ਆਓ ਪਿਆਰ ਦੇ ਦੀਪ ਜਗਾਈਏ ਏਸ ਦੀਵਾਲੀ।
ਨਫ਼ਰਤ ਨੂੰ ਦਿਲਾਂ 'ਚੋਂ ਮਿਟਾਈਏ ਏਸ ਦੀਵਾਲੀ।
ਤੋੜ ਦੇਈਏ ਸਾਰੇ ਬੰਧਨ ਤੂੰ-ਮੈਂ, ਮੈਂ-ਮੈਂ ਦੇ,
ਸਾਰੇ ਇੱਕ ਮਿੱਕ ਹੋ ਵਖਾਈਏ ਏਸ ਦੀਵਾਲੀ।
ਆਪਸ ਦੇ ਵਿੱਚ ਲੜਨ-ਮਰਨ ਦਾ ਕੀ ਫਾਇਦਾ?
ਦਿਲਾਂ ਵਿੱਚ ਪਿਆਰ ਦੀ ਜੋਤ ਜਗਾਈਏ ਏੇਸ ਦੀਵਾਲੀ!
ਹਰ ਕੋਈ ਆਪਣੇ-ਆਪਣੇ ਰਾਹੀਂ ਤੁਰਦਾ ਹੈ,
ਆਓ ਮਿਲ ਕੇ ਕਦਮ ਵਜਾਈਏ ਏਸ ਦੀਵਾਲੀ!
ਬੰਬ ਚਲਾਈਏ ਆਪਾਂ ਰਲਕੇ ਹੱਸਣ ਹਸਾਉਣ ਦੇ,
ਰੋਣਾ- ਧੋਣਾ ਭੁੱਲ ਹੀ ਜਾਈਏ ਏਸ ਦੀਵਾਲੀ!
ਪ੍ਰਦੂਸ਼ਣ ਚਲੋ ਵਧਾ ਦੇਈਏ ਹੱਸਦੀ ਬੋਲੀ ਦਾ!
ਗੁੱਸੇ ਨੂੰ ਜੜ ਤੋਂ ਮਿਟਾਈਏ ਏਸ ਦੀਵਾਲੀ!
ਖੈਰ ਰੱਬ ਦੀ ਹੋਵੇ ਇਹ ਗੱਲਾਂ ਸੱਚ ਹੋ ਜਾਵਣ,
ਝੂਠ ਫਰੇਬ ਨੂੰ ਮਾਰ ਮੁਕਾਈਏ ਏਸ ਦੀਵਾਲੀ!
ਮੱਸਿਆ ਦੀ ਇਹ ਕਾਲੀ ਰਾਤ ਜੋ ਆਉਣੀ ਹੈ,
ਇਸ ਨੂੰ ਚਾਰ-ਚੰਨ ਲਗਾਈਏ ਏਸ ਦੀਵਾਲੀ !
ਆਪਣੇਪਨ ਦੀ ਮਿਠਾਸ ਵਧਾ ਕੇ ਸਭ ਬਹੋਨੇ,
ਸਭ ਨੂੰ ਘੁੱਟ ਕੇ ਗਲੇ ਲਗਾਈਏ ਏਸ ਦੀਵਾਲੀ!