸਾ ਕਰਦਾ ਹੈ ।ਨਾਵਲ ਪੰਜਾਬ ਵਿਚ ਨਸ਼ਿਆਂ ਦੀ ਚਰਚਾ ਕਰਦਾ ਹੈ ।ਭੂ ਹੇਰਵਾ ਵੀ ਮਹਿਸੂਸ ਕਰਦਾ ਹੈ ।ਪੁਰਾਣੀਆਂ ਯਾਂਦਾਂ ਨੂੰ ਪੇਸ਼ ਕੇਦਾ ਹੈ । ਨਵੀਂ ਜ਼ਿੰਦਗੀ ਜਿਉਣ ਲਈ ਪਾਤਰ ਜਦੋ ਜਹਿਦ ਕਰਦੇ ਹਨ । ਨਾਵਲ ਦੀ ਗਤੀਸ਼ੀਲਤਾ ਪਾਤਰਾਂ  ਦੇ ਸੰਵਾਦ ਨਾਲ ਤੁਰਦੀ ਹੈ । ਕਾਂਡ 8 ਦੀ ਪਹਿਲੀ ਸਤਰ ਹੈ –ਪੰਜਾਬੀਆਂ ਦਾ ਹੁਣ ਪੰਜਾਬ ਵਿਚ ਜੀਅ ਨਹੀ  ਲਗਦਾ । ਇਸ ਦੇ ਕਾਰਨ ਕਾਂਡ ਦਾ ਬਿਰਤਾਂਤ ਬਣਦੇ ਹਨ । ਇਕ ਥਾਂ ਇਕ ਪਾਤਰ ਕਹਿੰਦਾ ਹੈ –ਆਂਟੀ ਗੁਸਾ ਨਾ ਕਰਨਾ ਪੁਰਾਣੇ ਪੰਜਾਬੀ ਵੀ ਸਟੂਂਡੈਂਟਸ ਨਾਲ ਖਾਰ ਖਾਂਦੇ ਹਨ । ਹਰ ਕੋਈ ਮੂੰਹ ਚੁਕੀ ਇਧਰ ਭਜਿਆ ਆ ਰਿਹਾ । ਇਕ ਪਾਤਰ ਦੇ ਬੋਲ ਪੰਜਾਬੀਆਂ ਦੀ ਅੰਦਰਲੀ ਮਾਨਸਿਕਤਾ ਨੂੰ ਨੰਗਾ ਕਰਦੇ ਹਨ –ਅਸੀਂ  ਕਮਾਈ ਵਧਾਂਉਣ ਵਿਚ ਲਗੇ ਹੋਏ ਹਾਂ ਪਰ ਜੀਵਨ ਪੂੰਜੀ ਹਥਾਂ ਵਿਚੋਂ ਨਿਕਲਦੀ ਜਾ ਰਹੀ ਹੈ (ਪੰਨਾ 49)।-ਨਾਵਲ ਚ ਨਸਲੀ ਵਿਤਕਰੇ ਦੀ ਚਰਚਾ ਵੀ ਪਾਤਰ ਕਰਦੇ ਹਨ ।ਪੰਜਾਬੀਆਂ ਪ੍ਰਤੀ ਨਫਰਤ ਦਾ ਝਲਕਾਰਾ ਵੀ ਮਿਲਦਾ ਹੈ ।-

ਯੂ ਟਰਬਨ ਮੈਂਨਜ਼ ਆਰ  ਬੱਲਡੀਇੰਡੀਅਨਜ਼ ----(70) ਕਹਾਣੀਕਾਰ ਜਸਬੀਰ ਰਾਣਾ ਨੇ 10 ਪੰਨਿਆਂ (7-14)ਨਾਵਲ ਦੇ ਬਹੁਤ ਸਾਰੇ ਪਖ ਲਿਖੇ ਹਨ ।ਖਾਸ ਕਰਕੇ ਪਾਤਰਾਂ ਦਾ ਜ਼ਿਕਰ ਕੀਤਾ ਹੈ ।ਵਖ ਵਖ ਕਾਂਡਾਂ ਦੇ ਕੁਝ ਵਿਸ਼ੇਸ਼ ਪਖ ਲਿਖ ਕੇ ਨਾਵਲ ਦੀ ਚਰਚਾ ਕੀਤੀ ਹੈ । ਨਾਵਲ ਦੇ ਪਾਤਰੀ ਸੰਵਾਦ ਗਹਿਰੀਆਂ  ਰਮਜ਼ਾਂ ਵਾਲੇ ਹਨ । ਨਾਵਲਕਾਰ ਨੇ ਪੰਜਾਬ ਦੇ ਵਰਤਮਾਨ ਹਾਲਾਤਾਂ ਨੂੰ ਵੀ ਕਥਾਂ ਸੰਦਰਭ ਵਿਚ ਲਿਆ ਹੈ ।ਨਾਵਲ ਦੀ ਰਿਵਾਇਤੀ ਇਕਸਾਰ ਕਥਾ ਨਹੀ ਹੈ। ਵਖ ਵਖ ਪਾਤਰਾਂ ਦੀ ਜ਼ਿੰਦਗੀ ਦਾ ਹਵਾਲਾ ਦੇ ਕੇ ਸੰਵਾਦ ਸਿਰਜ ਕੇ ਨਾਵਲ ਨੂੰ ਸਿਰਜਤ ਕੀਤਾ ਹੈ । ਇਸ ਪਖ ਤੋਂ ਨਾਵਲ ਦੀ ਸ਼ੈਲੀ ਵਿਲਖਣ ਹੈ ।ਪੰਜਾਬ ਇਸ ਵੇਲੇ ਗਹਿਰੇ ਸਭਿਆਚਾਰਕ ਪਰਿਵਰਤਨ ਵਿਚੋਂ ਨਿਕਲ ਰਿਹਾ ਹੈ ।ਇਹ ਤਬਦੀਲੀਆ ਬਹੁਪਖੀ  ਹਨ ।ਸਿਖਿਆ ਤੇ ਸਭਿਆਚਾਰ ਖੇਤਰ ਤੇ ਨਿਤਾਪ੍ਰਤੀ ਜ਼ਿੰਦਗੀ ਵਿਚ ਮਹਤਵਪੂਰਨ ਤਬਦੀਲੀਆਂ ਆ ਰਹੀਆਂ ਹਨ । ਪੰਜਾਬੀਅਤ ਦਾ ਪਸਾਰਾ ਹੋ ਰਿਹਾ ਹੈ । ਪਰਵਾਸ ਦੇ ਚੰਗੇ ਮਾੜੇ ਪਖ ਨਾਵਲ ਵਿਚ ਪਾਤਰਾਂ ਦੀ ਬਹਿਸ ਦੇ ਵਿਸ਼ੇ ਹਨ ।ਚਿੰਤਕ ,ਸਾਹਿਤਕਾਰ , ਮਨੋਵਿਗਿਆਨੀ ਇਸ ਦੌਰ ਨੂੰ ਨੀਝ ਨਾਲ ਵੇਖ ਪਰਖ ਰਹੇ ਹਨ ।ਨਾਵਲ ਇਸੇ ਕੜੀ ਦਾ ਭਾਗ ਹੈ ।  ਨਾਵਲ ਦੇ ਅੰਤ ਵਿਚ ਆਪਣੀ ਹੋਮਲੈਂਡ ਦਾ ਸੁਪਨਾ ਵੇਖਿਆ ਜਾ ਰਿਹਾ ਹੈ । ਇਸ ਨਾਲ ਨਾਵਲ ਵਰਤਮਾਨ ਨਾਲ ਜੂੜਧਾ ਹੈ । ਆਪਣੀ ਜਨਮਭੂਮੀ ਦੇ ਟੋਟੇ ਲਈ ਪਾਤਰ ਚਰਚਾ ਕਰਦੇ ਹਨ ।ਪ੍ਰਸਿਧ ਕਥਾਕਾਰ ਗੁਰਬਚਨ ਸਿੰਘ ਭੁਲਰ ਨੇ ਨਾਵਲ ਵਿਚ ਪਰਵਾਸੀ ਪੰਜਾਬੀ ਦੇ ਹੇਰਵੇ ਦੀ ਗਲ ਕੀਤੀ ਹੈ ।ਡਾ ਧਰਮ ਚੰਦ ਵਾਤਿਸ਼ ਤੇ ਡਾ ਗੁਰਮੀਤ ਕੌਰ ਨੇ ਨਾਵਲ ਬਾਰੇ ਪ੍ਰਭਾਵਸ਼ਾਲੀ ਵਿਚਾਰ ਲਿਖੇ ਹਨ । ਇਸ ਕਿਸਮ ਦੇ ਨਾਵਲ ਕਾਲ ਅੰਤਰ ਤੋਂ ਪਰ੍ਹੇ ਬਦਲ ਰਹੀ ਪੰਜਾਬੀਅਤ ਦੀਆਂ ਪਰਤਾਂ ਫਰੋਲਦੇ ਹਨ ।ਨਾਵਲ ਬਾਰੇ ਨਾਵਲਕਾਰਾ ਦਾ ਕਥਨ ਹੈ –ਮੈਂ ਸਮਾਜ ਵਿਚ ਵਖ ਵਖ ਲੋਕਾਂ ਨਾਲ ਵਾਪਰਦੀਆਂ ਘਟਨਾਵਾਂ ਆਪਣੇ ਨਾਲ ਵਾਪਰਦੀਆਂ ਮਹਿਸੂਸ ਕਰਦੀ ਹਾਂ ।ਨਾਵਲ ਵਿਚ  ਸਾਹਿਤਕਾਰ ਵਿਰਕ  ਦੀ ਪੰਜਾਬੀਅਤ ਲਈ ਸੰਵੇਦਨਸ਼ੀਲਤਾ ਦਾ ਤੀਬਰ ਅਹਿਸਾਸ ਹੁੰਦਾ ਹੈ । ਨਾਵਲ ਦੇ ਦੂਸਰੇ ਐਡੀਸ਼ਨ ਦਾ ਸਵਾਗਤ ਹੈ ।