ਮੈਂ ਹਰ ਪੱਥਰ ਉੱਪਰ ਲਿਖਿਆ
ਉਸਦਾ ਨਾਮ ਸੀ ,,
ਉਹ ਸਮੁੰਦਰ ਵਿੱਚ ਹਰ ਪੱਥਰ
ਸੁੱਟਦਾ ਰਿਹਾ ॥
ਉਹ ਸਾਡੇ ਵੱਲ ਵੇਖਿਆ ਨਾ
ਪਲਟ ਕੇ ,,
ਉਹ ਪਤਾਲ਼ ਵਿੱਚੋਂ ਗੈਰਾਂ ਦੇ
ਚਿਹਰੇ ਲੱਭਦਾ ਰਿਹਾ ॥
ਮੈਂ ਰੱਖਦੀ ਆਪਣੇ ਸਾਹਾਂ ‘ਚ
ਉਸਦੇ ਸਾਹਾਂ ਦੀ ਉਡੀਕ ਨੀ ,,
ਉਹ ਗੈਰਾਂ ਦੇ ਸਾਹਾਂ ‘ਚ ਹੁੰਗਾਰਾ
ਭਰਦਾ ਰਿਹਾ ॥
ਮੇਰੇ ਸ਼ਾਹ ਰੁਕਦੇ ਰੁਕਦੇ ਰੁਕ
ਗਏ ,,
ਉਹ ਤਾਂ ਗੈਰਾਂ ਕੋਲ਼ੋਂ ਸਿਰਨਾਵੇਂ
ਪੁੱਛਦਾ ਰਿਹਾ ॥
ਮੈਂ ਗੈਹਰੇ ਜਖਮ ਆਪਣੇ ਫਰੋਲ
ਦੀ ਰਹੀ ,,
ਉਹ ਗੈਰਾਂ ਦਿਆਂ ਜ਼ਖ਼ਮਾਂ ਉੱਪਰ
ਮੱਲਮ ਪੱਟੀ ਕਰਦਾ ਰਿਹਾ ॥
ਅੱਖੀਂਓ ਡਿੱਗਦੀ ਰੱਤ ਨਾਲ ਮੈਂ
ਲਿਖਦੀ ਅਲਫਾਜ ਰਹੀ ,,
ਉਹ ਨਗ਼ਮੇ ਬਣਾਕੇ ਗੈਰਾਂ ਦੀ
ਸੇਜ ਤੇ ਰੱਖਦਾ ਰਿਹਾ ॥
ਮੈਂ ਰੱਬ ਬਣਾਕੇ ਮੁੱਦਤਾਂ ਤੋਂ ਉਸ
ਨੂੰ ਪੂਜ ਦੀ ਰਹੀ ,,
ਉਹ ਪਰਾਏ ਹੁਸੀਨ ਮੁਖੜੇ ਤੱਕ
ਦਾ ਰਿਹਾ ॥
ਮੈਂ ਸੋਹਣੀ ਬਣ ਉਹਦੇ ਇਸ਼ਕ ‘ਚ
ਤਰਦੀ ਰਹੀ ,,
ਹਾਕਮ ਮੀਤ ਉਹ ਮਿਰਜਾ ਬਣਕੇ
ਹੰਕਾਰ ਕਰਦਾ ਰਿਹਾ ॥