ਸਾਂਝ ਉਸ ਬੰਦੇ ਨਾਲ ਚੰਗੀ,
ਜੋ ਮੌਢੇ ਨਾਲ ਮੌਢਾ ਲਾ ਤੁਰੇ,
ਬਾਕੀ ਤਾਂ ਦਿਖਾਵੇ ਸੱਜਣਾਂ,
ਜਿੰਨੇ ਮਰਜ਼ੀ ਕਰ ਲਈਏ,
ਜੀਅ ਨਹੀ ਭਰਦਾ,
ਜਿਸ ਨਾਲ ਹੱਸਦੇ ਖੇਡਦਿਆਂ,
ਉਸਨੂੰ ਹੀ ਰੂਹ ਵਿੱਚ ,
ਸਦਾ ਲਈ ਭਰ ਲਈਏ,
ਬਹੁਤੀਆਂ ਸਾਂਝਾ ਦੇਣ ਤਕਲੀਫ਼ਾਂ,
ਇੱਕ ਦੋ ਚੰਗੀਆਂ ਹੁੰਦੀਆਂ,
ਜਿਹਨਾਂ ਲਈ ਦਿਲ ਤੋਂ,
ਸਭ ਤਕਲੀਫ਼ਾਂ ਜਰ ਲਈਏ,
ਬੇੜਾ ਗਰਕ ਕਰਵਾਏ,
ਠਰਕੀ ਜਹਾਨ ਦਾ,
ਇਹੋ ਜਿਹੇ ਨੂੰ ਫੜਕੇ,
ਗੋਡਾ ਧੌਣ ਤੇ ਧਰ ਲਈਏ,
ਜਿੱਤਾਂ ਹਾਰਾਂ ਦਾ ਮਾਇਨਾ ਵੀ,
ਕੋਈ ਮਾਇਨਾ ਨਹੀ ਹੁੰਦਾ,
ਜਿੱਥੇ ਹੋਵੇ ਸਾਂਝ,
ਉੱਥੇ ਜਿੱਤਕੇ ਵੀ ਹਰ ਲਈਏ।