ਪੰਜਾਬੀ ਹਾਸ ਵਿਅੰਗ ਅਕਾਦਮੀ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ
(ਖ਼ਬਰਸਾਰ)
ਮੋਗਾ -- ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਪਿਆਰਾ ਸਿੰਘ ਦਾਤਾ ਸਲਾਨਾ ਸਮਾਗਮ ਐਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਦੀ ਰਹਿਨੁਮਾਈ ਹੇਠ ਅਤੇ ਪੁਰਸਕਾਰ ਕਮੇਟੀ ਪ੍ਰਬੰਧਕ ਪਰਮਜੀਤ ਸਿੰਘ ਦਿੱਲੀ, ਸਤਿੰਦਰ ਸਿੰਘ ਰਿੰਕੂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਜਿਸ ਦੌਰਾਨ ਵਿਅੰਗਕਾਰ ਪਿਆਰਾ ਸਿੰਘ ਦਾਤਾ 17ਵਾਂ ਪੁਰਸਕਾਰ ਵਿਅੰਗ ਲੇਖਕ ਸੁਖਦੇਵ ਸਿੰਘ ਔਲਖ ਅਤੇ ਵਿਅੰਗ ਕਵੀ ਕੰਵਲਜੀਤ ਭੋਲਾ ਲੰਡੇ ਨੂੰ 11 ਹਜ਼ਾਰ ਨਕਦ ਰਾਸ਼ੀ,ਯਾਦਗਾਰੀ ਸਨਮਾਨ ਚਿੰਨ੍ਹ ਅਤੇ ਲੋਈਆਂ ਨਾਲ ਪਿਆਰਾ ਸਿੰਘ ਦਾਤਾ ਐਵਾਰਡ ਦਿੱਤਾ ਗਿਆ ਹੈ

ਸਾਲਾਨਾ ਸਮਾਗਮ ਸਮੇਂ ਵਿਅੰਗ ਲੇਖਕ ਸੁਖਦੇਵ ਸਿੰਘ ਔਲਖ ਅਤੇ ਕੰਵਲਜੀਤ ਭੋਲਾ ਲੰਡੇ ਨੂੰ ਪਿਆਰਾ ਸਿੰਘ ਦਾਤਾ ਪੁਰਸਕਾਰ ਨਾਲ ਅਤੇ ਜੋਧ ਸਿੰਘ ਮੋਗਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋਏ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ, ਸਤਿੰਦਰ ਸਿੰਘ ਰਿੰਕੂ ਦਿੱਲੀ ਅਤੇ ਬਾਕੀ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਸਖਸ਼ੀਅਤਾਂ
ਇਸ ਮੌਕੇ ਅਕਾਦਮੀ ਵੱਲੋਂ ਮੋਗਾ ਦੇ ਜੰਮਪਲ ਚਿਤਰਕਾਰ ਅਤੇ ਲੇਖਕ ਜੋਧ ਸਿੰਘ ਮੋਗਾ ਨੂੰ ਵੀ ਸਨਮਾਨ ਚਿੰਨ੍ਹ ਅਤੇ ਲੋਈ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਕੀਤਾ ਗਿਆ ਅਤੇ ਇਸ ਮੌਕੇ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਵੱਲੋਂ ਸੰਪਾਦਿਤ ਪੁਸਤਕ "ਕਨ੍ਹਹੀਆ ਲਾਲ ਕਪੂਰ ਦਾ ਚੋਣਵਾਂ ਹਾਸ ਵਿਅੰਗ" , ਰਘਬੀਰ ਸਿੰਘ ਸੋਹਲ ਦੀ ਪੁਸਤਕ " ਪਹੇ, ਪਗਡੰਡੀਆਂ ਅਤੇ ਪੂਰਨੇ", ਸੁਖਦੇਵ ਸਿੰਘ ਔਲਖ ਦੀ ਪੁਸਤਕ " ਆਪਣਿਆਂ ਤੋਂ ਬਚੋ" ਇਨ੍ਹਾਂ ਨਵੀਆਂ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ ਹੈ ਸਮਾਗਮ ਦੀ ਸ਼ੁਰੂਆਤ ਵਿਚ ਦਵਿੰਦਰ ਗਿੱਲ ਦੀ ਲਿਖਤ ਅਧਾਰਿਤ ਬਣੀ ਸਮਾਜਿਕ ਲਘੂ ਫ਼ਿਲਮ "ਪਿਆਸਾ ਕਾਂ" ਨੂੰ ਵੱਡੇ ਪਰਦੇ ਰਾਹੀਂ ਦਰਸ਼ਕਾਂ ਦੇ ਸਨਮੁਖ ਕੀਤਾ ਗਿਆ। ਉਪਰੰਤ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਕੁਲਦੀਪ ਸਿੰਘ ਬੇਦੀ ਸੰਪਾਦਕ 'ਮੀਰਜ਼ਾਦਾ ਬੋਲਿਆ' ਮੈਗਜ਼ੀਨ, ਰਘਬੀਰ ਸਿੰਘ ਸੋਹਲ, ਬਲਦੇਵ ਸਿੰਘ ਸੜਕਨਾਮਾ, ਸਤਿੰਦਰ ਸਿੰਘ ਰਿੰਕੂ, ਗੁਰਮੀਤ ਕੜਿਆਲਵੀ, ਕੇ ਐਲ ਗਰਗ, ਦਵਿੰਦਰ ਸਿੰਘ ਗਿੱਲ , ਡਾ ਸੁਰਜੀਤ ਬਰਾੜ ਵੱਲੋਂ ਪਿਆਰਾ ਸਿੰਘ ਦਾਤਾ ਦੇ ਸਾਹਿਤਕ ਸਫ਼ਰ ਅਤੇ ਵਿਅੰਗ ਵਿਧਾ ਉਪਰ ਸੰਖੇਪ ਤੌਰ ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਉਪਰੰਤ ਸਮਾਗਮ ਦੀਆਂ ਪੁਰਸਕਾਰ ਸਨਮਾਨਯੋਗ ਸਖਸ਼ੀਅਤਾਂ ਸੁਖਦੇਵ ਸਿੰਘ ਔਲਖ ਦੇ ਸਾਹਿਤਕ ਸਫ਼ਰ ਉਪਰ ਡਾ ਸੁਰਜੀਤ ਬਰਾੜ ਵੱਲੋਂ ਅਤੇ ਕੰਵਲਜੀਤ ਭੋਲਾ ਲੰਡੇ ਦੇ ਸਾਹਿਤਕ ਸਫ਼ਰ ਬਾਰੇ ਐਸ ਇੰਦਰ ਰਾਜੇਆਣਾ ਵੱਲੋਂ ਚਾਨਣਾ ਪਾਇਆ ਗਿਆ। ਸਮਾਗਮ ਵਿੱਚ ਫ਼ਿਲਮੀ ਸਿਤਾਰਿਆਂ ਦੀ ਦੁਨੀਆਂ ਵਿੱਚ ਪ੍ਰਸਿੱਧ ਸ਼ਖ਼ਸੀਅਤ ਪ੍ਰਮੋਦ ਪੱਬੀ ਵੱਲੋਂ ਅਤੇ ਸਕੂਲ ਦੇ ਬਹੁਤ ਸਾਰੇ ਬੱਚਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅਗਲੇ ਪੜਾਅ ਵਿੱਚ ਹੋਏ ਕਵੀ ਦਰਬਾਰ ਦੌਰਾਨ ਵਰਿੰਦਰ ਕੌੜਾ, ਸੋਨੀ ਮੋਗਾ, ਹਰਕੋਮਲ ਬਰਿਆਰ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਸਤੀਸ਼ ਕੁਮਾਰ ਗੋਲਡੀ, ਦਿਲਬਾਗ ਸਿੰਘ ਬੁੱਕਣ ਵਾਲਾ, ਸੋਢੀ ਸੱਤੋਵਾਲੀ,ਪ੍ਰਮੋਦ ਪੱਬੀ, ਲਖਵੀਰ ਸਿੰਘ ਕੋਮਲ ਆਲਮਵਾਲਾ, ਸ਼ਿਵ ਢਿੱਲੋਂ ਬਾਘਾਪੁਰਾਣਾ, ਡਾ ਸਾਧੂ ਰਾਮ ਲੰਗੇਆਣਾ, ਰਘਬੀਰ ਸਿੰਘ ਸੋਹਲ, ਬਲਵੰਤ ਗੋਇਲ,ਆਤਮਾ ਸਿੰਘ ਆਲਮਗੀਰ, ਜਤਿੰਦਰ ਖੁੱਲਰ, ਦਰਸ਼ਨ ਸਿੰਘ ਦੋਸਾਂਝ, ਪ੍ਰਿੰਸੀਪਲ ਸੁਰੇਸ਼ ਕੁਮਾਰ, ਪ੍ਰਿੰਸੀਪਲ ਅਵਤਾਰ ਸਿੰਘ ਕਰੀਰ, ਜਸਵੀਰ ਸਿੰਘ ਕਲਸੀ, ਮਨਜੀਤ ਕੌਰ ਦਿੱਲੀ, ਸੰਤੋਖ ਸਿੰਘ,ਜੋਧ ਸਿੰਘ ਅਤੇ ਹੋਰਨਾਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਰਾਹੀਂ ਸਮਾਗਮ ਨੂੰ ਚਾਰ ਚੰਨ ਲਗਾਏ ਗਏ ਇਸ ਮੌਕੇ ਜੋਧ ਸਿੰਘ ਮੋਗਾ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਗਈਆਂ ਕੁਝ ਤਸਵੀਰਾਂ ਵੀ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਨੂੰ ਭੇਂਟ ਕੀਤੀਆਂ ਗਈਆਂ। ਅਖੀਰ ਵਿੱਚ ਅਕਾਦਮੀ ਦੇ ਪ੍ਰਧਾਨ ਕੇ ਐਲ ਗਰਗ ਵੱਲੋਂ ਪਹੁੰਚੇ ਹੋਏ ਸਮੂਹ ਲੇਖਕਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਨਮਾਨਿਤ ਹੋਈਆਂ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਪਿਆਰਾ ਸਿੰਘ ਪੁਰਸਕਾਰ ਕਮੇਟੀ ਦਿੱਲੀ ਦਾ ਤਹਿ ਦਿਲੋਂ ਹਾਰਦਿਕ ਸਵਾਗਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਅਕਾਦਮੀ ਦੇ ਜਰਨਲ ਸਕੱਤਰ ਦਵਿੰਦਰ ਗਿੱਲ ਮੋਗਾ ਵੱਲੋਂ ਬਾਖੂਬੀ ਢੰਗ ਨਾਲ ਚਲਾਈ ਗਈ।
ਡਾ ਸਾਧੂ ਰਾਮ ਲੰਗੇਆਣਾ