ਆ ਗਈ ਅੱਡੇ 'ਚ ਰੋਡਵੇਜ਼ ਦੀ ਬੱਸ,
ਤੀਵੀਆਂ ਇਸ ਵਿੱਚ ਚੜ੍ਹੀਆਂ ਸੱਠ।
ਬਹੁਤੀਆਂ ਨੂੰ ਸੀਟਾਂ ਮਿਲ ਗਈਆਂ,
ਕੁੱਝ ਵਿਚਾਰੀਆਂ ਰਹਿ ਗਈਆਂ ਖੜ੍ਹੀਆਂ।
ਸਭ ਨੇ ਕਾਰਡ ਕੱਢ ਹੱਥਾਂ 'ਚ ਫੜ ਲਏ,
ਕੰਡਕਟਰ ਵੱਲ ਉਨ੍ਹਾਂ ਨੇ ਮੂੰਹ ਕਰ ਲਏ।
ਕੱਲੀ, ਕੱਲੀ ਦਾ ਕਾਰਡ ਹੱਥ ਵਿੱਚ ਲੈ ਕੇ,
ਆਪਣੀ ਕਾਰਵਾਈ ਕਰਕੇ ਅੱਗੇ ਹੋਈ ਜਾਵੇ।
ਬੱਸ ਵਿੱਚ ਮਰਦ ਸਵਾਰੀ ਬੈਠੀ ਨਾ ਕੋਈ,
ਰੋਡਵੇਜ਼ ਨੂੰ ਕੋਈ ਇਨਕਮ ਨਾ ਹੋਈ।
ਮਹਿੰਗੇ ਭਾਅ ਦਾ ਡੀਜ਼ਲ ਪੁਆ ਕੇ,
ਰੋਡਵੇਜ਼ ਨੇ ਕਿੱਥੋਂ ਇਹ ਪੈਸੇ ਕਰਨੇ ਪੂਰੇ।
ਜੇ ਕੁੱਝ ਹੋਰ ਫਰੀ ਕਰ ਦਿੱਤਾ ਸਰਕਾਰੇ,
ਤਾਂ ਫੇਰ ਰੁਕ ਜਾਣੇ ਨੇ ਬਾਕੀ ਕੰਮ ਸਾਰੇ।
ਸੰਭਲ ਜਾ ਸਰਕਾਰੇ, ਹੈ ਸੰਭਲਣ ਦਾ ਵੇਲਾ,
ਨਹੀਂ ਤਾਂ ਤੈਨੂੰ ਛੱਡਣਾ ਪੈਣਾ ਭਰਿਆ ਮੇਲਾ।