ਦੇਖੋ ਮੇਰੀ ਕਾਰ (ਬਾਲ ਗੀਤ) (ਗੀਤ )

ਸਰਬਜੀਤ 'ਸੰਗਰੂਰਵੀ'   

Email: sarbjitsangrurvi1974@gmail.com
Cell: +91 94631 62463
Address: ਬੂਥ ਨੰਬਰ 18,ਤਹਿਸੀਲ ਕੰਪਲੈਕਸ, ਸਾਹਮਣੇ ਬੱਸ ਅੱਡਾ
ਸੰਗਰੂਰ India
ਸਰਬਜੀਤ 'ਸੰਗਰੂਰਵੀ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿੰਨੀ ਸੋਹਣੀ ਕਿੰਨੀ ਸੋਹਣੀ,
ਦੇਖੋ ਮੇਰੀ ਕਾਰ ਏ।
ਮੰਮੀ ਡੈਡੀ ਲੈ ਕੇ ਦਿੱਤੀ ਇਹ,
ਮੈਨੂੰ ਤਾਂ ਇਸ ਵਾਰ ਏ।
ਫਸਟ ਪੁਜ਼ੀਸਨ ਪਾਈ ਹਰ ਸਾਲ ਮੈਂ,
ਤਾਂਹੀ ਨੇ ਰਹਿੰਦੇ ਗਿਫ਼ਟ ਮਿਲਦੇ।
ਮਾਂਪਿਆਂ ਦਾ ਪੁੱਤ ਸਾਊ ਬੜਾ,
ਤਾਂਹੀ ਰਹਿਣ ਮੁੱਖ ਸਦਾ ਖਿਲਦੇ।
ਮਾਂਪਿਆਂ ਤੇ ਪਾਇਆ ਨਾ ਮੈਂ,
ਨਾ ਪਾਇਆ ਭਾਰ ਏ।
ਕਿੰਨੀ ਸੋਹਣੀ ਕਿੰਨੀ ਸੋਹਣੀ,
ਦੇਖੋ ਮੇਰੀ ਕਾਰ ਏ।
ਪੈਂਦਾ ਨਾ ਡੀਜ਼ਲ ਨਾਹੀ ਪੈਟਰੋਲ ਏ,
ਨਾ ਹੀ ਖਰਚ ਕੋਈ ਆਵੇ।
ਘੇਰਦੀ ਨਾ ਥਾਂ ਜ਼ਿਆਦਾ,
ਨਾਹੀ ਸ਼ੌਰ ਇਹ ਮਚਾਵੇ।
ਰੰਗ ਇਸਦਾ ਏ ਸੋਹਣਾ,
ਨਾ ਜ਼ਿਆਦਾ ਭਾਰ ਏ।
ਕਿੰਨੀ ਸੋਹਣੀ ਕਿੰਨੀ ਸੋਹਣੀ,
ਦੇਖੋ ਮੇਰੀ ਕਾਰ ਏ।
ਮਿਲੇ ਜੇਬ ਖਰਚੀ ਜੋ ਸਦਾ,
ਨਾ ਖਾ ਪੀ ਉਡਾਉਂਦਾ ਹਾਂ।
ਕਰਦਾ ਨਾ ਜ਼ਿੱਦ ਕਦੇ ਤੇ,
ਨਾਹੀ ਭੁੱਲ ਸਤਾਉਂਦਾ ਹਾਂ।
ਮਾਂਪਿਆਂ ਤੋਂ ਮਿਲੇ"ਸੰਗਰੂਰਵੀ"
ਰੱਜਵਾਂ ਪਿਆਰ ਏ।
ਕਿੰਨੀ ਸੋਹਣੀ ਕਿੰਨੀ ਸੋਹਣੀ ,
ਦੇਖੋ ਮੇਰੀ ਕਾਰ ਏ।