ਤੇਰੇ ਲਈ ਆਜਾਦੀਆਂ ਤੇ ਤੇਰੇ ਲਈ ਵਿਕਾਸ ਨੇ
ਦੱਸ ਅਸੀਂ ਗਾਈਏ ਕਿਹੜੇ ਗੀਤ
ਸਾਡੇ ਕੋਲ ਉਹੀ ਠੂਠੇ, ਓਹੀ ਬੋਰੀਆਂ ਨੇ
ਫੁੱਟਪਾਥ ਸਾਡੇ ਪੱਕੇ ਮੀਤ।
ਵੱਡੇ ਵੱਡੇ ਫਾਰਮਾਂ ਦੀ ਤੇਰੇ ਨਾਂ ਹੀ ਮਾਲਕੀ ਏ,
ਸਾਡੇ ਲਈ ਤੂੰ ਬੂਹਾ ਪੱਕਾ ਢੋਹ ਲਿਆ
ਤੇਰੀਆਂ ਕੰਬਾਈਨਾਂ ਤੇ ਕਰੇਨਾਂ ਨੇ ਵੇ ਕੋਹੜੀਆ,
ਖੁਰਪੇ ਤੇ ਦਾਤੀਆਂ ਨੂੰ ਖੋਹ ਲਿਆ
ਵਿਕਦੇ ਨੇ ਗੁੜ-ਗੰਨੇ ਗੈਰਾਂ ਦੇ ਘੁਲਾੜਾਂ ਉਤੇ,
ਗੰਡ ਨਾਲ ਰਹੀ ਨਾ ਪ੍ਰੀਤ
ਤੇਰੇ ਲਈ ਆਜਾਦੀਆਂ ਤੇ ਤੇਰੇ ਲਈ ਵਿਕਾਸ ਨੇ
ਦੱਸ ਅਸੀਂ ਗਾਈਏ ਕਿਹੜੇ ਗੀਤ
ਸਾਡੇ ਹੱਥੀਂ ਝਾੜੂ ਉਹੀਓ, ਸਿਰਾਂ ਉਤੇ ਟੋਕਰੇ ਨੇ
ਧੂੜਾਂ ਨੱਕਾਂ-ਗਲਾਂ ਵਿਚ ਜੰਮੀਆਂ।
ਬਾਲ ਵੀ ਵਿਚਾਰੇ ਸਾਡੇ ਨਾਗੇ-ਸਾਧਾਂ ਵਰਗੇ ਨੇ
ਵਾਲਾਂ ਲਈ ਨਾ ਜੁੜਦੀਆਂ ਕੰਘੀਆਂ
ਗਹਿਣੇ-ਗੱਟੇ, ਕਾਰਾਂ ਅਤੇ ਕੋਠੀਆਂ ਦਾ ਮਾਲਕ ਤੂੰ,
ਤਾਂ ਵੀ ਤੇਰੀ ਭਰਦੀ ਨਾ ਨੀਤ
ਤੇਰੇ ਲਈ ਆਜਾਦੀਆਂ ਤੇ ਤੇਰੇ ਲਈ ਵਿਕਾਸ ਨੇ
ਦੱਸ ਅਸੀਂ ਗਾਈਏ ਕਿਹੜੇ ਗੀਤ
ਤੇਰੇ ਹਿੱਸੇ ਚੌਧਰਾਂ ਤੇ ਸਾਡੇ ਲਈ ਗੁਲਾਮੀਆਂ ਨੇ,
ਦੱਸ ਕਿਹੜੇ ਜਸ਼ਨ ਮਨਾਵਾਂ ਮੈਂ
ਝੱਗੇ ਤੋਂ ਵਿਹੂਣਾ ਧੜ, ਪਾਟਿਆ ਪੰਜਾਮਾ ਪਾ ਕੇ,