"ਚੰਗਾ ਵੀਰੇ ਆਪਾਂ ਤਾਂ ਬਹੁਤ ਗੱਲਾਂ ਕਰ ਲਈਆਂ, ਹੁਣ ਪਾਪਾ ਜੀ ਨਾਲ ਵੀ ਗੱਲ ਕਰਵਾ ਦੇ ਬੜੇ ਦਿਨ ਹੋ ਗਏ ਉਨ੍ਹਾਂ ਦੀ ਆਵਾਜ਼ ਸੁਣਿਆ।" ਵਿਦੇਸ਼ ਵਸਦੀ ਪੰਮੀ ਨੇ ਭਰਾ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਕਿਹਾ। 'ਓ ਪੰਮੀ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਿਆ, ਆ ਕੁੱਝ ਦਿਨ ਪਹਿਲਾਂ ਪਾਪਾ ਜੀ ਨੂੰ ਅਸੀਂ ਬਿਰਧ ਆਸ਼ਰਮ ....। ਪਰ ਕੋਈ ਨਾ, ਜੇ ਫੁਰਸਤ ਮਿਲੀ ਤਾਂ ਇਸ ਐਤਵਾਰ ਮੈਂ ਉਨ੍ਹਾਂ ਨੂੰ ਮਿਲਣ ਜਾਊ ਤਾਂ ਤੇਰੀ ਗੱਲ ਵੀ ਕਰਵਾ ਦਿਉ।' ਉਸ ਬੇਸ਼ਰਮੀ ਨਾਲ ਆਖਿਆ ਤਾਂ ਇੱਕ ਸਿਸਕੀ ਤੋਂ ਬਾਅਦ ਉਧਰੋਂ ਫੋਨ ਕਟ ਗਿਆ।