ਸ਼ਿੰਦੇ ਯਾਰ , ਧਰਤੀ 'ਤੇ ਪਰੈਸ਼ਰ ਈ ਬਹੁਤ ਵੱਧ ਗਿਆ ਏ,ਹੁਣ ਇੱਥੋਂ ਚੱਲਿਆ ਜਾਵੇ।
ਮਿੰਦਿਆ ਫਿਰ ਜਾਵੇਂਗਾ ਕਿੱਥੇ? ਸ਼ਿੰਦੇ ਨੇ ਮਿੰਦੇ ਨੂੰ ਪੁੱਛਿਆ।
"ਬਸ ਅਸਮਾਨ 'ਚ ਕਿਸੇ ਵੀ ਗ੍ਰਹਿ 'ਤੇ",ਮਿੰਦੇ ਨੇ ਜਵਾਬ ਦਿੱਤਾ।
ਪਰ ਉੱਥੇ ਤਾਂ ਖਲਾਅ ਏ,ਉੱਡਦਾ ਫਿਰੇਂਗਾ ਉੱਡਦਾ,ਜ਼ਮੀਨ 'ਤੇ ਪੈਰ ਨੀ ਲੱਗਣੇ, ਖ਼ਬਰੇ ਕਿਹੜੇ ਵੇਲੇ ਕਿਹੜਾ ਉਲਕਾ ਪਿੰਡ ਆ ਸਿਰ 'ਚ ਵੱਜੇ।ਨਾ ਕੁਝ ਖਾਣ ਨੂੰ,ਨਾ ਪੀਣ ਨੂੰ,ਸਭ ਕੁਝ ਖਾਲੀ ਈ ਖਾਲੀ।"ਸ਼ਿੰਦੇ ਨੇ ਮਿੰਦੇ ਨੂੰ ਖਲਾਅ ਬਾਰੇ ਸਮਝਾਇਆ।
ਮਿੰਦਾ ਸ਼ਿੰਦੇ ਦੀ ਗੱਲ ਸਮਝਦਾ ਹੋਇਆ ਕਹਿੰਦਾ ਹੈ,"ਚੱਲ ਫਿਰ ਧਰਤੀ 'ਤੇ ਹੀ ਰਹਿ ਲੈਂਦੇ ਹਾਂ,ਕਮ-ਸੇ-ਕਮ ਪੈਰ ਤਾਂ ਧਰਤੀ 'ਤੇ ਲੱਗੇ ਹੋਏ ਨੇ, ਐਵੇਂ ਕੀ ਫ਼ਾਇਦਾ ਹਵਾ 'ਚ ਉੱਡਣ ਦਾ,ਉਲਕਾ ਪਿੰਡ ਨਾਲ਼ ਸਿਰ ਭੰਨਾਉਣ ਦਾ।"