ਸ਼ੋਕ ਲਈ ਲਿਖੀਆਂ ਮੁੱਲਵਾਨ ਕਹਾਣੀਆਂ (ਪੁਸਤਕ ਪੜਚੋਲ )

ਗੁਰਮੀਤ ਸਿੰਘ ਫਾਜ਼ਿਲਕਾ   

Email: gurmeetsinghfazilka@gmail.com
Cell: +91 98148 56160
Address: 3/1751, ਕੈਲਾਸ਼ ਨਗਰ
ਫਾਜ਼ਿਲਕਾ India
ਗੁਰਮੀਤ ਸਿੰਘ ਫਾਜ਼ਿਲਕਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੁਸਤਕ ----ਕੈਥਰੀਂਨ
ਲੇਖਕ -----ਮਾਸਟਰ ਨਗਿੰਦਰ ਸਿੰਘ ਰੰਗੂਵਾਲ
ਪ੍ਰਕਾਸ਼ਕ ---ਚੇਤਨਾ ਪ੍ਰਕਾਸ਼ਨ ਲੁਧਿਆਣਾ
ਪੰਨੇ ----127   ਮੁੱਲ ----250 ਰੁਪਏ

ਪੁਸਤਕ ਕਹਾਣੀ ਸੰਗ੍ਰਹਿ ਹੈ ।  ਇੱਕ ਦਰਜਨ ਵਧੀਆ ਕਹਾਣੀਆਂ ਸੰਗ੍ਰਹਿ ਵਿੱਚ ਹਨ । ਇੱਕ ਤੋਂ ਇੱਕ ਵਧ ਕੇ ਕਹਾਣੀਆਂ ਹਨ ।ਇਸ ਕਿਤਾਬ ਤੋਂ ਪਹਿਲਾਂ ਲੇਖਕ  ਪਿੰਡ ਰੰਗੂਵਾਲ ਦਾ ਇਤਿਹਾਸ ਤੇ ਕਹਾਣੀ ਸੰਗ੍ਰਹਿ  ‘ਤਾਰੋ’ ਲਿਖ ਕੇ ਸਾਹਿਤ ਵਿਚ ਜ਼ਿਕਰਯੋਗ  ਥਾਂ ਬਣਾ ਚੁੱਕਾ ਹੈ । ਕਿਤਾਬ ਦੇ ਮੁਖ ਬੰਧ ਵਿਚ ਲੇਖਕ ਦਾ ਸਵੈ ਕਥਨ ਹੈ –ਅਜ ਕਲ੍ਹ ਕਿਤਾਬਾਂ ਛਾਂਪਣ ਤੇ ਖਰਚ ਕਰਨਾ ਲਾਭਕਾਰੀ ਨਹੀਂ ਹੈ ।ਇਕ ਸਿਰਕਢ ਪ੍ਰਕਾਸ਼ਕ  (ਨਾਮ ਨਹੀਂ )ਨੇ ਕਹਿ ਦਿਤਾ ਅਜ ਕਲ ਕਿਤਾਬਾਂ ਦੀ ਵਿਕਰੀ ਘਟ ਗਈ ਹੈ । ਵਿਕਰੀ ਘਟਨ ਵਾਲੀ ਗੱਲ ਤਾਂ ਵਧੇਰੇ ਪ੍ਰਕਾਸ਼ਕਾਂ ਦੀ ਹੈ। ਪਰ ਜਦੋਂ ਕਿਤੇ ਪੁਸਤਕ ਮੇਲੇ ਲਗਦੇ ਹਨ ਤਾਂ ਕਰੋੜਾਂ ਦੀ ਵਿਕਰੀ ਹੋਣ ਦੀਆਂ  ਖਬਰਾਂ ਵੀ ਛਪ ਰਹੀਆਂ ਹਨ । ਬੰਦਾ  ਕੀਹਨੂੰ  ਸੱਚ ਮੰਨੇ । ਲੇਖਕ ਲਿਖਦਾ ਹੈ । ਪੈਸ਼ੇ ਦੇ ਕੇ ਕਿਤਾਬ ਛਪਾਉਂਦਾ ਹੈ। ਪਾਠਕ ਪੜ੍ਹਨ ਨਾ ਪੜ੍ਹਂਨ ਇਸ ਦਾ ਅਧਾਂਰ ਕਿਤਾਬ ਦੀ ਸਮਗਰੀ ਵੀ ਹੈ ਤੇ ਪਾਠਕ ਦਾ ਸੁਹਜ ਵੀ । ਭਾਵੇ ਇਹ ਸਾਡਾ ਵਿਸ਼ਾ ਨਹੀ ਹੈ ਪਰ ਲੇਖਕ ਨੇ ਇਸ ਕਿਤਾਬ ਵਿਚ ਇਸ ਵਿਸ਼ੇ ਦੀ ਗੰਭੀਰਤਾ ਤੇ  ਕਈ ਸਵਾਲ ਉਠਾਏ ਹਨ । ਪੁਸਤਕ ਦੇ ਲੇਖਕ ਰੰਗੂਵਾਲ ਦੀ ਨਿਮਰਤਾ ਵੇਖੋ ---ਮੈਂ ਕੋਈ ਲੇਖਕ ਨਹੀਂ ਸਗੋਂ ਆਪ ਝਰੀਟਾਂ ਮਾਰਨ ਵਾਲਾ ਵਿਅਕਤੀ ਹਾਂ ।ਮੇਂ ਆਪਣੇ ਸ਼ੋਂਕ ਲਈ ਲਿਖਦਾ ਹਾਂ ;ਪਰ ਬੱਚੇ ਕਹਿੰਦੇ ਨੇ ਛਪਵਾ ਲਓ, ਖਰਚਾ ਅਸੀਂ ਦੇ ਦਿੰਨੇ ਆਂ ।( ਮੁਖ ਬੰਧ ਵਿਚੋਂ ) ਇਸ ਸੰਬੰਧ ਵਿਚ ਮੈਂ ਰਿਵਿਊਕਾਰ  (ਪੂਰੀ ਕਿਤਾਬ ਪੜ੍ਹ ਕੇ ) ਦੇ ਤੌਰ ਤੇ ਇਹ ਕਹਿ ਸਕਦਾ ਹਾਂ ਕਿ  ਰੰਗੂਵਾਲ ਜੀ ਜੇ ਲਿਖਣਾ ਸ਼ੌਕ ਹੈ ਤਾਂ ਇਹ ਸ਼ੌਕ ਜੰਮ ਜੰਮ ਪਾਲੋ । ਕਿਤਾਬ ਦੀ ਪਹਿਲੀ ਸਿਰਲੇਖ ਵਾਲੀ  ਕਹਾਣੀ ਵਿਚ ਹੀ ਗੋਰੀ ਕੁੜੀ ਕੈਥਰੀਨ ਨੂੰ ਮੈਂ ਪਾਤਰ (ਸ਼ਾਇਦ ਤੁਸੀਂ ਖੁਦ ਹੀ ਹੋ ) ਜਿਸ ਕਦਰ ਜ਼ਿੰਦਗੀ ਦੇ ਗੰਦ ਵਿਚੋਂ ਕਢ ਕੇ  ਸਹੀ ਰਸਤੇ ਤੇ ਲਿਆਂਦਾ ਉਸ ਨੂੰ ਜ਼ਿੰਦਗੀ ਜਿਉਣ ਜੋਗੀ ਬਨਾਇਆ ।ਵੇਸਵਾਪਣ ਛਡਨਾ ਕਿਸੇ ਔਰਤ ਲਈ ਸ਼ੌਖਾ ਨਹੀ ਹੈ । ਜਦੋਂ ਕੈਥਰੀਂਨ ਵਿਦੇਸ਼ ਦੀ ਧਰਤੀ ਤੇ ਆਪਣੇ ਇਸ ਗਲੀਜ਼ ਜੀਵਨ ਬਾਰੇ ਦਸਦੀ ਹੈ। ਉਹ ਨਸ਼ਿਆਂ ਵਿਚ ਗਲਤਾਨ ਹੈ । ਇਕ ਪਾਦਰੀ ਕੋਲ  ਜਾਂਦੀ ਹੈ। ਵੇਸਵਾਪਨ ਦੀ ਹਾਲਤ ਵਿਚ ਕੈਥਰੀਂਨ ਜਿਸ ਕਦਰ ਇਕ ਗਾਹਕ ਦਾ ਜ਼ਿਕਰ ਲੇਖਕ ਕਰਦਾ ਹੈ। ੳਹ ਪੜ੍ਹ ਕੇ ਪਾਠਕ ਚੌਕ ਜ਼ਰੂਰ ਜਾਂਦਾ ਹੈ ਇਸ ਕਿਸਮ ਦਾ ਬੇਬਾਕ ਜ਼ਿਕਰ ਮੰਟੋ ਵੀ ਕਰਦਾ ਸੀ ।ਅਣਖੀ ਸਾਹਿਬ ਦੀਆਂ ਕੁਝ ਕਹਾਣੀਆ ਵੀ ਨਜ਼ਾਇਜ਼ ਰਿਸ਼ਤਿਆਂ ਦੇ ਦਾਇਰੇ ਵਿਚ ਪੜ੍ਹੀਆਂ ਗਈਆਂ ਹਨ । ਲੇਖਕ ਨੂੰਹ ਸਹੁਰੇ ਦੇ ਨਜ਼ਾਇਜ਼ ਰਿਸ਼ਤੇ  ਦਾ ਜ਼ਿਕਰ ਕਹਾਣੀ’ ਹਾ ਮੈਂ ਪਾਪਣ ਹਾਂ’ ਵਿਚ ਕਰਕੇ ਜਿਥੇ ਮਜ਼ਬੂਰ ਔਰਤ ਦੀ  ਢੁਕਵੀਂ ਤਸਵੀਰ  ਪੇਸ਼ ਕਰਦਾ  ਹੈ। ਨਾਲ ਹੀ ਮਰਦ ਦੀ ਮਰਦਾਨਗੀ ਦੀ ਵੀ ਝਲਕ  ਹੈ।  ਪਤੀ ਵਲੋਂ ਪਤਨੀ ਨੂੰ ਕਹੇ ਬੋਲ ਵੇਖੋ ---ਮੇਰਾ ਪਿਓ ਤਾਂ ਕੰਜਰ ਆ ਤੂੰ ਕਿਉਂ ਨਾਲ ਕੰਜਰੀ ਬਣੀ। ਇਸ ਕਹਾਣੀ ਵਿਚ ਨੂੰਹ ਸਹੁਰੇ ਤੋਂ ਗਰਭਵਤੀ ਹੁੰਦੀ ਹੈ ਉਹ ਹਕੀਮ ਤੋਂ ਪੁੜੀਆਂ ਲੈ ਕੇ ਦਿੰਦਾ ਹੈ ।ਨੂੰਹ ਸਦਾ ਲਈ ਬਾਂਝ ਬਣਦੀ ਹੈ । ਇਹ ਮਰਦ ਦੀ ਹੈਂਕੜ ਹੈ । ਔਰਤ ਦਾ ਸ਼ੋਸ਼ਣ ਹੈ । ਲੇਖਕ ਦਾ ਇਸ ਘਟਨਾ ਨੂੰ ਕੁਦਰਤੀ ਸ਼ੈਲੀ ਵਿਚ ਬੇਬਾਕੀ ਨਾਲ ਪੇਸ਼ ਕਰਨਾ ਕਹਾਣੀਕਾਰ ਦੀ ਮਹਤਵਪੂਰਨ ਪ੍ਰਾਂਪਤੀ ਹੈ  -- ਕੈਥਰੀਨ’ ਮੈਂ’ ਪਾਤਰ ਦੀ ਪ੍ਰੈਰਨਾ ਨਾਲ ਗੁਰਦੁਆਰਾ ਸਾਹਿਬ ਵਿਚ ਜਾ ਕੇ ਸੰਗਤਾ ਦੀ ਸੇਵਾ ਕਰਦੀ ਹੈ। ਲ਼ੰਗਰ ਛਕਦੀ ਹੈ । ਆਪਣੇ ਹਾਣੀ ਫਿਲਿਪਸ ਨਾ ਵਿਆਹ ਕਰਾਉੰਦੀ ਹੈ । ਕਮਾਲ ਇਹ ਹੈ ਕਿ ਲੇਖਕ (ਮੈਂ ਪਾਤਰ ) ਕੈਥਰੀਂਨ ਦੇ ਬਾਪ ਵਾਲੇ ਫਰਜ਼ ਨਿਭਾਂਉਂਦਾ ਹੈ ਤੇ ਕੈਥਰੀਨ ਨੂੰ ਧੀ ਮੰਨਦਾ ਹੈ । ਉਸਨੂੰ  ਸ਼ਗਨ ਦਿੰਦਾ ਹੈ । ਕੈਥਰੀਂਨ ਪੰਜ ਸੌ ਡਾਲਰ ਵਿਚੋਂ ਸੌ ਡਾਲਰ ਰਖਦੀ ਹੈ । ਇਹ ਰਿਸ਼ਤੇ ਦੀ ਪਾਕੀਜ਼ਗੀ ਹੈ ।ਧਰਤੀ ਕੈਨੇਡਾ ਦੀ ਹੈ । ਇਹ ਕਹਾਣੀ ਜੇ ਸ਼ੌਕ ਨਾਲ ਲਿਖੀ ਹੇ ਤਾਂ ਪੰਜਾਬੀਅਤ ਦਾ ਮਾਣ ਵਧਾਉਣ ਵਾਲੀ ਕਹਾਣੀ ਕਹੀ ਜਾ ਸਕਦੀ ਹੈ । ਕਹਾਣੀਕਾਰ ਹਰੇਕ ਰਚਨਾ ਵਿਚ ਭਰਪੂਰ ਕਥਾ ਰਸ ,,ਨਿਵੇਕਲੀ ਕੁਦਰਤੀ ਵਹਿਣ ਵਾਲੀ ਸ਼ੈਲੀ, ਸਪਸ਼ਟਤਾ, ਬੇਬਾਕੀ, ਜਾਇਜ਼ ਨਜ਼ਾਇਜ਼ ਰਿਸ਼ਤੇ ,ਦੂਰ ਦੇ ਢੋਲ ਸੁਹਾਉਣੇ ਅਨੁਸਾਰ ਵਿਸੇਸ਼ਾਂ ਵਿਚ ਪੰਜਾਬਣ ਕੁੜੀਆਂ ਦੇ ਮਨਮਰਜ਼ੀ ਦੇ ਕੱਚੇ ਪੱਕੇ ਰਿਸ਼ਤੇ , ਘੜੀ ਪਲ ਵਿਚ ਵਿਆਹ, ਤਲਾਕ ਬੱਚਿਆਂ ਦਾ ਸਰਕਾਰੀ ਖਰਚ ਤੇ ਪਾਲਣ ਪੋਸ਼ਣ , ਪੰਜਾਬੀ ਪਤੀ ਗੋਰੀਆ ਦੇ ਜਾਲ ਵਿਚ ਫਸ਼ਕੇ ਆਪਣੇ ਘਰ ਦਾ ਉਜਾੜਾ ਕਰਨਾ ,ਇਹ ਬਹੁਤ ਕੁਝ ਕਹਾਣੀਆਂ ਵਿਚ ਹੈ । ਜਟ ਗੰਨਾ ਨਹੀ ਦਿੰਦਾ ਪਰ ---ਪੰਜਾਬੀ ਮੁਹਾਵਰੇ ਦੀ ਉਦਾਹਰਨ ਸਹਿਤ ਨਾਟਕੀ ਪੇਸ਼ਕਾਰੀ ਹੈ ।ਪਿੰਕੀ ਆਪ ਹੁਦਰੀ ਪੜ੍ਹੀ ਲਿਖੀ  ਕੁੜੀ ਆਪਣੀ ਹੀ ਸ਼ਹੇਲੀ ਦੇ ਮਗਰ ਲਗ ਕੇ  ਦੀ ਵਿਆਹ ਤਲਾਕ ਦੀ ਗਾਥਾ ਹੈ ।ਆਰਤੀ ਗੁਆਚ ਗਈ ਵਿਚ ਸਿਧੜ ਪਤੀ ਆਪਣੀ ਪਤਨੀ ਨੂੰ ਗੱਡੀ ਚੜ੍ਹਨ ਵੇਲੇ ਪਿਛੇ ਹੀ ਛੱਡ ਦਿੰਦਾ ਹੈ। ਪਤਨੀ ਪੇਕੇ ਘਰ ਆ ਜਾਂਦੀ ਹੈ । ਪਤੀ ਨੂੰ ਪਤਾ ਹੀ ਉਸ ਵੇਲੇ ਲਗਦਾ ਹੈ ਜਦੋਂ ਉਸ ਦਾ ਸਟੇਸ਼ਨ ਆਉਂਦਾ ਹੈ। ਫੇਰ  ਪਿੰਡ ਦੇ ਕਈ ਬੰਦੇ ਬਹੂ ਦੀ ਤਲਾਸ਼ ਕਰਨ ਤੁਰ ਪੈਂਦੇ ਹਨ । ਪਿੰਡ ਵਿਚ ਲਾ ਲਾ ਲਾ ਲਾ ਹੋ ਜਾਂਦੀ ਹੈ ਫਲਾਣੇ ਦੀ ਨੂੰਹ ਲਭਦੀ ਨਹੀ । ਸਾਰੀ ਕਹਾਣੀ ਹਾਸਰਸੀ ਹੈ । ਵਿਅੰਗ ਸ਼ੈਲੀ ਵਿਚ  ਹੈ ।ਭਟਕੀ ਜਵਾਨੀ ਵਿਚ ਮੁੰਡਾ ਕੁੜੀ ਵਿਆਹ ਪਿਛੇ ਨਹਿਰ ਵਿਚ ਛਾਂਲ ਮਾਰ ਤਕ ਜਾਂਦੇ ਹਨ ।ਮੁੰਡਾ ਛਾਲ ਨਹੀ ਮਾਰਦਾ। ਕੁੜੀ ਛਾਲ ਮਾਰਦੀ ਹੈ। ਪਰ ਗੋਤਾਖੌਰ ਬਚਾ ਲੇਂਦੇ ਹਨ ।ਅਖੀਰ ਮੁੰਡੇ ਵਾਲੇ ਅਮੀਰ ਸਰਦਾਰ, ਕੁੜੀ ਦੇ ਮਾਪਿਆਂ ਅਗੇ ਝੁਕ ਜਾਂਦੇ ਹਨ । ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ । ਅਵੈੜਾ ਮੁੰਡਾ ਚੁੱਪ ਕਰ ਕੇ ਲਾਵਾਂ ਲੈਂਦਾ ਹੈ । ਸਾਰਾ ਬਿਰਤਾਂਤ ਕਮਾਲ ਦਾ ਹੈ।  ਇਹੋ ਜਿਹੀ ਵਧੀਆ  ਕਹਾਣੀ ਅਜੋਕੀ ਭਟਕੀ ਨੌਜਵਾਨ ਪੀੜ੍ਹੀ ਖਾਸ ਕਰਕੇ ਕੁੜੀਆ ਲਈ ਸੇਧ ਦੇਣ ਵਾਲੀ ਹੈ । ਜੇ ਲੇਖਕ ਦਾ ਇਹ ਸ਼ੌਕ ਹੈ ਤਾਂ ਸ਼ੋਕ ਮੁਬਾਰਕ। ਸਮਾਜ ਨੂੰ ਸਹੀ ਰਸਤਾ ਵਿਖਾਇਆ ਗਿਆ ਹੈ [ਸੰਗ੍ਰਹਿ ਦੀਆ ਹੋਰ ਕਹਾਣੀਆ ਪਰ ਕਿਉਂ ?ਕਰਮਾ ਮਾਰੀ ਬੁਢਾਂਪੇ ਦੀ ਤ੍ਰਾਸਦੀ ,ਵੀ ਪੜ੍ਹਂਨ ਵਾਲੀਆਂ ਕਹਾਣੀਆਂ ਹਨ । ਪੰਜਾਬੀ ਕਹਾਣੀ  ਸ਼ਾਹਿਤ ਵਿਚ ਇਹ  ਪੁਸਤਕ ਮਹਤਵਪੂਰਨ ਦਰਜਾ ਰਖਦੀ ਹੈ । ਜੇ ਕਿਹਾ ਜਾਵੇ ਕਿ ਕਹਾਣੀਆ ਦੇ ਵਿਸ਼ਾਲ  ਸਮੁੰਦਰ ਵਿਚ  ਇਹ ਸੰਗ੍ਰਹਿ ਸੁ`ਚਾ ਨਗ ਹੈ । ਤਾਂ ਕੋਈ ਅਤਿਕਥਨੀ ਨਹੀ ਹੈ ਜੇ ਸ਼ਕ ਹੈ ਤਾਂ ਪੜ੍ਹ ਕੇ ਵੇਖ ਲਓ  । ਹੱਥ ਕੰਗਣ ਨੂੰ ਆਰਸੀ ਕੀ ? ਨਾਲੇ ਲੇਖਕ ਦਾ ਮੁਖ ਬੰਦ ਵਾਲਾ ਉਲਾਂਭਾ ਵੀ ਦੂਰ ਹੋ ਜਾਵੇਗਾ ਤੇ ਪ੍ਰਕਾਸ਼ਕ ਦਾ ਵੀ ।