ਦੋਹੇ (ਕਵਿਤਾ)

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮਾਏਂ ਨੀਂ ਮਾਏਂ ਡਾਹਢੀਏ ਮਨ ਲਾ ਕੇ ਬੰਨ੍ਹ ਲੈ ਧੀਰ
ਮੇਰੀ ਰੱਖੜੀ ਹੋਈ ਸੱਖਣੀਂ ਭੇਂਟ ਨਸ਼ਿਆਂ ਦੇ ਚੜ੍ਹਿਆ ਵੀਰ

ਰਾਜਿਆ ਵੇ ਰਾਜ ਕਰੇਂਦਿਆਂ ਹੋਏ ਸੁੰਨੇ ਤੇਰੇ ਬਾਗ਼
ਜਵਾਨੀ ਤਾਂ ਰੁੜ੍ਹ ਪੁੜ੍ਹ ਚੱਲੀ, ਕਦੇ ਅੱਖਾਂ ਪੱਟ ਕੇ ਝਾਕ

ਚੁੰਨੀਆਂ ਹੋਈਆਂ ਚਿੱਟੀਆਂ ਪੁੱਤ ਚੜ੍ਹੇ ਨਸ਼ਿਆਂ ਦੀ ਭੇਟ
ਨਿੱਤ ਲੀਡਰ ਹੌਂਸਲੇ ਦੇ ਰਹੇ ਟਮਾਟਰ ਘਟਣ ਦੇ ਰੇਟ

ਧੀਆਂ ਵੀ ਜੰਮ ਪੈਣਗੀਆਂ ਜੇ ਬਚਾ ਲਵਾਂਗੇ ਕੁੱਖ 
ਪੰਛੀ ਵੀ ਪਾਉਣਗੇ ਆਲ੍ਹਣੇ ਜੇ ਲਾ ਦੇਵਾਂਗੇ ਰੁੱਖ