ਵੇਖੋ ਕੀੜੀ ਤੇ ਹਾਥੀ ਦੀ , ਹੁੰਦੀ ਪਈ ਲੜਾਈ |
ਬੜਾ ਹੀ ਅਜ਼ਬ ਮੁਕ਼ਾਬਲਾ ਹੋਵੇ, ਦੁਨੀਆਂ ਵੇਖਣ ਆਈ |
ਸਭ ਤੋਂ ਪਹਿਲਾਂ ਲੂੰਬੜ ਆਇਆ , ਹਾਥੀ ਨੂੰ ਸਮਝਾਵੇ |
ਚੁਸਤੀ ਜ਼ੋਰ ਚਲਾਕੀ ਲਾਲਚ , ਹੁੰਦੇਜੰਗ ਦੇਪਾਵੇ |
ਜਿਸਨੇ ਇਹ ਹਥਿਆਰ ਚਲਾਏ ,
ਉਸਨੇ ਫ਼ਤਿਹ ਐ ਪਾਈ | ਵੇਖੋਕੀਡ਼ੀ ………….
ਥੋੜੇ ਮੂਹਰੇ ਮਹਾਰਾਜ ਜੀ , ਕੀਡ਼ੀ ਦੀ ਕੀ ਹਸਤੀ |
ਬਾਂਦਰਬਾਂ ਆਇਆ ਮਾਰ ਟਪੂਸੀ , ਕਰਦਾ ਫ਼ਿਰਦਾ ਮਸਤੀ |
ਦਿਓ ਦਾਸ ਨੂੰ ਕੋਈ ਡਿਊਟੀ , ਵੇਖਿਓ ਫਿਰ ਚਤੁਰਾਈ | ਵੇਖੋਕੀਡ਼ੀ ………
ਗਧਾ ਜੀ ਕਹਿੰਦੇਹਿਣਕ ਹਿਣਕਕੇ , ਐਸਾ ਰੌਲਾ ਪਾਊਂ |
ਕਿਸੇਦੇਪੱਲੇ ਕੁੱਝ ਨ ਪੈਣਾ , ਐਸੀ ਧੂੜ ਉਡਾਊਂ |
ਮਾਰ ਟੀਟਣੇਕੀੜੀ ਦੀ ਮੈਂ, ਕਰ ਦੇਊਂ ਗਾ ਤਬਾਈ | ਵੇਖੋਕੀੜੀ ………
ਹਵਾ ਦੇਅੰਦਰ ਤਾਰੀਆਂ ਲਾਵਾਂ , ਮੈਂਗਿਰਝਾਂ ਦੀ ਰਾਣੀ |
ਜਿਹੜਾ ਥੋਡੀ ਵਾਅ ਵੱਲ ਤੱਕੇ , ਉਸਦੀ ਖ਼ਤਮ ਕਹਾਣੀ |
ਚੂੰਡ ਚੂੰਡ ਕੇ ਖਾ ਜਾਂ ਬੱਚੇ, ਮੈਂਬਿੱਲੀਆਂ ਦੀ ਤਾਈ | ਵੇਖੋਕੀੜੀ ……..
ਸਾਰੇਜੀ-ਹਜ਼ੂਰੀਏ ਆਏ , ਖੜ੍ਹਗੇਲਾਈਨ ਬਣਾਕੇ |
ਥੋਡੇਰਾਜ ਚੋਂਕੀੜੀ ਦੀ ਹੁਣ , ਰਹਾਂਗੇ ਹਾਂ ਖੁੱਡ ਮਿਟਾਕੇ |
ਜਿੱਧਰੇਵੀ ਤੁਸੀਂ ਪੈਰ ਟਿਕਾਓਂ , ਪੱਧਰ ਹੋਜਾਏ ਖਾਈ | ਵੇਖੋਕੀੜੀ …….
ਕੀੜੀ ਡਰਕੇ ਖੁੱਡ ਚ੍ਹ ਵੜ੍ਹਗੀ , ਬੱਚਿਆਂ ਨੂੰ ਗਲ੍ਹ ਲਾਵੇ |
ਸਾਡਾ ਕੋਈ ਹਮਦਰਦੀ ਏਥੇ, ਕਿੱਧਰੇਨਜ਼ਰ ਨ ਆਵੇ |
ਤਕੜ੍ਹੇਅੱਗੇਮਾੜੇਦੀ ਕਿੰਝ , ਹੁੰਦੀ ਪਈ ਰੁਲਾਈ | ਵੇਖੋਕੀੜੀ……..
ਏਨ੍ਹੇ ਨੂੰ ਇੱਕ ਚਿੜੀਆ ਚੁੰਝ ਚ੍ਹ , ਭਰਕੇ ਨੀਰ ਲਿਆਈ |
ਬੇਸੁੱਧ ਪਈ ਕੀੜੀ ਦੇਮੂੰਹ ਵਿੱਚ , ਬੂੰਦ ਪਾਣੀ ਦੀ ਪਾਈ |
ਚੁੱਕਕੇ ਉਸ ਨੂੰ ਹੌਂਸਲਾ ਦਿੱਤਾ , ਫ਼ਿਰ ਸੀ ਗਲ਼ ਨਾਲ ਲਈ | ਵੇਖੋਕੀੜੀ …….
ਘੁੱਗੀਆਂ ਤੇਕੋਇਲਾਂ ਨੇ ਆ ਕੇ , ਗੀਤ ਪਿਆਰ ਦਾ ਗਾਇਆ |
ਜੁਗਨੂੰ ਤੇਤਿੱਤਲੀ ਨੇ ਆ ਕੇ , ਨ੍ਹੇਰੇਨੂੰ ਰੁਸ਼ਨਾਇਆ |
ਸਾਡਾ ਜੀਣ ਦਾ ਹੱਕ ਧਰਤ ਤੇ, ਕਿਉਂ ਦੂਜਾ ਜਾਏ ਮਿਟਾਈ | ਦੇਖੋਕੀੜੀ……..
ਪਿਆਰ ਹੌਂਸਲੇ ਹਮਦਰਦੀ ਦੇ, ਵੇਖੋਰੰਗ ਨਿਆਰੇ |
ਜ਼ੰਗ ਮੈਦਾਨੇ ਕੀੜੀ ਆ ਕੇ , ਹਾਥੀ ਨੂੰ ਲਲਕਾਰੇ |
ਹੱਕ ਸੱਚ ਦੇਏਕੇ ਆਖ਼ਰ , ਝੂਠ ਦੀ ਪਿੱਠ ਲੁਆਈ | ਵੇਖੋਕੀੜੀ ……..
ਦੂਜੇਦੇਹੱਕਾਂ ਤੇਜਦ ਕੋਈ , ਜ਼ਬਰੀ ਛਾਪਾ ਮਾਰੇ|
ਬਲਜੀਤ ਭਲੂਰੀਆ ਇੰਜਇੰ ਹੀ ਪੈਂਦੇ, ਕਰਨੇ ਹੱਥ ਕਰਾਰੇ |
ਏਸ ਧਰਤ ਤੇਸਭ ਦਾ ਹੱਕ ਐ , ਸਭ ਨੂੰ ਮਿਲੇ ਰਸਾਈ | ਵੇਖੋਕੀੜੀ ……..