ਸਿਰਜਣਧਾਰਾ ਦੇ ਸੰਸਥਾਪਕ ਕਰਮਜੀਤ ਔਜਲਾ ਸਨਮਾਨਿਤ
(ਖ਼ਬਰਸਾਰ)
ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਦੇ ਸ੍ਰ ਪਰਮਿੰਦਰ ਸਿੰਘ ਹਾਲ ਵਿੱਚ ਡਾਕਟਰ ਮੈਡਮ ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਮੀਟਿੰਗ ਵਿੱਚ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਸਾਹਿਤਕ ਸਭਾਵਾਂ , ਭਾਸ਼ਾ ਵਿਭਾਗ ਅਤੇ ਸਰਕਾਰ ਵਲੋਂ ਕੀਤੇ ਜਾ ਰਹੇ ਸਾਰਥਕ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਦੇਸ਼ ਵਿਦੇਸ਼ ਵਿੱਚ ਥਾਂ ਥਾਂ ਤੇ ਹੋ ਰਹੇ ਸਾਹਿਤਕ ਤੇ ਪੰਜਾਬੀ ਪੁਸਤਕ ਮੇਲਿਆਂ ਦੀ ਵੀ ਸਲਾਹਣਾ ਕੀਤੀ ਗਈ।
ਇਸ ਸਮੇਂ ਸਿਰਜਣ ਧਾਰਾ ਦੇ ਸੰਸਥਾਪਕ ਕਰਮਜੀਤ ਸਿੰਘ ਔਜਲਾ ਜੀ ਨੂੰ ਉਹਨਾਂ ਦੀ ਸਿਰਜਣਧਾਰਾ ਦੇ ਲੱਗ ਭੱਗ ਚਾਲ੍ਹੀ ਸਾਲਾਂ ਦੀ ਪ੍ਰਧਾਨ ਦੇ ਰੂਪ ਵਿੱਚ ਯੋਗ ਅਗਵਾਈ ਅਤੇ ਸੇਵਾ ਦੇ ਰੂਪ ਵਿੱਚ ਪਾਏ ਯੋਗਦਾਨ ਦੀ ਜਿੱਥੇ ਪ੍ਰਸ਼ੰਸਾ ਕੀਤੀ ਤੇ ਉਹਨਾਂ ਨੂੰ ਨਿਮਰਤਾ ਸਾਹਿਤ ਨਿੱਘਾ ਸਨਮਾਨ ਦੇ ਕੇ ਨਿਵਾਜਿਆ। ਇਹ ਸਨਮਾਨ ਉੱਘੇ ਉਸਤਾਦ ਗ਼ਜ਼ਲਗੋ ਸ੍ਰ ਤੇਗ ਬਹਾਦਰ ਸਿੰਘ ਤੇਗ ਜੀ ਵੱਲੋਂ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ। ਇਸ ਸੁਭਾਗੇ ਸਮੇਂ ਤੇ ਉੱਘੀ ਕਹਾਣੀਕਾਰਾ ਮੈਡਮ ਇੰਦਰਜੀਤਪਾਲ ਕੌਰ, ਮੈਡਮ ਮਨਦੀਪ ਕੌਰ ਭੰਮਰਾ,ਦਵਿੰਦਰ ਸਿੰਘ ਸੇਖਾ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਲਾਜ਼ , ਸਰਬਜੀਤ ਸਿੰਘ ਵਿਰਦੀ ਅਤੇ ਹਰਭਜਨ ਸਿੰਘ ਕੋਹਲੀ ਨੇ ਔਜਲਾ ਸਾਹਬ ਬਾਰੇ ਬੋਲਦਿਆਂ ਕਿਹਾ ਕਿ ਇਹਨਾਂ ਦੀ ਪੰਜਾਬੀ ਮਾਂ ਬੋਲੀ ਲਈ ਕੀਤੀ ਅਣਥੱਕ ਸੇਵਾ ਦੀ ਜਿੰਨ੍ਹੀ ਸ਼ਲਾਂਘਾ ਕੀਤੀ ਜਾਵੇ ਉਹ ਬਹੁਤ ਥੋੜੀ ਹੋਵੇਗੀ।
ਇਸ ਮੀਟਿੰਗ ਵਿੱਚ ਡਾਕਟਰ ਜਸਵੰਤ ਸਿੰਘ, ਗੁਰਦਿਆਲ ਸਿੰਘ, ਜਗਜੀਤ ਸਿੰਘ, ਪਰਮਿੰਦਰ ਸਿੰਘ, ਮਨਜੀਤ ਸਿੰਘ, ਭੁਪਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਔਜਲਾ ਸਾਹਬ ਨੂੰ ਮੁਬਾਰਕਵਾਦ ਦਿੱਤੀ। ਉਪਰੰਤ ਹੋਏ ਕਵੀ ਦਰਬਾਰ ਵਿੱਚ ਹਰਦੇਵ ਸਿੰਘ ਕਲਸੀ ਨੇ ਔਜਲਾ ਜੀ ਬਾਰੇ ਬਹੁਤ ਹੀ ਵਧੀਆ ਸੇਵਾ ਪ੍ਰਤੀ ਕਵਿਤਾ ਪੜ੍ਹੀ। ਸੰਪੂਰਨ ਸਿੰਘ ਸਨਮ ਸਾਹਨੇਵਾਲ, ਜਗਦੇਵ ਮਕਸੂਦੜਾ, ਪਰਮਜੀਤ ਕੌਰ ਮਹਿਕ, ਸੁਰਿੰਦਰ ਕੌਰ ਦਫ਼ਤਰ ਇੰਚਾਰਜ ਇੰਦਰਜੀਤ ਕੌਰ ਲੋਟੇ,ਅਤੇ ਮਲਕੀਤ ਮਾਲੜਾ, ਸਭਨਾਂ ਨੇ ਬਹੁਤ ਹੀ ਰੌਚਿਕ ਰਚਨਾਵਾਂ ਨਾਲ਼ ਹਾਜ਼ਰੀ ਲਗਵਾਈ। ਮੰਚ ਸੰਚਾਲਨ ਦੀ ਜੁੰਮੇਵਾਰੀ ਜਨਰਲ ਸਕੱਤਰ ਅਮਰਜੀਤ ਸਿੰਘ ਸ਼ੇਰਪੁਰੀ ਨੇ ਨਿਭਾਈ। ਅੰਤ ਵਿੱਚ ਡਾਕਟਰ ਗੁਰਚਰਨ ਕੌਰ ਕੋਚਰ ਜੀ ਨੇ ਆਏ ਸਭ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।