ਸੋਚਾਂ ਦੇ ਵਿੱਚ ਖੁੱਭਿਆ ਖੁੱਭਿਆ ਰਹਿੰਦਾ ਹਾਂ
ਅੱਖਾਂ ਦੇ ਵਿੱਚ ਡੁੱਬਿਆ ਡੁੱਬਿਆ ਰਹਿੰਦਾਂ ਹਾਂ
ਦੁਨੀਆਦਾਰੀ ਮੇਰੇ ਵੱਸੋਂ ਬਾਹਰ ਦਾ ਖੇਡਾ ਏ
ਆਪਣੇ ਵਿੱਚ ਹੀ ਰੁੱਝਿਆ ਰੁੱਝਿਆ ਰਹਿੰਦਾ ਹਾਂ
ਲੋਅ ਵੰਡਣਾ ਸੁਭਾਅ ਸੀ ਜਾਂ ਸ਼ੌਂਕ ਸਮਝੋ
ਅੱਜਕੱਲ ਯਾਰੋ ਬੁਝਿਆ ਬੁਝਿਆ ਰਹਿੰਦਾ ਹਾਂ
ਔਕੜਾਂ ਕਿੱਲਾਂ ਵਾਂਗ ਜਿਹਨਾਂ ਦੀਆਂ ਕੱਢ ਸੁੱਟੀਆਂ
ਹੁਣ ਉਹਨਾਂ ਨੂੰ ਮੈਂ ਚੁੱਭਿਆ ਚੁੱਭਿਆ ਰਹਿੰਦਾ ਹਾਂ