ਪੰਜਾਬੀ ਸਾਹਿਤ ਸਭਾ , ਸੰਦੌੜ ਨੇ ਕਵਿਤਾ ਮੁਕਾਬਲੇ ਕਰਵਾਏ (ਖ਼ਬਰਸਾਰ)


ਪੰਜਾਬੀ ਸਾਹਿਤ ਸਭਾ , ਸੰਦੌੜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਸੰਦੌੜ  ( ਸਕੂਲ ਆਫ ਐਮੀਨੈਂਸ ) ਵਿਖੇ ਪ੍ਰਿੰਸੀਪਲ ਸ. ਕੁਲਵੰਤ ਸਿੰਘ ਦੀ ਯੋਗ ਅਗਵਾਈ ਵਿੱਦ  ਅਤੇ ਨਾਇਬ ਸਿੰਘ ਬੁੱਕਣਵਾਲ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਦੋੜ ਦੀ ਪ੍ਰਧਾਨਗੀ ਹੇਠ ਪੰਜਾਬੀ ਕਵਿਤਾ ਮੁਕਾਬਲੇ ਕਰਵਾਏ ਗਏ। ਇਹ ਮੁਾਬਲੇ ਪੰਜਾਬੀ ਕੋੰਾਂਤਰੀ ਮਾਂ ਬੋਲੀ ਦੇ ਪੰਦਰਵਾੜੇ ਦੇ ਸਬੰਧ ਵਿੱਚ ਕਰਵਾਏ ਗਏ।ਜਿਸ ਵਿੱਚ ਛੇਵੀਂ ਤੌਂ ਅੱਠਵੀ ਜਮਾਤ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਮਨਵੀਰ ਕੌਰ ਸੱਤਵੀਂ ਦੂਜਾ ਸਥਾਨ ਗੁਰਸ਼ਰਨਪ੍ਰੀਤ ਕੌਰ ਅੱਠਵੀਂ ਅਤੇ ਤੀਜਾ ਸਥਾਨ ਬੀਰਇੰਦਰਜਜੋਤ ਕੌਰ ਅੱਠਵੀ ਨੇ ਪ੍ਰਾਪਤ ਕੀਤਾ।ਇਸੇ ਤਰ੍ਹਾਂ ਨੌਵੀਂ ਅਤੇ ਦਸਵੀਂ ਦੇ ਮੁਕਾਬਲੇ ਵਿੱਚ  ਪਹਿਲਾ ਸਥਾਨ ਦੀਕਸ਼ਾ ਕੁਮਾਰੀ ਨੌਵੀਂ ਅਤੇ ਦੂਜਾ ਸਥਾਨ ਲਵਪ੍ਰੀਤ ਕੌਰ ਦਸਵੀਂ  ਅਤੁ ਤੀਸਰਾ ਸਥਾਨ ਕੁਲਜੀਤ ਕੌਰ ਨੌਵੀਂ ਨੇੁ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਸਭਾ ਸੰਦੌੜ ਵੱਲੋਂ ਇਨਾਮ ਦਿੱਤੇ ਗਏ।  ਪੰਜਾਬੀ ਸਾਹਿਤ ਸਭਾ ਦੇ ਜਰਨਲ ਸਕੱਤਰ ਦਰਦਸ਼ਨ ਦਰਦੀ, ਕੈਸੀਅਰ ਬਲਵੰਤ ਫਰਵਾਲੀ , ਮੈਬਰ ਦਰਸ਼ਨ ਸਿੰਘ ਡਾਂਗੋ, ਜਸਵੀਰ ਸਿੰਘ ਕਲਿਆਂਣ,ਵਰਿਦਰ ੋਿਸੰਘ ਫਰਵਾਲੀ,ਪਰਮਜੀਤ ਕੌਰ ਚੱਕ ਸ਼ੇਖੂਪਰ ਕਲਾਂ, ਮਾਸਟਰ ਮੱਘਰ ਸਿੰਘ ਭੂਦਨ, ਕਰਮਜੀਤ ਸਿੰਘ ਨੱਥੋਹੇੜੀ, ਸਟੇਟ ਆਵਰਡੀ ਅੰਮ੍ਰਿਤਪਾਲ ਸਿੰਘ ਬਈਏਵਾਲ ਤੋਂ ਇਲਾਵਾ ਸ੍ਰੀ ਮਤੀ ਜਤਿੰਦਰ ਕੌਰ ਪੰਜਾਬੀ ਮਿਸ਼ਟ੍ਰੈੱਸ, ਹਰਪ੍ਰੀਤ ਕੌਰ ਪ;ੰਜਾਬੀ ਮਿਸਟ੍ਰੈੱਸ ਅਤੇ ਸ੍ਰੀ ਮਤੀ ਕ ਰਮਜੀਤ ਕੌਰ ਪੰਜਾਬੀ ਲੈਕਚਰਾਰ, ਚਰਨਜੀਤ ਸਿੰਘ ਲੋਹਟਬੱਦੀ ਅਤੇ ਵਰਿੰਦਰ ਸਿੰਘ ਮਾਸਟਰ ਜੇ ਜੱਜਮੈਂਟ ਦੀ ਭੁਮਿਕਾ ਨਿਭਾਈ। ਬਲਵੰਤ ਫਰਵਾਲੀ ਨੇ ਸਕੂਲ਼ ਪ੍ਰਿੰਂਸੀਪਲ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।