ਪੁਸਤਕ ਰਿਲੀਜ਼ ਅਤੇ ਕਵੀ-ਦਰਬਾਰ ਕਰਵਾਇਆ
(ਖ਼ਬਰਸਾਰ)
ਤਪਾ ਮੰਡੀ -- ਪੰਜਾਬੀ ਸਾਹਿਤ ਸਭਾ ਤਪਾ ਵੱਲੋਂ ਹੋਲੀ ਏਂਜਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੀ. ਮਾਰਕੰਡਾ ਦੀ ਨਵ-ਪ੍ਰਕਾਸ਼ਤ ਪੁਸਤਕ ‘ਮੇਰੇ ਸਫ਼ਰਨਾਮੇ’ ਰਿਲੀਜ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ੳਘੇ ਕਾਰੋਬਾਰੀ ਸਤਪਾਲ ਮੌੜ, ਸੀਨਂੀਅਰ ਮੀਤ ਪ੍ਰਧਾਨ ਆਰੀਆ ਹਾਈ ਸਕੂਲ ਅਤੇ ਸ਼ਮਾ ਰੌਸ਼ਨ ਅਦਾ ਕਰਨ ਦੀ ਰਸਮ ਕਿ੍ਸਨ ਚੰਦ ਸਿੰਗਲਾ ਨੇ ਅਦਾ ਕੀਤੀ। ਪ੍ਰਧਾਨਗੀ ਮੰਡਲ ਵਿਚ ਬੂਟਾ ਸਿੰਘ ਚੌਹਾਨ, ਤੇਜਾ ਸਿੰਘ ਤਿਲਕ, ਭੋਲਾ ਸਿੰਘ ਸੰਘੇੜਾ ਅਤੇ ਰਾਮ ਸਰੂਪ ਸ਼ਰਮਾ ਸਨ। ਸਭਾ ਦੇ ਪ੍ਰਧਾਨ ਸੀ. ਮਾਰਕੰਡਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਭਾ ਦੀਆਂ ਸਰਗਰਮੀਆਂ ਦੇ ਵੇਰਵੇ ਪੇਸ਼ ਕੀਤੇ। ਕਿਤਾਬ ’ਤੇ ਚਰਚਾ ਕਰਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਸੀ. ਮਾਰਕੰਡਾ ਦੇ ਸਫ਼ਰਨਾਮੇ ਰੂਹ ’ਚ ਰਚੇ ਅਨੂੁਭਵ ਨਾਲ ਲਿਖੇ ਗਏ ਹਨ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਪੁਸਤਕ ਵਿਚ ਵੱਖ ਵੱਖ ਤੀਰਥ ਸਥਾਨਾਂ ਦੀ ਕੀਤੀ ਯਾਤਰਾ ਵਿਚਲੇ ਪ੍ਰਸੰਗ ਜਾਣਕਾਰੀ ਭਰਪੂਰ ਹਨ। ਭੋਲਾ ਸਿੰਘ ਸੰਘੇੜਾ ਦਾ ਮੱਤ ਸੀ ਕਿ ਪੁਸਤਕ ਵਿਚੋਂ ਸਾਨੂੰ ਹਰ ਧਾਰਮਿਕ ਸਥਾਨ ਦੇ ਇਤਿਹਾਸਕ, ਮਿਥਿਹਾਥਕ ਅਤੇ ਸਭਿਆਚਾਰਕ ਵੇਰਵੇ ਮਿਲਦੇ ਹਨ। ਕਿਤਾਬ ਬਾਰੇ ਡਾ. ਭੂਪਿੰਦਰ ਸਿੰਘ ਬੇਦੀ, ਤਜਿੰਦਰ ਚੰਡਿਓਕ ਅਤੇ ਪਿ੍ਰੰ. ਵਰਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਕਵੀ ਦਰਬਾਰ ਵਿਚ ਡਾ. ਉਜਾਗਰ ਸਿੰਘ ਮਾਨ, ਮਾਲਵਿੰਦਰ ਸ਼ਾਇਰ, ਲਵਪ੍ਰੀਤ ਕੌਰ ਖ਼ਿਆਲਾ, ਮਲਜੀਤ ਸਿੰਘ ਘੁੰਨਸ, ਹਾਕਮ ਸਿੰਘ ਰੂੜੇਕੇ, ਮਨਜੀਤ ਸਿੰਘ ਮਹਿਤਾ, ਰੂਪ ਸਿੰਘ ਧੌਲਾ ਅਤੇ ਲਛਮਣ ਦਾਸ ਮੁਸਾਫ਼ਰ ਆਦਿ ਨੇ ਆਪਣੇ ਕਲਾਮ ਪੇਸ਼ ਕੀਤੇ। ਸਮਾਗਮ ਵਿਜ ਰਜਿੰਦਰ ਕੂਮਾਰ ਸ਼ਰਮਾ ਬਠਿੰਡਾ, ਸੁਰਿੰਦਰ ਸ਼ਰਮਾ ਬਠਿੰਡਾ, ਸ਼ਸ਼ੀ ਭੂਸ਼ਨ, ਪ੍ਰਮੋਦ ਕਾਂਸਲ ਬਰਨਾਲਾ, ਸੁਰਜੀਤ ਸਿੰਘ ਪੁਰਬਾ, ਮੈਡਮ ਦਵਿੰਦਰ ਕੌਰ, ਮਨਪ੍ਰੀਤ ਜਪਪੋਤ ਅਤੇ ਹਰਬੰਸ ਲਾਲ ਸ਼ਰਮਾ ਆਦਿ ਹਾਜ਼ਰ ਸਨ। ਅੰਤ ਵਿਚ ਹਾਕਮ ਸਿੰਘ ਚੌਹਾਨ ਨੇ ਸਭ ਦਾ ਧੰਨਵਾਦ ਕੀਤਾ।
