ਬਿਰਧ ਆਸ਼ਰਮਾਂ ਦਾ ਪੋਸ਼ਣ ਕਰਨ ਵਾਲੇ (ਲੇਖ )

ਸੰਜੀਵ ਝਾਂਜੀ   

Email: virk.sanjeevjhanji.jagraon@gmail.com
Cell: +91 80049 10000
Address:
ਜਗਰਾਉਂ India
ਸੰਜੀਵ ਝਾਂਜੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅਸੀਂ ਇਕ ਤੰਦਰੁਸਤ ਸਮਾਜ ਦਾ ਹਿੱਸਾ ਹਾਂ। ਸਾਡੇ ਦੇਸ਼ ਵਿੱਚ ਰਿਸ਼ਤਿਆਂ ਦੀ ਇਕ ਮਰਿਆਦਾ ਹੈ। ਰਿਸ਼ਤਿਆਂ ਦੇ ਵਰਤ ਵਰਤਾਰੇ ਅਤੇ ਇਨ੍ਹਾਂ ਨੂੰ ਪਹਿਲ ਦੇਣ ਦੇ ਕਾਰਨ ਨੇ ਹੀ ਇਸ ਨੂੰ ਦੁਨੀਆਂ ਦੇ ਹੋਰ ਸਮਾਜਾਂ ’ਚੋਂ ਅਮੀਰ ਬਣਾਇਆ ਹੈ। ਇਸਦੇ ਸਾਂਝੇ ਪਰਿਵਾਰਾਂ ਨੇ ਹਰੇਕ ਰਿਸ਼ਤੇ ’ਚ ਆਪਣਾਪਨ ਲਿਆਉਂਦਾ ਹੈ। ਰਿਸ਼ਤਿਆਂ ਨੂੰ ਪਿਆਰ-ਮੁਹੱਬਤ ਦੇ ਧਾਗੇ ਵਿੱਚ ਪਿਰੋਇਆ ਹੈ। ਪਰ ਤਰੱਕੀ ਦੀ ਲੱਗੀ ਅੰਨੀ ਹੋੜ, ਬਦਲ ਰਹੀਆਂ ਕਦਰਾਂ ਕੀਮਤਾਂ, ਤਾਰੋ-ਤਾਰ ਹੋ ਰਹੇ ਰਿਸ਼ਤੇ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਨੇ ਇਹ ਸਾਂਝੇ ਟੱਬਰ ਹੁਣ ਖੇਰੂੰ-ਖੇਰੁੰ ਕਰ ਦਿੱਤੇ ਹਨ। ਦਾਦੇ-ਦਾਦੀ ਦੀ ਬੁੱਕਲ ਵਿੱਚ ਬਹਿ ਕੇ ਕਹਾਣੀਆਂ-ਲੋਰੀਆਂ ਸੁਣਨ ਵਾਲੇ ਬਚਪਨ ’ਚ ਹੁਣ ਇਕੱਲਾਪਨ ਆ ਰਿਹਾ ਹੈ। ਕਹਾਣੀਆਂ-ਲੋਰੀਆਂ ਹੀ ਨਹੀਂ ਮੁੱਕੀਆਂ, ਰਿਸ਼ਤਿਆਂ ਦਾ ਪਿਆਰ ਹੀ ਮੁੱਕ ਰਿਹਾ ਹੈ।
ਧੀਆਂ ਪੁੱਤ ਮਾਂ–ਪਿਓ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ। ਬੱਚੇ ਬੁਢਾਪੇ ਦਾ ਸਹਾਰਾ ਹੁੰਦੇ ਹਨ। ਬਜ਼ੁਰਗਾਂ ਲ ਈ ਇਕ ਉਮੀਦ ਹੁੰਦੇ ਹਨ। ਬੱਚੇ ਹੀ ਤਾਂ ਮਾਂ–ਪਿਓ ਲ ਈ ਉਹ ਤਾਕਤ ਹੁੰਦੇ ਹਨ ਜਿੰਨ੍ਹਾਂ ਦੇ ਆਸਰੇ ਮਾਂ ਬਾਪ ਬਿਨ੍ਹਾ ਖੰਭਾਂ ਤੋਂ ਹੀ ਉੱਚੀਆ ਤੇ ਲੰਮੀਆਂ ਉਡਾਰੀਆਂ ਲਾੳਂੁਦੇ ਹਨ। ਸਾਡੇ ਸਮਾਜ ਵਿੱਚ ਬਜ਼ੁਰਗਾਂ ਨੂੰ ਸਰਮਾਇਆ ਸਮਝਿਆ ਜਾਂਦਾ ਰਿਹਾ ਹੈ। ਇਸੇ ਲ ਈ ਸਾਡੇ ਮੁਲਖ ਦੇ ਬੁਢਾਪੇ ਨੂੰ ਤੰਦਰੁਸਤ ਬੁਢਾਪਾ ਮੰਨਿਆ ਜਾਂਦਾ ਰਿਹਾ ਹੈ। ਪਰ ਪੱਛਮੀ ਸਮਾਜਾਂ ਦੀ ਦੇਖਾਦੇਖੀ, ਸਾਂਝੇ ਪਰਿਵਾਰਾਂ ਦੇ ਟੁੱਟਣ ਅਤੇ ਇਕਲੇ ਪਰਿਵਾਰਾਂ ਦੇ ਹੋਂਦ ’ਚ ਆਉਣ ਜਾਂ ਹੋਰ ਕ ਈ ਖੁਦਗਰਜੀ ਦੇ ਕਾਰਨਾਂ ਕਰਕੇ ਹੁਣ ਬਜੁਰਗਾਂ ਦੀ ਸਹੀ ਤਰੀਕੇ ਨਾਲ ਸੰਭਾਲ ਨਹੀਂ ਹੋ ਰਹੀ। ਸਾਡੇ ਸਮਾਜ ਦੇ ਅਸੂਲਾਂ ਅਨੁਸਾਰ ਬਜੁਰਗਾਂ ਦੀ ਸੰਭਾਲ ਪਰਿਵਾਰ ਦੁਆਰਾ ਹੀ ਕੀਤੀ ਜਾਂਦੀ ਹੈ। ਪਰ ਹੁਣ ਬਜੁਰਗ਼ਾਂ ਨਾਲ ਮਾੜੇ ਵਰਤਾਓ ਜਾਂ ਸ਼ੋਸ਼ਣ ਦੀਆਂ ਖਬਰਾਂ ਵੀ ਅਖ਼ਬਾਰੀ ਸੁਰਖੀਆਂ ਬਣਨ ਲੱਗੀਆਂ ਹਨ। ਸਮਾਜਿਕ ਮਰਿਆਦਾ ਲੀਰੋ-ਲੀਰ ਹੋ ਰਹੀ ਹੈ। 
ਪੱਛਮੀ ਦੇਸਾਂ ਦੀ ਤਰਜ਼ ’ਤੇ ਧੜਾਧੜ ਖੁੱਲ੍ਹ ਰਹੇ ਬਿਰਧ ਆਸ਼ਰਮ ਔਲਾਦ ਦੀ ਮਾੜੀ ਅਤੇ ਘਟੀਆ ਸੋਚ ਵਾਲੀ ਮਾਨਸਿਕਤਾ ਦੀ ਪੋਲ ਹੀ ਖੋਲ੍ਹ ਰਹੇ ਹਨ। ਹਾਲਾਂਕਿ  ਸਰਕਾਰ ਨੇ ਬਜ਼ੁਰਗਾਂ  ਦੀ ਸੇਵਾ-ਸੰਭਾਲ ਲਾਜ਼ਮੀ ਬਣਾਉਣ ਵਾਸਤੇ ਇਕ ਕਾਨੂੰਨ ਬਣਾਇਆ ਹੈ। ਪਰ ਕਾਨੂੰਨ ਵੀ ਓਨਾ ਚਿਰ ਕਾਰਗਰ ਸਾਬਤ ਨਹੀਂ ਹੋ ਸਕਦਾ, ਜਿੰਨਾ ਚਿਰ ਮਾਨਸਿਕਤਾ ਨਹੀਂ ਬਦਲਦੀ। ਬਜ਼ੁਰਗ ਤਾਂ ਚਾਹੁੰਦੇ ਹਨ ਸਾਡੇ ਬੱਚੇ, ਪੋਤੇ ਪੋਤੀਆਂ ਸਾਡੇ ਨਾਲ ਗੱਲਾਂ ਕਰਨ, ਕੋ ਈ ਸਾਨੂੰ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ, ਚਾਚਾ-ਚਾਚੀ, ਤਾਇਆ-ਤਾ ਈ ਕਹੇ ਅਤੇ ਸਾਰੇ ਦਿਨ ਤਿਓਹਾਰ ਸਾਡੇ ਨਾਲ ਮਨਾਉਣ ਪਰ ਅੱਜ ਦਾ ਅਖੌਤੀ ਅਗਾਂਹਵਧੂ ਇਸਾਨ ਪੱਛਮੀ ਚਮਕ ਦਮਕ ਦੇ ਪ੍ਰਭਾਓ ਹੇਠ ਇਸ ਸਭ ਕਾਸੇ ਨੂੰ ਵਾਧੂ ਕੰਮ ਸਮਝਣ ਲੱਗ ਗਿਆ ਹੈ। ਬਜ਼ੁਰਗਾਂ ਨਾਲ ਸਮਾਂ-ਤਿਓਹਾਰ ਮਨਾਉਣਾ ਤਾਂ ਇਕ ਪਾਸੇ ਉਹ ਤਾਂ ਉਨ੍ਹਾਂ ਨੂੰ ਬਿਰਧ ਆਸ਼ਰਮਾਂ ’ਚ ਰਹਿਣ ਲ ਈ ਮਜ਼ਬੂਰ ਕਰ ਰਿਹਾ ਹੈ।  ਬਜ਼ੁਰਗਾਂ ਨੂੰ ਇਹ ਲੋਕ ਆਸ਼ਰਮਾਂ ਦੁਆਲੇ ਕਰਕੇ ਖੁਦ ਤਿਓਹਾਰ ਮਨਾ ਰਿਹਾ ਹੈ। ਦੁਸ਼ਰਿਹਾ, ਦੀਵਾਲੀ ਮਨਾਏ ਜਾ ਰਹੇ ਹਨ। ਇਹ ਲੋਕ ਇਨ੍ਹਾਂ ਤਿਓਹਾਰਾਂ ਨੂੰ ਸਿਰਫ ਮਨਾ ਹੀ ਰਹੇ ਹਨ, ਪਰ ਇਨ੍ਹਾਂ ਦੀ ਸਿੱਖਿਆ ਦੇ ਤਾਂ ਨੇੜੇ ਤੇੜੇ ਵੀ ਨਹੀਂ ਹਨ। ਅਸਲ ’ਚ ਇਹ ਲੋਕ ਅਜਿਹੇ ਤਿਓਹਾਰ ਖਾਸਕਰ ਦੀਵਾਲੀ  ਮਨਾਉਣ ਦੇ ਯੋਗ ਹੀ ਨਹੀਂ ਹਨ। ਦੀਵਾਲੀ ਕੀ ਹੈ, ਕਿਉਂ ਮਨਾ ਈ ਜਾਂਦੀ ਹੈ? ਭਗਵਾਨ ਸ਼੍ਰੀਰਾਮ ਨੂੰ ਦੇਖੋ। ਰਿਸ਼ਤਿਆਂ ਦੀਆਂ ਮਰਿਆਦਾਵਾਂ ਦੇ ਪਾਲਨ ਕਾਰਨ ਹੀ ਉਹ ਮਰਿਆਦਾ ਪਰਸ਼ੋਤਮ ਅਖਵਾਏ ਹਨ। ਇਹੀ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਜੀ ਨੇ ਆਪਣੇ ਪਿਤਾ ਦੇ ਵਚਨਾਂ ਦੀ ਪੂਰਤੀ ਲ ਈ ਉਨ੍ਹਾਂ ਦਾ ਹੁਕਮ ਮੰਨਦੇ ਹੋਏ ਬਨਵਾਸ ਕੱਟਿਆ। ਇਕ ਉਹ ਭਗਵਾਨ ਰਾਮ ਜਿੰਨਾਂ ਨੇ ਪਿਤਾ ਦੀ ਆਗਿਆ ਮੰਨੀ ਤੇ ਬਨਵਾਸ ਕੱਟਿਆ ਅਤੇ ਇਕ ਅੱਜ ਦਾ ਜਵਾਨ ਜਿਸ ਨੇ ਪਿਤਾ ਦੀ ਆਗਿਆ ਤਾਂ ਕੀ ਮੰਨਣੀ ਉਨ੍ਹਾਂ ਨੂੰ ਬਿਰਧ ਆਸ਼ਰਮ ਦਾ ਬਨਵਾਸ ਦੇ ਦਿੰਦੇ ਹਨ। 
ਭਗਵਾਨ ਸ਼੍ਰੀਰਾਮ ਚੰਦਰ ਜੀ ਦੀਆਂ ਹਜ਼ਾਰਾਂ ਸਿੱਖਿਆਵਾਂ ਹਨ। ਉਨ੍ਹਾਂ ’ਚੋਂ ਹੀ ਇਕ ਸਿੱਖਿਆ ਹੈ ਮਾਂ–ਬਾਪ ਦੀ ਸੇਵਾ ਆਗਿਆ ਮੰਨਣੀ। ਇਹੀ ਨਾ ਮੰਨ ਕੇ ਮਾਂ–ਪਿਓ ਨੂੰ ਬਿਰਧ ਆਸ਼ਰਮ ’ਚ ਭੇਜਣ ਵਾਲੇ ਅੱਜ ਦੇ ਅਖੌਤੀ ਪ੍ਰਗਤੀਸ਼ੀਲ ਜਵਾਨ ਅਸਲ ’ਚ ਭਗਵਾਨ ਸ਼੍ਰੀਰਾਮ ਜੀ ਦਾ ਤਿਉਹਾਰ ਦੀਵਾਲੀ ਮਨਾਉਣ ਦੇ ਹੱਕਦਾਰ ਹੀ ਨਹੀਂ ਹਨ।