ਲੋਕ ਮਨਾਂ ਵਿਚ ਪੈਦਾ ਇਹ ਜੋ ਹੋ ਰਹੀਆਂ ਚਿੰਗਾਰੀਆਂ।
ਇਹ ਗਲਤੀਆਂ ਹਨ ਸਾਡੀ ਸਰਕਾਰ ਦੀਆਂ ਹੀ ਸਾਰੀਆਂ।
ਜਾਤਾਂ ਪਾਤਾਂ ਵਿਚ ਲੋਕਾਂ ਨੂੰ ਵੰਡਣ ਸਿਆਸੀ ਨੇਤਾ ਇਹ,
ਇਸ ਕਰਕੇ ਹੀ ਇੰਨਾਂ ਦੀਆਂ ਕਾਇਮ ਰਹਿਣ ਸਰਦਾਰੀਆਂ।
ਦੇ ਦੇ ਕੇ ਮੁਫਤ ਚ ਚੀਜਾਂ ਕਿਰਤੀ ਨਿਤਾਣੇ ਨੇ ਕਰ ਦਿੱਤੇ,
ਬੈਠੀਆਂ ਇਸ ਕਰਕੇ ਲਾ ਡੇਰਾ ਘਰ ਘਰ ਵਿਚ ਬਿਮਾਰੀਆਂ।
ਕੁਦਰਤ ਨਾਲ ਮਜਾਕ ਜਦ ਕਰਨ ਲੱਗ ਜਾਂਦਾ ਹੈ ਬੰਦਾ ਇਹ,
ਆਉਦੀਆਂ ਨੇ ਜੀਵਨ ਵਿਚ ਉਸ ਦੇ ਮੁਸਕਲਾਂ ਫਿਰ ਭਾਰੀਆਂ।
ਕਰਨ ਕਮਾਈ ਜੋ ਸੱਚੀ ਤੇ ਲੋਚਣ ਭਲਾ ਹਰ ਇਕ ਦਾ ਹੀ,
ਫਿਰ ਚੱੜੀਆਂ ਰਹਿਣ ਉਨਾਂ ਨੂੰ ਜਿੰਦਗੀ ਭਰ ਖੁਮਾਰੀਆਂ।
ਜਿੰਨਾਂ ਦੇ ਦਿੱਲਾਂ ਵਿਚ ਸਿੱਧੂ ਬਲਣ ਦੀਪ ਪਿਆਰਾਂ ਵਾਲੇ,
ਉਹ ਜਾਣਦਿਆਂ ਵੀ ਕੱਚੇ ਤੇ ਹੱਸ ਕੇ ਲਾਉਣ ਤਾਰੀਆਂ।