ਖ਼ਬਰਸਾਰ

  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਮਾਸਿਕ ਮਿਲਣੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਸਰਘੀ ਦਾ ਸੁਰਜ' ਅਤੇ 'ਮੋਹ ਦੀਆਂ ਤੰਦਾਂ' ਦਾ ਲੋਕ ਅਰਪਣ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਨੇ ਪਿਤਾ ਦਿਵਸ ਮਨਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਨਵੀਂ ਚੁਣੀ ਕਮੇਟੀ ਨੇ ਨਵੇਂ ਸਾਲ ਲਈ ਵਿਲੱਖਣ ਪ੍ਰੋਗਰਾਮ ਉਲੀਕੇ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਨੇ ਵਿਸ਼ੇਸ਼ ਸੈਮੀਨਾਰ ਕਰਵਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਸਮਾਗਮ- 'ਲੋਕ ਕੀ ਕਹਿਣਗੇ' ਬੇਹੱਦ ਸਫਲ ਰਿਹਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਨੇ ਲੋਹੜੀ ਅਤੇ ਨਵਾਂ ਸਾਲ ਮਨਾਇਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਔਰਤ ਦੀ ਸਮਾਜਕ ਹਾਲਤ ਤੇ ਵਿਚਾਰਾਂ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਪਿਤਾ ਦਿਵਸ' ਮਨਾ ਕੇ ਨਵੀਂ ਪਿਰਤ ਪਾਈ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਸਿਕ ਇਕੱਤਰਤਾ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜ਼ੂਮ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਨਵੇਂ ਸਾਲ ਦੀ ਜ਼ੂਮ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਦੀ ਮੀਟਿੰਗ ਮਾਂ ਬੋਲੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ ਔਰਤ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੁਸਾਇਟੀ ਵਲੋਂ ਔਰਤ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਕਵੀ ਦਰਬਾਰ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਈ ਦੀਵਾਨ ਸੁਸਾਇਟੀ ਵਲੋਂ ਕੌਮਾਂਤਰੀ ਕਵੀ ਦਰਬਾਰ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਗੁਰਦੀਸ਼ ਕੌਰ ਗਰੇਵਾਲ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੌਮਾਂਤਰੀ ਕਵੀ ਦਰਬਾਰ ਕਰਾਏ ਗਏ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਗੁਰਪੁਰਬ ਨੂੰ ਸਮਰਪਿਤ ਕੌਮਾਂਤਰੀ ਕਵੀ ਕਰਵਾਇਆ ਗਿਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਮਾਸਿਕ ਇਕੱਤਰਤਾ ਮਾਂ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਦੋ ਕਿਤਾਬਾਂ ਦਾ ਲੋਕ ਅਰਪਣ ਅਤੇ ਵਿਚਾਰ ਵਟਾਂਦਰਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸ਼ਹਾਦਤਾਂ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਇਹ ਮਹੀਨਾਵਾਰ ਮੀਟਿੰਗਾਂ ਵੀ ਸਾਡਾ ਪ੍ਰੇਮ ਦਿਵਸ ਹੀ ਹਨ - ਗੁਰਦੀਸ਼ ਕੌਰ ਗਰੇਵਾਲ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਾਸਿਕ ਇਕੱਤਰਤਾ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਹੋਈ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਗੁਰਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਐਸੋਸੀਏਸ਼ਨ ਦੀ ਮੀਟਿੰਗ ਪੋਹ ਮਹੀਨੇ ਦੀਆਂ ਸ਼ਹਾਦਤਾਂ ਅਤੇ ਕ੍ਰਿਸਮਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ 2026 ਦੀ ਪਲੇਠੀ ਮੀਟਿੰਗ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    'ਲੋਕ ਕੀ ਕਹਿਣਗੇ' ਸਮਾਗਮ ਯਾਦਗਾਰੀ ਹੋ ਨਿਬੜਿਆ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੌਣ ਕਹੇ ਮਾਂ ਮਰ ਜਾਂਦੀ ਏ..... / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  •    ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ, ਜੂਨ ਮਹੀਨੇ ਦੀਆਂ ਸ਼ਹਾਦਤਾਂ ਅਤੇ ਪਿਤਾ ਦਿਵਸ ਨੂੰ ਸਮਰਪਿਤ ਰਹੀ / ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ
  • ਮਾਸਿਕ ਇਕੱਤਰਤਾ ਮਾਂ ਦਿਵਸ ਨੂੰ ਸਮਰਪਿਤ ਰਹੀ (ਖ਼ਬਰਸਾਰ)


    ਕੈਲਗਰੀ  --  ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਮਈ ਮਹੀਨੇ ਦੀ ਇਕੱਤਰਤਾ, 20 ਮਈ ਨੂੰ, ਡਾ. ਬਲਵਿੰਦਰ ਕੌਰ ਬਰਾੜ ਅਤੇ ਸਭਾ ਦੇ ਸੀਨੀਅਰ ਮੈਂਬਰ ਬਲਜਿੰਦਰ ਗਿੱਲ ਦੀ ਪ੍ਰਧਾਨਗੀ ਵਿੱਚ, ਜੈਂਸਿਸ ਸੈਂਟਰ ਵਿੱਖੇ ਖਚਾ ਖਚ ਭਰੇ ਹਾਲ ਵਿੱਚ ਕੀਤੀ ਗਈ- ਜੋ ਮਾਂ ਦਿਵਸ ਨੂੰ ਸਮਰਪਿਤ ਰਹੀ। ਸਭਾ ਦੀ ਜਨਰਲ ਸਕੱਤਰ, ਸੁਖਜੀਤ ਸਿਮਰਨ ਦੀ ਗੈਰਹਾਜ਼ਰੀ ਕਾਰਨ, ਮੀਤ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਮੰਚ ਸੰਚਾਲਨ ਦੀ ਸੇਵਾ ਨਿਭਾਈ। ਉਹਨਾਂ ਨਵੇਂ ਆਏ ਮੈਂਬਰਾਂ ਸਮੇਤ ਸਭ ਨੂੰ ‘ਜੀ ਆਇਆਂ’ ਕਿਹਾ ਅਤੇ- ਮਾਂ ਦਿਵਸ ਦੀ ਵਧਾਈ ਦਿੰਦਿਆਂ ਹੋਇਆਂ ਦੱਸਿਆ ਕਿ- ਅੱਜ ਅਸੀਂ ਮਾਂਵਾਂ, ਸੱਸਾਂ ਤੇ ਨੂੰਹਾਂ (ਸਾਡੇ ਪੋਤੇ ਪੋਤੀਆਂ ਦੀਆਂ ਮਾਵਾਂ) ਦਾ ਦਿਨ ਮਨਾ ਰਹੇ ਹਾਂ।  

    ਡਾ. ਬਲਵਿੰਦਰ ਕੌਰ ਬਰਾੜ ਨੇ ਕਿਹਾ ਕਿ- ਮਾਂ ਬੱਚੇ ਦੀ ਪਹਿਲੀ ਅਧਿਆਪਕ, ਪਹਿਲੀ ਡਾਕਟਰ, ਪਹਿਲੀ ਵਕੀਲ ਤੇ ਪਹਿਲੀ ਅਲਾਰਮ ਹੁੰਦੀ ਹੈ। ਜੋ ਸੱਟ ਮਾਂ ਦੀ ਫੂਕ ਨਾਲ ਠੀਕ ਹੋ ਜਾਂਦੀ ਸੀ- ਉਸ ਦੀ ਕੋਈ ਵੈਕਸੀਨ ਅੱਜ ਤੱਕ ਨਹੀਂ ਮਿਲੀ। ਉਹਨਾਂ ਮਾਂ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ- ਇੱਕ ਮਾਂ ਹੀ ਹੈ ਜੋ ਬੱਚੇ ਦੇ ਜਨਮ ਸਮੇਂ ਖੁਸ਼ੀ ਤੇ ਦਰਦ ਨੂੰ ਇਕੱਠਾ ਮਹਿਸੂਸ ਕਰ ਸਕਦੀ ਹੈ, ਪਰ ਅਫਸੋਸ! ਅੱਜ ਮਾਂ ਦੀ ਮਮਤਾ ਵੀ ਖਰੀਦੀ ਵੇਚੀ ਜਾ ਰਹੀ ਹੈ, ਤੇ ਔਰਤ ਦੀ ਕੁੱਖ ਦਾ ਮੁੱਲ ਵੱਟਿਆ ਜਾ ਰਿਹਾ! ‘ਅੰਮੜੀ ਅੰਮੜੀ, ਲਾਹ ਦਏ ਚਮੜੀ, ਫਿਰ ਅੰਮੜੀ ਦੀ ਅੰਮੜੀ!’ ਰਾਹੀਂ ਉਹਨਾਂ ਮਾਂ ਦੇ ਰੋਲ ਦੀ ਸ਼ਮਾਘਾ ਕੀਤੀ।

    ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ- ਨਵੇਂ ਆਏ ਮੈਂਬਰਾਂ- ਮਹਿੰਦਰ ਕੌਰ, ਕੁਲਦੀਪ ਕੌਰ, ਜਸਪਾਲ ਕੌਰ ਗਿੱਲ, ਰਣਜੀਤ ਕੌਰ ਗਿੱਲ, ਸੁਰਜੀਤ ਕੌਰ ਅਤੇ ਮਨਜੀਤ ਕੌਰ ਨੇ ਆਪੋ ਆਪਣੀ ਜਾਣ ਪਛਾਣ ਕਰਾਉਣ ਉਪਰੰਤ, ਆਪੋ ਆਪਣੀ ਮਾਂ ਜਾਂ ਸੱਸ ਦੀ ਗਾਥਾ ਸਾਂਝੀ ਕੀਤੀ ਅਤੇ ਕਿਹਾ ਕਿ- ‘ਮਾਂ ਦਾ ਇੱਕ ਦਿਨ ਨਹੀਂ ਸਗੋਂ ਹਰ ਦਿਨ ਹੀ ਮਾਵਾਂ ਦਾ ਹੁੰਦਾ ਹੈ!’ ਸਰਬਜੀਤ ਉੱਪਲ ਨੇ ਸੁਖਵਿੰਦਰ ਅੰਮ੍ਰਿਤ ਦੀ ਕਵਿਤਾ, ‘ਗੀਤਾਂ ਵਾਲੀ ਕਾਪੀ’  ਸੁੰਦਰ ਅੰਦਾਜ਼ ਵਿੱਚ ਪੇਸ਼ ਕਰਕੇ, ਮਰਦ ਪ੍ਰਧਾਨ ਸਮਾਜ ਵਲੋਂ ਔਰਤ ਦੀਆਂ ਭਾਵਨਾਵਾਂ ਦੇ ਹੋ ਰਹੇ ਕਤਲ ਦੀ ਬਾਤ ਪਾਈ। ਜੋਗਿੰਦਰ ਪੁਰਬਾ ਨੇ ਮਾਂ ਤੇ ਵਿਚਾਰ ਪੇਸ਼ ਕੀਤੇ ਜਦ ਕਿ ਮੁਖਤਿਆਰ ਧਾਲੀਵਾਲ ਨੇ ਮਾਂ ਤੇ ਧੀ ਦੇ ਪਿਆਰ ਦਾ ਲੋਕ ਗੀਤ ਗਾਇਆ। ਸਭਾ ਦੀ ਖਚਾਨਚੀ ਕਿਰਨ ਕਲਸੀ ਨੇ ਮਾਂ ਬਾਰੇ ਵਿਚਾਰ ਅਤੇ ਸੱਸ ਦੇ ਰਿਸ਼ਤੇ ਤੇ ਇੱਕ ਬੋਲੀ ਪਾਈ। ਕੁਲਵੰਤ ਕੌਰ ਗਿੱਲ ਨੇ ਸੱਸ ਤੇ ਬੋਲੀਆਂ ਅਤੇ ਸਤਵਿੰਦਰ ਕੌਰ ਫਰਵਾਹਾ ਨੇ ਮਾਂ ਤੇ ਹਿੰਦੀ ਗੀਤ ਸੁਣਾਇਆ। ਗੁਰਤੇਜ ਸਿੱਧੂ ਨੇ ਗੀਤ, ‘ਰਾਤੀਂ ਰੁੱਸ ਗਿਆ ਤੂੰ ਵੇ’, ਸੁਰਿੰਦਰ ਸੰਧੂ ਨੇ ਮਾਵਾਂ ਧੀਆਂ ਦੇ ਪਿਆਰ ਦਾ ਲੋਕ ਗੀਤ, ਅਤੇ ਸੁਰਜੀਤ ਢਿੱਲੋਂ ਨੇ ਗੀਤ- ‘ਮਾਵਾਂ ਮਗਰੋਂ ਛੁੱਟ ਜਾਂਦੇ ਨੇ ਧੀਆਂ ਦੇ ਲੋਕੋ ਪੇਕੇ’ ਸੁਣਾ ਕੇ ਮਹੌਲ ਸੁਰਮਈ ਬਣਾ ਦਿੱਤਾ।

    ਗੁਰਜੀਤ ਕੌਰ ਵੈਦਵਾਨ ਨੇ ਮਾਵਾਂ ਦੀਆਂ ਦੁਆਵਾਂ ਤੋਂ ਵਾਂਝੇ ਹੋ ਰਹੇ ਬੱਚਿਆਂ ਦੀ ਗੱਲ ਕਰਦਿਆਂ ਕਿਹਾ ਕਿ- ‘ਨਿੱਕੇ ਹੁੰਦੇ ਕਹਿੰਦੇ ਸੀ- ਮਾਂ ਮੇਰੀ ਐ, ਮਾਂ ਮੇਰੀ ਐ! ਵੱਡੇ ਹੋਏ ਤਾਂ ਕਹਿਣ ਲੱਗੇ- ਮਾਂ ਤੇਰੀ ਐ, ਮਾਂ ਤੇਰੀ ਐ!’ ਗੁਰਿੰਦਰ ਸੰਧੂ ਨੇ ਆਪਣੀ ਮਾਂ ਦੀਆਂ ਨਸੀਹਤਾਂ ਜਿਵੇਂ– ‘ਜਰਿਆ ਤੇ ਧਰਿਆ ਹੀ ਕੰਮ ਆਉਂਦਾ ਹੈ’ ਆਦਿ ਨੂੰ ਯਾਦ ਕੀਤਾ। ਸੁਖਵਿੰਦਰ ਕੌਰ ਬਾਠ ਨੇ ਜੀਵਨ ਦੇ ਬਿਖੜੇ ਪੈਂਡੇ ਵਿੱਚ, ਸੱਸ ਵਲੋਂ ਮਿਲੇ ਪਿਆਰ ਤੇ ਸਹਾਰੇ ਦੀ ਗੱਲ ਕੀਤੀ। ਹਰਦੇਵ ਬਰਾੜ ਨੇ ਆਪਣੀ ਮਾਂ ਦੇ ਅੰਤਲੇ ਪੜਾਅ  ਤੇ ਆਪਣੇ ਵਲੋਂ ਕੀਤੀ ਸੇਵਾ ਦੀ ਬਾਤ ਪਾਈ। ਸੁਰਿੰਦਰਜੀਤ ਵਿਰਦੀ ਨੇ ਕਿਹਾ ਕਿ- ‘ਇੱਕ ਮਾਂ ਹੀ ਹੈ ਜਿਸ ਨੂੰ ਸੱਤ ਸਮੁੰਦਰ ਪਾਰ ਬੈਠੀ ਨੂੰ ਵੀ ਧੀਆਂ ਪੁੱਤਾਂ ਦੇ ਦਰਦ ਮਹਿਸੂਸ ਹੋ ਜਾਂਦੇ ਹਨ!’ ਮਹਿੰਦਰਪਾਲ ਕੌਰ ਨੇ ਬਲਜਿੰਦਰ ਗਿੱਲ ਮੈਡਮ ਦੇ ਹਰ ਰੋਜ਼ ਆਉਂਦੇ ‘ਗੁੱਡ ਮੌਰਨਿੰਗ’ ਦੇ ਸਨੇਹ ਭਰੇ ਸੁਨੇਹਿਆਂ ਲਈ ਉਹਨਾਂ ਦਾ ਧੰਨਵਾਦ ਕੀਤਾ। ਨੌਵੇਂ ਦਹਾਕੇ ਵਿੱਚ ਪਹੁੰਚੇ ਮੈਡਮ ਬਲਜਿੰਦਰ ਗਿੱਲ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ, ਸਭ ਮੈਂਬਰਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਤੇ ਚੜ੍ਹਦੀ ਕਲਾ ‘ਚ ਰਹਿਣ ਦੀ ਸਲਾਹ ਦਿੱਤੀ। ਗੁਰਦੀਸ਼ ਕੌਰ ਗਰੇਵਾਲ ਨੇ ਕਿਹਾ ਕਿ- ‘ਰੱਬ ਹਰ ਥਾਂ ਨਹੀਂ ਪਹੁੰਚ ਸਕਦਾ, ਇਸੇ ਲਈ ਉਸ ਨੇ ਮਾਂ ਦੀ ਸਿਰਜਣਾ ਕੀਤੀ! ਸਾਡੀਆਂ ਤੁਰ ਗਈਆਂ ਮਾਵਾਂ ਵੀ ਕਿਧਰੇ ਨਹੀਂ ਗਈਆਂ- ਸਾਡੀ ਸ਼ਖਸੀਅਤ ਵਿੱਚੋਂ ਸਾਡੀਆਂ ਮਾਵਾਂ ਹੀ ਬੋਲ ਰਹੀਆਂ ਹਨ। ਉਹਨਾਂ ਇਸ ਸੰਦਰਭ ਵਿੱਚ ਆਪਣੇ ਲਿਖੇ ਕੁੱਝ ਸ਼ਿਅਰ ਅਤੇ ਇੱਕ ਗੀਤ- ‘ਮਾਂ ਮੇਰੀ ਦਾ ਏਡਾ ਜੇਰਾ’ ਸੁਣਾ ਕੇ ਮਾਂ ਦੀਆਂ ਕੀਤੀਆਂ ਕੁਬਾਨੀਆਂ ਨੂੰ ਸਿਜਦਾ ਕੀਤਾ।
     

    ਗੁਰਦੀਸ਼ ਕੌਰ ਗਰੇਵਾਲ