‘ਕਸ਼ਫ਼-ਅਲ-ਮਹਜੂਬ’ : ਪਰਿਚੈ ਅਤੇ ਪਾਠਗਤ ਵਿਵੇਚਨ (ਆਲੋਚਨਾਤਮਕ ਲੇਖ )

ਹਰਕੰਵਲ ਕੋਰਪਾਲ (ਡਾ)   

Email: korpal.harkanwal@gmail.com
Cell: +1 6478543006
Address: Suite 301, Oak Park Blvd
Oakville Ontario Canada L6H 7S8
ਹਰਕੰਵਲ ਕੋਰਪਾਲ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਵਿਸ਼ਵ ਭਰ ਦੇ ਸੂਫ਼ੀ ਖ਼ੇਮਿਆਂ ਤੇ ਮੁਆਸ਼ਰਾ ਵਿਚ ਪਾਕਿਸਤਾਨ ਦੇ ਸਭ ਤੋਂ ਵੱਡੇ ਵਲੀ ਅਤੇ ਪੀਰ ‘ਦਾਤਾ ਗੰਜ ਬਖ਼ਸ਼` ਵਜੋਂ ਮਸ਼ਹੂਰ ਹਜ਼ਰਤ ਸ਼ੇਖ਼ ਮਖ਼ਦੂਮ ਅਬੁਲ ਹਸਨ ਅਲੀ ਬਿਨ ਉਸਮਾਨ ਬਿਨ ਅਲੀ ਅਲ-ਗ਼ਜ਼ਨਵੀ ਅਲ-ਜਲਾਬੀ ਅਲ-ਹੁਜਵੀਰੀ, ਭਾਰਤੀ ਉਪਮਹਾਂਦੀਪ ਵਿਚ ਤਸੱਵੁਫ਼ (ਇਸਲਾਮੀ ਰਹੱਸਵਾਦ) ਦੀ ਗਿਆਨ ਵਿਵੇਕੀ ਅਲਖ਼ ਜਗਾਉਣ ਵਾਲੇ ਅਤੇ ਇਸ ਦੀ ਤੱਤ-ਮੀਮਾਂਸਾ ਦਾ ਆਪਣੀ ਨਿਰਣਾਇਕ ਕਲਾ ਕੁਸ਼ਲਤਾ ਨਾਲ ਇਕ ਵਿਧੀਪੂਰਵਕ ਸਿਧਾਂਤਕ ਦਸਤਾਵੇਜ਼ੀ ਸਰੂਪ ਉਲੀਕਣ ਵਾਲੇ 11ਵੀਂ ਸਦੀ ਦੇ ਪ੍ਰਮੁੱਖ ਬੌਧਿਕ ਸੂਤਰਧਾਰਾਂ ਵਿਚੋਂ ਮੋਢੀ ਅਤੇ ਸ਼੍ਰੋਮਣੀ ਹਸਤਾਖ਼ਰ ਮੰਨੇ ਜਾਂਦੇ ਹਨ। ਬੁਲੰਦ ਰੁਤਬੇ ਵਾਲੇ ਇਸ ਕਾਮਿਲ ਦਰਵੇਸ਼ ਚਿੰਤਕ ਵੱਲੋਂ ਪੰਜਵੀਂ ਸਦੀ ਹਿਜਰੀ ਦੇ ਲਗਭਗ ਅੱਧ ਵਿਚ ਤਸੱਵੁਫ਼ ਸੰਬੰਧੀ ਫ਼ਾਰਸੀ ਵਿਚ ਸਭ ਤੋਂ ਪਹਿਲਾਂ ਲਿਖੀ ਗਈ ਵੱਡ-ਆਕਾਰੀ ਮਹਾਨਕੋਸ਼ ਵਰਗੀ ਪ੍ਰਾਚੀਨ ਸਰੋਤ ਸ਼ਾਹਕਾਰ ਪੁਸਤਕ ‘ਕਸ਼ਫ਼-ਅਲ- ਮਹਜੂਬੂਬ` (ਜਿਸ ਦਾ ਡਾ. ਕਾਲਾ ਸਿੰਘ ਬੇਦੀ ਦੁਆਰਾ ਕੀਤਾ ਪੰਜਾਬੀ ਅਨੁਵਾਦ ‘ਕਸ਼ਫ਼ੁਲ ਮਹਿਜੂਬ` ਦੇ ਉਨਵਾਨ ਤਹਿਤ ਉਪਲੱਬਧ ਹੈ) ਸੂਫ਼ੀਮਤ ਦੇ ਦਰਸ਼ਨ, ਇਤਿਹਾਸ, ਸਿਧਾਂਤਾਂ, ਸੰਕਲਪਾਂ, ਮਾਨਤਾਵਾਂ, ਰੀਤਾਂ, ਸੂਫ਼ੀ ਸਿਲਸਿਲੇਆਂ ਦੇ ਇਤਿਹਾਸਕ ਵਿਕਾਸ- ਕ੍ਰਮ, ਸੂਫ਼ੀ ਤੇ ਫ਼ਕੀਰ ਦੀ ਹੋਂਦ-ਵਿਧੀ ਤੇ ਰੂਹਾਨੀ ਮੁਕਾਮਾਂ, ਰਾਹ-ਏ-ਸਲੂਕ ਦੇ ਭਿੰਨ ਭਿੰਨ ਪੜਾਵਾਂ, ਮਾਰਿਫ਼ਤ (ਰੱਬੀ ਗਿਆਨ), ਮੁਸ਼ਾਹਿਦਹ (ਅੱਲਾਹ ਦੀ ਨੂਰਾਨੀ ਝਲਕ ਦਾ ਦੀਦਾਰ), ਵਜਦ (ਮਸਤੀ), ਬਾਣੇ (ਫ਼ਕੀਰਾਂ ਦੇ ਗੋਦੜੀ ਲਿਬਾਸ), ਸਮਾਅ (ਸੰਗੀਤ/ਕ਼ੱਵਾਲੀ) ਅਤੇ ਰਕਸ (ਸੂਫ਼ੀ ਨ੍ਰਿਤ) ਆਦਿ ਮੁੱਦਿਆਂ ਤੇ ਮਸਲਿਆਂ ਸੰਬੰਧੀ ਤਫ਼ਸੀਲੀ ਅਧਿਐਨ-ਮੰਥਨ ਅਤੇ ਵਿਚਾਰ-ਵਿਮਰਸ਼ ਨੂੰ ਤਸੱਵੁਫ਼ ਦੇ ਆਇਨੇ ਵਿਚ ਪੇਸ਼ ਕਰਦੀ ਇਕ ਅਨੂਠੀ, ਪ੍ਰਮਾਣਿਕ, ਰਾਹ-ਦਿਸੇਰਾ ਅਤੇ ਬਹੁਪਰਤੀ ਸਿਧਾਂਤਮੁਖ਼ ਕਲਾਸਿਕ ਰਚਨਾ ਹੈ।
ਜਿਵੇਂ ਚੌਥੀ ਸਦੀ ਹਿਜਰੀ ਵਿਚ ‘ਤਾਊਸਲ ਫ਼ੁਕਰਾ` (ਸੰਤਾਂ ਦੇ ਮੋਰ) ਵਜੋਂ ਜਾਣੇ ਜਾਂਦੇ ਰਹੇ ਹਜ਼ਰਤ ਅਬੂਨਸਰ ਸੱਰਾਜ ਅਤਤੂਸੀ ਦੁਆਰਾ ਲਿਖੀ ‘ਕਿਤਾਬ-ਅਲ-ਲੁਮਅ਼ ਫ਼ਿਤ ਤਸੱਵੁਫ਼` ਅਰਬੀ ਭਾਸ਼ਾ ਵਿਚ ਤਸੱਵੁਫ਼ ਦੀ ਸਭ ਤੋਂ ਪਹਿਲੀ ਕਿਤਾਬ ਹੈ, ਠੀਕ ਉਵੇਂ ‘ਕਸ਼ਫ਼-ਅਲ-ਮਹਜੂਬ` ਇਸ ਵਿਸ਼ੇ `ਤੇ ਫ਼ਾਰਸੀ ਦੀ ਸਭ ਤੋਂ ਪਹਿਲੀ ਅਤੇ  ਪ੍ਰਾਚੀਨਤਮ ਕਿਤਾਬ ਹੈ। ਇਸ ਕਿਤਾਬ ਦੇ ਵਿਚਾਰਧਾਰਾਈ ਜਮਾਲ ਦੀ ਖ਼ੂਬਸੂਰਤੀ ਸ਼ਾਇਦ ‘ਕਿਤਾਬ-ਅਲ-ਲੁਮਅ਼ ਫ਼ਿਤ ਤਸੱਵੁਫ਼` ਨਾਲੋਂ ਵੀ ਦੋ ਚੰਦੇ ਇਸ ਕਰਕੇ ਉਪਰ ਹੈ ਕਿਉਂਕਿ ਇਸ ਵਿਚ ਤਸੱਵੁਫ਼ ਅਤੇ ਸੂਫ਼ੀ ਦੀ ਪਰਿਭਾਸ਼ਾ ਅਤੇ ਹਕੀਕਤ ਨੂੰ ਤਲਾਸ਼ਦਿਆਂ ਸ਼ੇਖ਼ ਹੁਜਵੀਰੀ ਨੇ ਕੁਰਾਨ ਮਜੀਦ ਦੀਆਂ ਆਯਤਾਂ, ਹਦੀਸ ਦੇ ਹਵਾਲਿਆਂ, ਆਪਣੇ ਪੂਰਵਰਤੀ ਤੇ ਸਮਕਾਲੀ ਪ੍ਰਮੁੱਖ ਸੂਫ਼ੀ ਸ਼ੇਖਾਂ/ਵਲੀਆਂ ਦੇ ਰਤਨਾਂ ਜਿਹੇ ਕਥਨਾਂ ਅਤੇ ਹਿਕਾਇਤਾਂ (ਸਾਖ਼ੀਆਂ) ਨੂੰ ਬੜੀ ਸਹਿਜਤਾ ਤੇ ਸੁਗਮਤਾ ਨਾਲ ਟੈਕਸਟ ਵਿਚ ਸਿਤਾਰਿਆਂ ਵਾਂਗ ਜੜਦਿਆਂ ਆਪਣੇ ਤਰਕ ਸ਼ਾਸਤਰ ਦੇ ਅਰਥ ਜਲੌ ਨੂੰ ਪ੍ਰਚੰਡ ਤਾਂ ਕੀਤਾ ਹੀ ਹੈ ਸਗੋਂ ਆਪਣੇ ਨਿੱਜੀ ਅਨੁਭਵਾਂ-ਅਨੁਭੂਤੀਆਂ `ਚੋਂ ਗ੍ਰਹਿਣ ਕੀਤੀਆਂ ਅਤੇ ਇਕ ਦਵੰਦਾਤਮਕ ਦ੍ਰਿਸ਼ਟੀ ਨਾਲ ਕਸ਼ੀਦੀਆਂ-ਚੰਡੀਆਂ ਮੁੱਲਵਾਨ ਸੰਤੁਲਿਤ ਅੰਤਰਦ੍ਰਿਸ਼ਟੀਆਂ ਨੂੰ ਵੀ ਨਿਹਾਇਤ ਮਾਰਮਿਕ, ਓਜਮਈ ਅਤੇ ਸੰਜਮ ਭਰਪੂਰ ਸ਼ੈਲੀ ਵਿਚ ਕੱਪੜ-ਛਾਣ ਕਰਕੇ ਕਲਮਬੰਦ ਕੀਤਾ ਹੈ। ਉਨ੍ਹਾਂ ਨੇ ਨਬੀ ਦੇ ਅਹਲੇ ਬੈਤ ਜਾਨਸ਼ੀਨ ਖਲੀਫ਼ਿਆਂ ‘ਖ਼ੁਲਫ਼ਾ- ਏ-ਰਾਸ਼ਦੀਨ`, ਸਹਾਬਾ-ਏ-ਕਿਰਾਮ (ਰਸੂਲ ਦੇ ਕਰੀਬੀ ਸਾਥੀਆਂ), ਇਸਲਾਮ ਦੇ ਮੁੱਢਲੇ ਇਮਾਮਾਂ ਅਤੇ ਸੂਫ਼ੀਆਂ-ਏ-ਕਿਰਾਮ ਦੇ ਜੀਵਨ ਬਿਰਤਾਂਤਾਂ ਸਮੇਤ ਤਾਬੇਈਨ ਦੀਆਂ ਰਵਾਇਤਾਂ ਅਤੇ ਇਸਲਾਮ ਦੇ ਪੰਜ ਰੁਕਨਾਂ (ਅਰਕਾਨ) ਦੀ ਦਾਰਸ਼ਨਿਕ ਢੰਗ ਨਾਲ ਡੀ-ਕੋਡਿੰਗ ਕਰਨ ਦੇ ਨਾਲ ਨਾਲ ਇਲਾਹੀ ਗੁੱਝੇ ਭੇਤਾਂ ਦੇ ਪਰਦਿਆਂ ਨੂੰ ਖੋਲ੍ਹਦਿਆਂ ਰਾਹੇ-ਹੱਕ਼ ਵਿਚ ਵਿਘਟਨਕਾਰੀ ਦਿਸਦੇ ਦੋ ਪਰਦਿਆਂ (ਹਿਜਾਬਾਤੇ ਰੈਨੀ ਵ ਗ਼ੈਨੀ) ਦੀ ਬਾਖ਼ੂਬੀ ਚਰਚਾ ਵੀ ਕੀਤੀ ਹੈ। ਉਨ੍ਹਾਂ ਇਹ ਸਪਸ਼ਟ ਕੀਤਾ ਹੈ ਕਿ ਨਾਸਤਕ ਮਨੋ-ਮਸਤਕ `ਤੇ ਗ਼ਾਲਿਬ ‘ਪਰਦਾ ਰੈਨੀ` ਦਾ ਉਠਣਾ ਕਦੀ ਸੰਭਵ ਨਹੀਂ ਪਰੰਤੂ ‘ਪਰਦਾ ਗ਼ੈਨੀ` ਅਧਿਆਤਮਕ ਵਿਕਾਸ ਨਾਲ ਬਹੁਤ ਜਲਦੀ ਉੱਠ ਸਕਦਾ ਹੈ। ਉਨ੍ਹਾਂ ਨੇ ਆਪਣੀ ਰਚਨਾ ਦਾ ਮੰਤਵ ਵੀ ਇਸੇ ਨਿਸ਼ਾਨੇ ਵੱਲ ਸੇਧਿਤ ਕਰਦਿਆਂ ‘ਪਰਦਾ-ਏ-ਗ਼ੈਨੀ` ਵਿਚ ਫ਼ਸੇ ਲੋਕਾਂ ਵਿਚੋਂ ਮਾਇਆਵੀ ਕੂੜ, ਨਫ਼ਸ-ਏ -ਅੰਮਾਰਾ ਤੇ ਇੰਦਰਿਆਈ ਰਸਿਕਤਾ ਦਾ ਉਨਮੂਲਨ ਕਰਕੇ ਸਤਯ-ਰਹੱਸ ਨੂੰ ਉਦਘਾਟਿਤ ਕਰਨਾ ਅਤੇ ਲੋਕਾਂ ਨੂੰ ਇਰਫ਼ਾਨ (ਬ੍ਰਹਮ ਗਿਆਨ) ਜ਼ਰੀਏ ਆਪੇ ਦੀ ਪਛਾਣ ਨਾਲ ਜੋੜਨਾ ਮੰਨਿਆ ਹੈ। ਉਨ੍ਹਾਂ ਵੱਲੋਂ ‘ਕਸ਼ਫ਼ੁਲ ਹਿਜਾਬ` (ਪਰਦੇ ਜਾਂ ਘੁੰਡ ਨੂੰ ਖੋਲ੍ਹਣਾ) ਦੇ ਮੈਟਾਫ਼ਰ ਰਾਹੀਂ ਬੁਣੇ ਨੈਰੇਟਿਵ ਦਾ ਸਾਰਾ ਸ਼ਬਦ-ਬਾਣ ਪ੍ਰਯੋਗ ਸਾਧਕਾਂ ਦੀ ਸੁੱਤੀ ਚੇਤਨਾ ਨੂੰ ਜਗਾਉਣ ਲਈ ਇਸ ਕਾਵਿਕ ਭਾਵਨਾ ਵਾਲਾ ਹੈ : ਜਿਸ ਸਿਵਾ ਦੁਨੀਆ ਮੇਂ ਹਰਫ਼ੇ ਮਾਸਿਵਾ-ਕਾਫ਼ੂਰ ਹੈ।
ਦੇਖ ਲੇ ਪਿਆਰੇ ਨਿਰੰਜਨ ਕਿਉਂ ਭਟਕਤਾ ਦੂਰ ਹੈ।
ਹੈ ਨਿਰੰਜਨ ਹੀ ਨਿਰੰਜਨ ਕਿਉਂ ਹੂਆ ਬੇਜ਼ਾਰ ਹੈ
ਫਾੜ ਦੇ ਅੰਜਨ ਕੇ ਪਰਦੇ ਗ਼ਰ ਤਲਾਸ਼ੇ ਯਾਰ ਹੈ।
ਸੂਫ਼ੀ ਚਿੰਤਨ ਦੇ ਸਰਬੰਗੀ ਪਹਿਲੂਆਂ ਨੂੰ ਬੜੀ ਅਧਿਕਾਰਤ ਦ੍ਰਿਸ਼ਟੀ, ਸਮਰੱਥਾ ਅਤੇ ਸਮੁੱਚਤਾ ਨਾਲ ਫੜਦੀ ਅਤੇ ਰੂਹਾਨੀ ਅਨੁਭਵ ਦੀ ਪ੍ਰਮਾਣਿਕਤਾ ਸੰਗ ਲਿਸ਼ਕਦਾ ਬਹੁ-ਆਯਾਮੀ ਗਿਆਨ-ਕਪਾਟ ਖੋਲ੍ਹਦੀ ਇਸ ਨਾਯਾਬ ਸ਼ਾਹਕਾਰ ਕਿਰਤ (ਝ਼ਪਅਚਠ ਰਬਚਤ) ਦੀ ਇਕ ਵਿਸ਼ੇਸ਼ ਉਲੇਖ਼ਯੋਗ ਪ੍ਰਾਪਤੀ ਇਹ ਹੈ ਕਿ ਸੂਫ਼ੀਵਾਦ ਦੇ ਉਦਗਮ ਦੇ ਜਿਸ ਪਰਭਾਤੀ ਕਾਲਖੰਡ ਵਿਚ ਇਸਲਾਮੀ ਰਹੱਸਵਾਦ ਦੇ ਸਭ ਵੱਡੇ ਚਿੰਤਕ ਆਪਣੀ ਵਿਚਾਰ ਅਭਿਵਿਅਕਤੀ ਲਈ ਆਮੂਮਨ ਅਰਬੀ ਭਾਸ਼ਾ ਨੂੰ ਹੀ ਇਕ ਯੋਗ, ਵਿਕਸਤ, ਸਸ਼ਕਤ ਸੰਚਾਰ-ਭਾਸ਼ਾ ਵਜੋਂ ਤਰਜੀਹ ਦੇ ਰਹੇ ਸਨ ਤਾਂ ਉਸ ਸਮੇਂ ਸ਼ੇਖ਼ ਹੁਜਵੀਰੀ ਨੇ ਸੂਫ਼ੀ ਸਾਹਿਤ ਚਿੰਤਨ ਸਿਰਜਣਾ ਲਈ ਫ਼ਾਰਸੀ ਵਿਚ ਪਹਿਲੀ ਵੇਰ ਗਿਆਨਾਤਮਕ ਸੰਵੇਦਨਾ, ਸਮਰਿਧੀ, ਮੌਲਿਕ ਚੇਤਨਾ ਅਤੇ ਗਤੀਸ਼ੀਲ ਰਚਨਾਤਮਕ ਪਾਸਾਰਾਂ ਨੂੰ ਊਰਜਿਤ ਕਰਨ ਵਾਲੀ ਇਕ ਨਵੀਂ ਅਵਲੋਕਨ ਪਰੰਪਰਾ ਦਾ ਮਹਾਂ-ਆਰੰਭ ਕਰਕੇ ਆਪਣੀ ਤਖ਼ਲੀਕੀ ਇਤਿਹਾਸਕ ਪੈੜ ਪਾਈ। ਭਾਵੇਂ ਤਸੱਵੁਫ਼ ਦੀ ਗਿਆਨ- ਮੀਮਾਂਸਾ ਅਤੇ ਸੂਫ਼ੀ ਸੰਕਲਪਾਂ ਬਾਰੇ ਲੇਖਣ ਪਰੰਪਰਾ ਦੇ ਸੰਦਰਭ ਵਿਚ ਇਮਾਮ ਅਬੁਲ ਕ਼ਾਸਿਮ ਕ਼ਸ਼ੈਰੀ ਦੀ ਪੁਸਤਕ ‘ਅਰ-ਰਿਸਾਲਾ-ਅਲ-ਕ਼ਸ਼ੈਰੀਯਹ ਫ਼ੀ ਇਲਮ-ਅਲ ਤਸੱਵੁਫ਼` ਨੂੰ ਵੀ ਕਈ ਸੂਫ਼ੀ ਚਿੰਤਕਾਂ ਨੇ ਕਾਫ਼ੀ ਸਲਾਹਿਆ ਹੈ ਪਰੰਤੂ ‘ਕਸ਼ਫ਼-ਅਲ- ਮਹਜੂਬ` ਵਿਚ ਤਸੱਵੁਫ਼ ਦੇ ਮੁਆਮਲਿਆਂ ਤੇ ਮਸਲਿਆਂ ਦੀ ਡੂੰਘੀ ਵਿਵੇਕਸ਼ੀਲ ਪੇਸ਼ਕਾਰੀ;
ਵਿਆਪਕ ਤੱਤ-ਯੋਗਤਾ ਦਾ ਜਲਵਾ; ਤੁਲਨਾਤਮਕ ਤੱਥ ਅਨੁਵੇਸ਼ਣੀ ਸਾਕਾਰਾਤਮਕ ਪਹੁੰਚ; ਫ਼ਕੀਰੀ ਤੇ ਤਸੱਵੁਫ਼ ਵਿਚ ਫ਼ਰਕ ਤੋਂ ਲੈ ਕੇ ਸੂਫ਼ੀਆਂ ਦੇ ਬਾਰਾਂ ਸੰਗਠਨਾਂ ਵਿਚ ਤਰੀਕਤ ਦੇ ਅੰਤਰਾਂ ਤੀਕ ਮਾਨਤਾਵਾਂ ਦੀਆਂ ਗੁੱਥੀਆਂ ਤੇ ਗ੍ਰੰਥੀਆਂ ਨੂੰ ਖੋਲ੍ਹਦਾ ਸੁਲਝਾਉਂਦਾ ਮੁਲਾਂਕਣ; ਸਰਬਕਾਲੀ ਜੁੰਬਸ਼ ਦੀ ਸੰਸ਼ਲੇਸ਼ਣੀ ਪਹੁੰਚ-ਜੁਗਤ ਅਤੇ ਕੁਰਾਨ ਮਜੀਦ, ਹਦੀਸ ਤੇ ਸੂਫ਼ੀਮਤ ਦੇ ਸਦ ਗ੍ਰੰਥਾਂ ਦੀ ਆਰਸੀ ਵਿਚ ਪ੍ਰਤੀਬਿੰਬਤ ਚਿੰਤਨ-ਮਨਨ ਦੀ ਕੀਮੀਆਈ ਮੁੱਲਵਾਨ ਆਭਾ ਆਦਿ ਉਹ ਕਾਰਣ-ਕਾਰਕ ਹਨ ਜਿਨ੍ਹਾਂ ਸਦਕੇ ਪਿਛਲੇ ਸਾਢੇ ਨੌਂ ਸੌ ਵਰ੍ਹਿਆਂ ਤੋਂ ਇਸ ਦੀ ਮਹੱਤਤਾ, ਪ੍ਰਾਸੰਗਕਤਾ ਤੇ ਪ੍ਰਤਿਸ਼ਠਤਾ ਅਜੇ ਵੀ ਸੂਫ਼ੀ ਅਦਾਰਿਆਂ, ਸੂਫ਼ੀ ਖ਼ਾਨਕਾਹਾਂ, ਸੂਫ਼ੀ ਸ਼ੇਖ਼ਾਂ, ਦੱਖਣੀ-ਪੂਰਬੀ ਏਸ਼ੀਆ ਦੀ ਸੰਸਕ੍ਰਿਤੀ ਦੇ ਵਿਸ਼ੇਸ਼ੱਗਾਂ, ਸੂਫ਼ੀ ਸਾਹਿਤ ਚਿੰਤਨ ਪ੍ਰਤੀ ਉਮਾਹ ਰੱਖਣ ਵਾਲੇ ਅੰਗਰੇਜ਼ੀ, ਰੂਸੀ ਤੇ ਹੋਰ ਯੂਰਪੀਅਨ ਭਾਸ਼ਾਵਾਂ ਦੇ ਅਨੁਵਾਦਕਾਂ/ਉੱਲਥਾਕਾਰਾਂ, ਉਲਮਾ-ਏ- ਕਿਰਾਮ ਅਤੇ ਸਾਧਕਾਂ ਲਈ ਨਿਰੰਤਰ ‘ਤਸੱਵੁਫ਼ ਦੇ ਇਕ ਅਦਭੁੱਤ ਖ਼ਜ਼ਾਨੇ` ਅਤੇ ‘ਭਰੋਸੇਯੋਗ
ਹਾਦੀਨੁਮਾ ਸ਼ਬਦ ਵਸੀਲੇ` ਵਜੋਂ ਬਣੀ ਹੋਈ ਹੈ।
ਸੂਫ਼ੀਆਂ ਦੀ ਨਜ਼ਰ ਵਿਚ ਇਸ ਕਿਤਾਬ ਪ੍ਰਤੀ ਸਨਮਾਨ ਤੇ ਆਦਰ ਭਾਵ ਦੀ ਬੁਲੰਦੀ ਦਾ ਅੰਦਾਜ਼ਾ ਇਸ ਗੱਲ ਤੋਂ ਭਲੀਭਾਂਤ ਲਾਇਆ ਜਾ ਸਕਦਾ ਹੈ ਕਿ ਜੇਕਰ
ਸੁਲਤਾਨੁਲ ਮਸ਼ਾਇਖ਼ ਮਹਿਬੂਬੇ ਇਲਾਹੀ ਹਜ਼ਰਤ ਨਿਜ਼ਾਮੁੱਦੀਨ ਔਲੀਆ ਨੇ ਇਸ ਬਾਬਤ ਇਹ ਕਿਹਾ ਕਿ ਜੇਕਰ ਕਿਸੇ ਦਾ ਕੋਈ ਮੁਰਸ਼ਿਦ (ਗੁਰੂ) ਨਾ ਹੋਵੇ ਤਾਂ ਉਸ ਨੂੰ ‘ਕਸ਼ਫ਼-ਅਲ-ਮਹਜੂਬ` ਪੜ੍ਹਨ ਦੀ ਬਰਕਤ ਨਾਲ ਮੁਰਸ਼ਿਦ ਮਿਲ ਜਾਵੇਗਾ ਤਾਂ ਅਜੋਕੇ ਸਮੇਂ ਦੇ ‘ਸ਼ੇਖ਼-ਉਲ-ਇਸਲਾਮ` ਡਾ. ਤਾਹਿਰ ਉਲ ਕਾਦਰੀ ਦਾ ਵੀ ਇਹ ਕੌਲ ਹੈ ਕਿ ਇਹ ਕਿਤਾਬ ‘ਤਸੱਵੁਫ਼` ਦੇ ਅਦਬੀ ਸੰਸਾਰ ਵਿਚ ਅੱਜ ਵੀ ਇਵੇਂ ਹੈ ਜਿਵੇਂ ਅੰਬਰ ’ਤੇ ਤਾਰਿਆਂ ਵਿਚਕਾਰ ਚੰਨ। ਹਜ਼ਰਤ ਸ਼ੇਖ਼ ਸ਼ਰਫ਼ੁੱਦੀਨ ਯਾਹੀਆ ਮੁਨੈਰੀ (ਵਫ਼ਾਤ 782 ਹਿਜਰੀ) ਦੇ ਪੱਤਰਾਂ ਅਤੇ ਹਜ਼ਰਤ ਜਹਾਂਗੀਰ ਅਸ਼ਰਫ਼ ਸਮਨਾਨੀ (ਵਫ਼ਾਤ 825 ਹਿਜਰੀ) ਦੇ ਨਿਬੰਧਾਂ ਵਿਚ ਜੇਕਰ ਇਸ ਦੀ ਵਡਿਆਈ ਦੇ ਹਵਾਲੇ ਹਨ ਤਾਂ ਦਾਰਾਸ਼ਿਕੋਹ (ਦੇਹਾਂਤ 1069 ਹਿਜਰੀ) ਨੇ ਵੀ ਇਸ ਨੂੰ ‘ਮੋਤਬਰ ਤੇ ਮਸ਼ਹੂਰ` ਕਬੂਲ ਕੀਤਾ ਹੈ। ‘ਗੁਰੂ ਗ੍ਰੰਥ ਵਿਸ਼ਵਕੋਸ਼` ਦੇ ਕਰਤਾ ਪ੍ਰੋਫ਼ੈਸਰ ਡਾ. ਰਤਨ ਸਿੰਘ ਜੱਗੀ ਨੇ ਇਸ ਨੂੰ ਸੂਫ਼ੀ ਸਿਧਾਂਤਾਂ, ਸੰਕਲਪਾਂ ਅਤੇ ਵਿਚਾਰਧਾਰਾ ਨਾਲ ਸੰਬੰਧਿਤ ਭਾਰਤ ਵਿਚ ਰਚੀ ਗਈ ਸਰਬ ਪ੍ਰਥਮ ਅਤੇ ਸਿਧਾਂਤ-ਪ੍ਰਧਾਨ ਪੁਸਤਕ ਮੰਨਿਆ ਹੈ ਤਾਂ ਡਾ. ਜ਼ਾਕਿਰ ਹੁਸੈਨ ਇੰਸਟੀਚਿਊਟ ਆਫ਼ ਇਸਲਾਮਿਕ ਸਟੱਡੀਜ਼ ਦੇ ਡਾਇਰੈਕਟਰ ਪ੍ਰੋ. ਅਖ਼ਤਰੁਲ ਵਾਸੇ ਨੇ ਇਸ ਨੂੰ ਖ਼ੁਦਾ ਦੇ ਰਸਤੇ ਨੂੰ ਬਿਆਨਣ ਦੇ ਆਸ਼ੇ ਨਾਲ ਤੁੱਛ ਲੋਕਾਂ ਲਈ ਕਾਮਿਲ ਪੀਰ ਅਤੇ ਕਾਮਿਲਾਂ ਲਈ ਰਹਨੁਮਾ ਦੀ ਲਿਖੀ ਅਹਿਮ ਤੇ ਜ਼ਰੂਰੀ ਕਿਤਾਬ ਦੱਸਦਿਆਂ ਕਿਹਾ ਹੈ ਕਿ ਅੱਜ ਜਦੋਂ ਸਾਡੇ ਵਰਗੇ ਬਹੁਤੇ ਲੋਕ ਗੁਨਾਹਾਂ ਦੇ ਮਰਜ਼ ਵਿਚ ਫਸੇ ਹੋਏ ਹਨ ਤਾਂ ਸ਼ੇਖ਼ ਹੁਜਵੀਰੀ ਕੋਲੋਂ ਸਾਨੂੰ ਆਪਣੀ ਬਿਮਾਰੀ ਦੀ ਦਵਾਈ ਮਿਲ ਸਕਦੀ ਹੈ।
‘ਕਸ਼ਫ-ਅਲ-ਮਹਜੂਬੂਬ` ਦੀ ਟੈਕਸਟ ਵਿਚ ਉਜਾਗਰ ਤਸੱਵੁਫ਼ ਦੀਆਂ ਮੁੱਲਵਾਨ ਗੁੱਝੀਆਂ ਰਮਜ਼ਾਂ ਦੀਆਂ ਬਾਰੀਕੀਆਂ ਅਤੇ ਸੂਫ਼ੀ ਰਹੱਸਵਾਦ ਦੇ ਸਮੁੱਚੇ ਆਚਾਰ-ਵਿਧਾਨ ਤੋਂ ਪ੍ਰਭਾਵਿਤ ਦੱਖਣੀ-ਪੂਰਬੀ ਏਸ਼ੀਆ ਦੀ ਸੰਸਕ੍ਰਿਤੀ ਦੇ ਵਿਸ਼ੇਸ਼ੱਗ ਜਿਨ੍ਹਾਂ ਪੱਛਮੀ ਵਿਦਵਾਨਾਂ ਨੇ ਇਸ ਵਿਚ ਗਹਿਰੀ ਦਿਲਚਸਪੀ ਵਿਖਾਈ, ਉਨ੍ਹਾਂ ਵਿਚ ਸਭ ਤੋਂ ਪਹਿਲਾ ਨਾਮ ਯੂਨੀਵਰਸਿਟੀ ਆਫ਼ ਕੈਂਬਰਿਜ ਵਿਚ ਫ਼ਾਰਸੀ ਦੇ ਪ੍ਰਾਅਧਿਆਪਕ ਰਹੇ ਪ੍ਰੋਫ਼ੈਸਰ ਰੇਨੋਲਡ ਏ. ਨਿਕੋਲਸਨ (ਮ੍ਰਿਤੂ 1945) ਦਾ ਹੈ। ਉਨ੍ਹਾਂ ਨੇ ਅੰਗਰੇਜ਼ੀ ਭਾਸ਼ਾ ਵਿਚਪਹਿਲੀ ਵੇਰ ਇਸ ਦਾ ਅਰਥਪੂਰਨ ਸੁੰਦਰ ਪੁਖ਼ਤਾ ਤਰਜੁਮਾ ਕਰਦਿਆਂ ਅੱਠ ਸਫ਼ਿਆਂ ਦੇ ਮੁੱਖਬੰਧ ਵਿਚ ਕਿਤਾਬ ਦੀ ਇਤਿਹਾਸਕ ਅਹਿਮੀਅਤ, ਲੇਖਕ ਦੇ ਜੀਵਨ ਸਫ਼ਰ, ਕਿਤਾਬ ਵਿਚ ਪੇਸ਼ ਤਸੱਵੁਫ਼ ਦੇ ਸੰਕਲਪਾਂ ਤੇ ਸਿਧਾਂਤਾਂ ਦੀ ਲੋਅ `ਚ ਉਭਰਦੇ ਸ਼ੇਖ਼ ਹੁਜਵੀਰੀ ਦੇ ‘ਇਲਮੁੱਲਕਲਾਮ` ਵਾਲੇ ਸ਼ਖ਼ਸੀ ਬਿੰਬ (ਝ਼ਤਵਕਗ ਰ ਿਦਰਪਠ਼ਵਜਫ ਵੀਕਰ;ਰਪਖ) ਨੂੰ ਰੇਖਾਂਕਿਤ ਵੀ ਕੀਤਾ ਪਰ ਨਾਲ ਹੀ ਕਿਹਾ ਹੈ ਕਿ ਉਹ ਨਿਸ਼ਕਰਸ਼ ਵੇਲੇ ਸਿੱਧੇ ਅੰਤਰਮੁਖ਼ੀ ਸਹਿਜ ਗਿਆਨ ਰਾਹੀਂ ਸਾਖ਼ਿਆਤ ਹੁੰਦੇ ਪ੍ਰਤੱਖਣ ਦੇ ਪਰਿਪੇਖ ਨੂੰ ਅਪਣਾਉਂਦੇ ਹਨ। 1911 ਵਿਚ ਪਹਿਲੀ ਵੇਰ ਉਨ੍ਹਾਂ ਨੇ ਕਿਤਾਬ ਦਾ ਅਨੁਵਾਦ ਛਪਵਾਇਆ ਜਿਸ ਦਾ 1936 ਵਿਚ ਦੂਸਰੀ ਵੇਰ ਸੋਧਿਆ ਸੰਸਕਰਨ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦੇ ਮਰਨ ਉਪਰੰਤ 1959, 1967 ਵਿਚ ਦੋ ਵੇਰਾਂ ਇਸ ਦੇ ਫਿਰ ਛਪਣ ਪਿੱਛੋਂ ਲਾਹੌਰ ਦੇ ਦੋ ਵੱਖ-ਵੱਖ ਪ੍ਰਕਾਸ਼ਨਾਂ ਨੇ 1982 ਅਤੇ 1996 ਵਿਚ ਇਸ ਨੂੰ ਮੁੜ ਛਾਪਿਆ। 1999 ਵਿਚ ਨਿਊਯਾਰਕ ਤੋਂ ਇਸ ਦਾ ਨਵਾਂ ਸੰਸਕਰਨ ਛਪਣ ਬਾਅਦ 2009 ਵਿਚ ਦਿੱਲੀ ਦੇ ਇਕ ਨਾਮੀ ਪ੍ਰਕਾਸ਼ਕ ਨੇ ਵੀ ਇਸ ਕਿਤਾਬ ਵਿਚ ਸ਼ਾਹਿਦੁੱਲਾ ਫ਼ਰੀਦੀ ਦੀ ਭੂਮਿਕਾ ਸ਼ੁਮਾਰ ਕਰਕੇ ਇਸ ਦਾ ਪੁਨਰ ਪ੍ਰਕਾਸ਼ਨ ਕੀਤਾ। ਪ੍ਰੋ. ਵੀ. ਏ. ਜ਼ੁਕੋਵਸਕੀ