ਮੰਜਿਲ ਤੇ ਪਹੁੰਚਣਗੇ ਉਹੀ ਜੋ ਚੱਲਦੇ ਰਹਿਣਗੇ।
ਜੋ ਨੇ ਆਲਸੀ ਰਾਹਾਂ ਚ ਉਹ ਰੁਲਦੇ ਸਦਾ ਰਹਿਣਗੇ।
ਮਾਲੀ ਬਾਗ ਦਾ ਜੇਕਰ ਜੜ੍ਹਾਂ ਵਿਚ ਚੋਅ ਰਿਹਾ ਤੇਲ ਖੁਦ,
ਫਿਰ ਉਸ ਬਾਗ ਵਿਚ ਪੰਛੀ ਕਿਵੇਂ ਗੀਤ ਗਉਂਦੇ ਰਹਿਣਗੇ।
ਅੱਖਾਂ ਸਾਹਵੇਂ ਵੇਖੀ ਬੁਢਾਪੇ ਦੀ ਛਟੀ ਟੁੱਟਦੀ,
ਮਾਪੇ ਕਿਸ ਸਹਾਰੇ ਹੋ ਰਹੇ ਇਸ ਜੁਲਮ ਨੂੰ ਸਹਿਣਗੇ।
ਸਿਤਮ ਜਦੋਂ ਸਹਿੰਦਾ ਚੁੱਪ ਕਰਕੇ ਹੱਕ ਤੋਂ ਸੱਖਣਾ,
ਬੋਲੂ ਉਹ ਕ੍ਰਿਤੀ ਤਾ ਫਿਰ ਮਹਿਲ ਦੇ ਕਿੰਗਰੇ ਢਹਿਣਗੇ।
ਜੋ ਲੜਦਾ ਰਿਹਾ ਹੱਕਾਂ ਲਈ ਹੁਣ ਤੱਕ ਹਿੱਕ ਤਣ ਕੇ,
ਜਾਬਰ ਮੂਹਰੇ ਗੋਡੇ ਨਿਵਾਏ ਲੋਕ ਕੀ ਕਹਿਣਗੇ।
ਮੁਸ਼ਕਲ ਵੇਖ ਥਿੜਕਣ ਪੈਰ ਜੋ ਉਹ ਰੁਲਨ ਵਿਚ ਰਸਤਿਆਂ,
ਆਖਰ ਨੂੰ ਉਹ ਤਕੜਿਆਂ ਦਿਆਂ ਪੈਰਾਂ ਚ ਹੀ ਢਹਿਣਗੇ।