ਖ਼ਬਰਸਾਰ

  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮਹੀਨਾਵਾਰੀ ਮੀਟਿੰਗ / ਸਾਹਿਤ ਸਭਾ ਬਾਘਾ ਪੁਰਾਣਾ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਕਮਲਜੀਤ ਨੀਲੋਂ ਵਿਦਿਆਰਥੀਆਂ ਦੇ ਰੂ.ਬ.ਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਕਾਵਿ ਪੁਸਤਿਕ ਕਸਤੂਰੀ ਹੋਈ ਰਾਲੀਜ / ਸਾਹਿਤ ਸਭਾ ਬਾਘਾ ਪੁਰਾਣਾ
  •    'ਮਾਂ ਦੀ ਮਮਤਾ' ਦੀ ਘੁੰਡ ਚੁਕਾਈ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਧੂ ਰਾਮ ਲੰਗੇਆਣਾ ਨਾਲ ਰੂਬਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਚੋਣ ਨਿਸ਼ਾਨ ਗੁੱਲੀ ਡੰਡਾ, ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦਾ ਸਾਲਾਨਾ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦੀ ਚੋਣ / ਸਾਹਿਤ ਸਭਾ ਬਾਘਾ ਪੁਰਾਣਾ
  •    'ਕਾਗਜ਼ਾਂ ਦੀ ਦਹਿਲੀਜ਼ ਤੇ' ਦੀ ਹੋਈ ਘੁੰਡ-ਚੁਕਾਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਚੋਣ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਗੁਰਮੇਜ ਸਿੰਘ ਗੇਜਾ ਲੰਗੇਆਣਾ ਨੂੰ ਅੰਤਿਮ ਵਿਦਾਇਗੀ / ਸਾਹਿਤ ਸਭਾ ਬਾਘਾ ਪੁਰਾਣਾ
  •    ਕਵੀ ਗੁਰਮੇਜ ਸਿੰਘ ਗੇਜਾ ਲੰਗੇਆਣਾ ਨਮਿੱਤ ਅੰਤਿਮ ਅਰਦਾਸ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮੀਟਿੰਗ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਰੂਬਰੂ ਅਤੇ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਵਰਾ ਪ੍ਰੀਵਾਰ ਵੱਲੋਂ ਸਵਰਗੀ ਹਜੂਰਾ ਸਿੰਘ ਸਿੱਧੂ ਯਾਦਗਰੀ ਵਜੀਫਾ ਸਕੀਮ ਸ਼ੁਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਵਰਾ ਪ੍ਰੀਵਾਰ ਵੱਲੋਂ ਨਵਜੰਮੇ ਪੋਤਰੇ ਦੀ ਖੁਸ਼ੀ ਚ ਸਵਰਗੀ ਹਜੂਰਾ ਸਿੰਘ ਸਿੱਧੂ ਯਾਦਗਰੀ ਵਜੀਫਾ ਸਕੀਮ ਸ਼ੁਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਜਗਜੀਤ ਸਿੰਘ ਬਾਵਰਾ ਅਤੇ ਪਵਨ ਗੁਲਾਟੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਹਰਵਿੰਦਰ ਸਿੰਘ ਰੋਡੇ ਨਾਲ ਰੂਬਰੂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਹਜੂਰਾ ਸਿੰਘ ਵੈਲਫੇਅਰ ਸੁਸਾਇਟੀ ਬਾਘਾ ਪੁਰਾਣਾ ਵੱਲੋਂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਸਵਰਗੀ ਮਲਕੀਤ ਸਿੰਘ ਬਰਾੜ ਦੀ ਪੁਸਤਕ 'ਨਿਸ਼ਾਨਾ' ਲੋਕ ਅਰਪਣ ਕੀਤੀ ਗਈ / ਸਾਹਿਤ ਸਭਾ ਬਾਘਾ ਪੁਰਾਣਾ
  •    ਪ੍ਰਸਿੱਧ ਲੇਖਿਕਾ ਪ੍ਰੀਤਮਾ ਦੁਮੇਲ ਦੀ ਪੁਸਤਕ 'ਬੇ- ਕਦਰੇ' ਹੋਈ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਕ੍ਰਿਸ਼ਨਾਂ ਰਾਣੀ ਪਹਿਲਾ ਯਾਦਗਾਰੀ ਪੁਰਸਕਾਰ ਉੱਘੇ ਵਿਅੰਗਕਾਰ ਐਮ. ਕੇ ਰਾਹੀ ਨੂੰ ਦਿੱਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਕਰਤਾਰ ਸਿੰਘ ਰੋਡੇ ਨਾਲ ਰੂ ਬਰੂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਪਿੰਡਾਂ - ਸ਼ਹਿਰਾਂ, ਕਸਬਿਆਂ ਵਿੱਚ ਪੰਜਾਬੀ ਲਾਇਬ੍ਰੇਰੀ ਦਾ ਹੋਣਾ ਅਤੀ ਜ਼ਰੂਰੀ ਹੈ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਹਾਸ ਵਿਅੰਗ ਅਕਾਦਮੀ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਸ਼ਿਵ ਢਿੱਲੋਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਲਿਖਾਰੀ ਸਭਾ ਰਜਿ ਸਿਆਟਲ ਵੱਲੋਂ ਲਾਸਾਨੀ ਸ਼ਹਾਦਤ ਸਮਰਪਿਤ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਹਰਵਿੰਦਰ ਸਿੰਘ ਰੋਡੇ ਦੇ ਨਾਵਲ ' ਪੌੜੀ " ਉਪਰ ਵਿਚਾਰ ਗੋਸ਼ਟੀ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਡਾ ਸਾਧੂ ਰਾਮ ਲੰਗੇਆਣਾ ਦਾ ਬਰੈਂਪਟਨ ਵਿਖੇ ਵਿਸ਼ੇਸ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸੁਰਜੀਤ ਸੰਧੂ ਦੀ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਚੋਣ ਸਰਬਸੰਮਤੀ ਨਾਲ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਲ ਲੇਖਕ ਸਾਧੂ ਰਾਮ ਲੰਗੇਆਣਾ ਸਕੂਲੀ ਬੱਚਿਆਂ ਦੇ ਰੂਬਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਈਸ਼ਰ ਸਿੰਘ ਲੰਭਵਾਲੀ ਦੀ ਕਾਵਿ ਪੁਸਤਕ "ਤਿੜਕੇ ਚਾਨਣ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਗੁਰਦੇਵ ਸਿੰਘ ਬਰਾੜ ਦੀਆਂ ਦੋ ਪੁਸਤਕਾਂ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਨਾਵਲਕਾਰ ਪਰਮਜੀਤ ਰੋਡੇ ਨਾਲ ਰੂਬਰੂ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਮਹਾਨ ਖੋਜਾਰਥੀ ਮਾ ਬਿੱਕਰ ਸਿੰਘ ਭਲੂਰ ਨਾਲ ਰੂ -ਬਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਸਤਿੰਦਰਜੀਤ ਸਿੰਘ ਸਿੱਧੂ ਬੱਚਿਆਂ ਦੇ ਰੂ ਬਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਸਾਵਣ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਜਸਵੀਰ ਭਲੂਰੀਆ ਦੀ ਬਾਲ ਪੁਸਤਕ "ਨਵੀਆਂ ਬਾਤਾਂ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਪੁਸਤਕ "ਚਿੜੀਆਂ ਬੋਲ ਪਈਆਂ" ਹੋਈ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਭਾ ਦੇ ਮੁੱਢਲੇ ਅਤੇ ਸੀਨੀਅਰ 16 ਮੈਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸ੍ਰ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਪ੍ਰਵਾਸੀ ਪੰਜਾਬੀ ਸਾਹਿਤਕਾਰ ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਡਾ ਸਾਧੂ ਰਾਮ ਲੰਗੇਆਣਾ ਦਾ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  • ਪੰਜਾਬੀ ਹਾਸ ਵਿਅੰਗ ਅਕਾਦਮੀ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ (ਖ਼ਬਰਸਾਰ)


    ਮੋਗਾ --  ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਪਿਆਰਾ ਸਿੰਘ ਦਾਤਾ  ਸਲਾਨਾ ਸਮਾਗਮ ਐਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਦੀ ਰਹਿਨੁਮਾਈ ਹੇਠ ਅਤੇ ਪੁਰਸਕਾਰ ਕਮੇਟੀ ਪ੍ਰਬੰਧਕ ਪਰਮਜੀਤ ਸਿੰਘ ਦਿੱਲੀ, ਸਤਿੰਦਰ ਸਿੰਘ ਰਿੰਕੂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਜਿਸ ਦੌਰਾਨ ਵਿਅੰਗਕਾਰ ਪਿਆਰਾ ਸਿੰਘ ਦਾਤਾ 17ਵਾਂ ਪੁਰਸਕਾਰ ਵਿਅੰਗ ਲੇਖਕ ਸੁਖਦੇਵ ਸਿੰਘ ਔਲਖ ਅਤੇ ਵਿਅੰਗ ਕਵੀ ਕੰਵਲਜੀਤ ਭੋਲਾ ਲੰਡੇ ਨੂੰ 11 ਹਜ਼ਾਰ ਨਕਦ ਰਾਸ਼ੀ,ਯਾਦਗਾਰੀ ਸਨਮਾਨ ਚਿੰਨ੍ਹ ਅਤੇ ਲੋਈਆਂ ਨਾਲ ਪਿਆਰਾ ਸਿੰਘ ਦਾਤਾ ਐਵਾਰਡ ਦਿੱਤਾ ਗਿਆ ਹੈ 


    ਸਾਲਾਨਾ ਸਮਾਗਮ ਸਮੇਂ ਵਿਅੰਗ ਲੇਖਕ ਸੁਖਦੇਵ ਸਿੰਘ ਔਲਖ ਅਤੇ ਕੰਵਲਜੀਤ ਭੋਲਾ ਲੰਡੇ ਨੂੰ ਪਿਆਰਾ ਸਿੰਘ ਦਾਤਾ ਪੁਰਸਕਾਰ ਨਾਲ ਅਤੇ ਜੋਧ ਸਿੰਘ ਮੋਗਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ, ਸਤਿੰਦਰ ਸਿੰਘ ਰਿੰਕੂ ਦਿੱਲੀ ਅਤੇ ਬਾਕੀ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਸਖਸ਼ੀਅਤਾਂ 

    ਇਸ ਮੌਕੇ ਅਕਾਦਮੀ ਵੱਲੋਂ ਮੋਗਾ ਦੇ ਜੰਮਪਲ ਚਿਤਰਕਾਰ ਅਤੇ ਲੇਖਕ ਜੋਧ ਸਿੰਘ ਮੋਗਾ ਨੂੰ ਵੀ ਸਨਮਾਨ ਚਿੰਨ੍ਹ ਅਤੇ ਲੋਈ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਕੀਤਾ ਗਿਆ ਅਤੇ ਇਸ ਮੌਕੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਵੱਲੋਂ ਸੰਪਾਦਿਤ ਪੁਸਤਕ "ਕਨ੍ਹਹੀਆ ਲਾਲ ਕਪੂਰ ਦਾ ਚੋਣਵਾਂ ਹਾਸ ਵਿਅੰਗ" , ਰਘਬੀਰ ਸਿੰਘ ਸੋਹਲ ਦੀ ਪੁਸਤਕ " ਪਹੇ, ਪਗਡੰਡੀਆਂ ਅਤੇ ਪੂਰਨੇ", ਸੁਖਦੇਵ ਸਿੰਘ ਔਲਖ ਦੀ ਪੁਸਤਕ " ਆਪਣਿਆਂ ਤੋਂ ਬਚੋ" ਇਨ੍ਹਾਂ  ਨਵੀਆਂ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ ਹੈ ਸਮਾਗਮ ਦੀ ਸ਼ੁਰੂਆਤ ਵਿਚ ਦਵਿੰਦਰ ਗਿੱਲ ਦੀ ਲਿਖਤ ਅਧਾਰਿਤ ਬਣੀ ਸਮਾਜਿਕ ਲਘੂ ਫ਼ਿਲਮ "ਪਿਆਸਾ ਕਾਂ" ਨੂੰ ਵੱਡੇ ਪਰਦੇ ਰਾਹੀਂ ਦਰਸ਼ਕਾਂ ਦੇ ਸਨਮੁਖ ਕੀਤਾ ਗਿਆ। ਉਪਰੰਤ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਕੁਲਦੀਪ ਸਿੰਘ ਬੇਦੀ ਸੰਪਾਦਕ 'ਮੀਰਜ਼ਾਦਾ ਬੋਲਿਆ' ਮੈਗਜ਼ੀਨ, ਰਘਬੀਰ ਸਿੰਘ ਸੋਹਲ, ਬਲਦੇਵ ਸਿੰਘ ਸੜਕਨਾਮਾ, ਸਤਿੰਦਰ ਸਿੰਘ ਰਿੰਕੂ, ਗੁਰਮੀਤ ਕੜਿਆਲਵੀ, ਕੇ ਐਲ ਗਰਗ, ਦਵਿੰਦਰ ਸਿੰਘ ਗਿੱਲ , ਡਾ ਸੁਰਜੀਤ ਬਰਾੜ ਵੱਲੋਂ ਪਿਆਰਾ ਸਿੰਘ ਦਾਤਾ ਦੇ ਸਾਹਿਤਕ ਸਫ਼ਰ ਅਤੇ ਵਿਅੰਗ ਵਿਧਾ ਉਪਰ ਸੰਖੇਪ ਤੌਰ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਉਪਰੰਤ ਸਮਾਗਮ ਦੀਆਂ ਪੁਰਸਕਾਰ ਸਨਮਾਨਯੋਗ  ਸਖਸ਼ੀਅਤਾਂ ਸੁਖਦੇਵ ਸਿੰਘ ਔਲਖ ਦੇ ਸਾਹਿਤਕ ਸਫ਼ਰ ਉਪਰ ਡਾ ਸੁਰਜੀਤ ਬਰਾੜ ਵੱਲੋਂ ਅਤੇ ਕੰਵਲਜੀਤ ਭੋਲਾ ਲੰਡੇ ਦੇ ਸਾਹਿਤਕ ਸਫ਼ਰ ਬਾਰੇ ਐਸ ਇੰਦਰ ਰਾਜੇਆਣਾ ਵੱਲੋਂ ਚਾਨਣਾ ਪਾਇਆ ਗਿਆ। ਸਮਾਗਮ ਵਿੱਚ ਫ਼ਿਲਮੀ ਸਿਤਾਰਿਆਂ ਦੀ ਦੁਨੀਆਂ ਵਿੱਚ ਪ੍ਰਸਿੱਧ ਸ਼ਖ਼ਸੀਅਤ ਪ੍ਰਮੋਦ ਪੱਬੀ ਵੱਲੋਂ ਅਤੇ ਸਕੂਲ ਦੇ ਬਹੁਤ ਸਾਰੇ ਬੱਚਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅਗਲੇ ਪੜਾਅ ਵਿੱਚ ਹੋਏ ਕਵੀ ਦਰਬਾਰ ਦੌਰਾਨ ਵਰਿੰਦਰ ਕੌੜਾ, ਸੋਨੀ ਮੋਗਾ, ਹਰਕੋਮਲ ਬਰਿਆਰ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਸਤੀਸ਼ ਕੁਮਾਰ ਗੋਲਡੀ, ਦਿਲਬਾਗ ਸਿੰਘ ਬੁੱਕਣ ਵਾਲਾ,  ਸੋਢੀ ਸੱਤੋਵਾਲੀ,ਪ੍ਰਮੋਦ ਪੱਬੀ, ਲਖਵੀਰ ਸਿੰਘ ਕੋਮਲ ਆਲਮਵਾਲਾ, ਸ਼ਿਵ ਢਿੱਲੋਂ ਬਾਘਾਪੁਰਾਣਾ, ਡਾ ਸਾਧੂ ਰਾਮ ਲੰਗੇਆਣਾ, ਰਘਬੀਰ ਸਿੰਘ ਸੋਹਲ, ਬਲਵੰਤ ਗੋਇਲ,ਆਤਮਾ ਸਿੰਘ ਆਲਮਗੀਰ, ਜਤਿੰਦਰ ਖੁੱਲਰ, ਦਰਸ਼ਨ ਸਿੰਘ ਦੋਸਾਂਝ, ਪ੍ਰਿੰਸੀਪਲ ਸੁਰੇਸ਼ ਕੁਮਾਰ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਜਸਵੀਰ ਸਿੰਘ ਕਲਸੀ, ਮਨਜੀਤ ਕੌਰ ਦਿੱਲੀ, ਸੰਤੋਖ ਸਿੰਘ,ਜੋਧ ਸਿੰਘ ਅਤੇ ਹੋਰਨਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਰਾਹੀਂ ਸਮਾਗਮ ਨੂੰ ਚਾਰ ਚੰਨ ਲਗਾਏ ਗਏ ਇਸ ਮੌਕੇ ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਗਈਆਂ ਕੁਝ ਤਸਵੀਰਾਂ ਵੀ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਨੂੰ ਭੇਂਟ ਕੀਤੀਆਂ ਗਈਆਂ। ਅਖੀਰ ਵਿੱਚ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਵੱਲੋਂ ਪਹੁੰਚੇ ਹੋਏ ਸਮੂਹ ਲੇਖਕਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਨਮਾਨਿਤ ਹੋਈਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਪਿਆਰਾ ਸਿੰਘ ਪੁਰਸਕਾਰ ਕਮੇਟੀ ਦਿੱਲੀ ਦਾ ਤਹਿ ਦਿਲੋਂ ਹਾਰਦਿਕ ਸਵਾਗਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਅਕਾਦਮੀ ਦੇ ਜਰਨਲ ਸਕੱਤਰ ਦਵਿੰਦਰ ਗਿੱਲ ਮੋਗਾ ਵੱਲੋਂ ਬਾਖੂਬੀ ਢੰਗ ਨਾਲ ਚਲਾਈ ਗਈ। 

    ਡਾ ਸਾਧੂ ਰਾਮ ਲੰਗੇਆਣਾ