ਖਿਦਰਾਣੇ ਦੀ ਢਾਬ (ਕਵਿਤਾ)

ਗਿੰਦਰ ਸੰਮੇਵਾਲੀਆ   

Email: ginder_sammewali@yahoo.co.in
Cell: +91 99149 12299
Address:
ਸ੍ਰੀ ਮੁਕਤਸਰ ਸਾਹਿਬ India
ਗਿੰਦਰ ਸੰਮੇਵਾਲੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਗੁਰੂਆਂ ਪੀਰਾਂ ਦੀ ਧਰਤੀ ਸੋਹਣੀ ਦੇਸ਼ ਪੰਜਾਬ ਦੀ

ਆਓ ਤੁਹਾਨੂੰ ਗੱਲ ਸੁਣਾਈਏ ਖਿਦਰਾਣੇ ਦੀ ਢਾਬ ਦੀ।

ਚਾਲੀ ਸਿੰਘ ਜੋ ਅਨੰਦਪੁਰ ਸਾਹਿਬ ਦੇ ਕੇ ਆਏ ਬੇਦਾਵਾ

ਘਰ ਗਏ ਤਾਂ ਗੁੱਸੇ ਹੋਈਆਂ ਚਾਚੀਆਂ, ਭੈਣਾਂ, ਮਾਵਾਂ

ਗੱਲ ਕਿਉਂ ਨਾ ਮੰਨੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਬ ਦੀ,

ਆਓ ਤੁਹਾਨੂੰ ਗੱਲ ਸੁਣਾਈਏ ਖਿਦਰਾਣੇ ਦੀ ਢਾਬ ਦੀ।

 ਸੁਣ ਕੇ ਤਾਹਨੇ ਮਿਹਣੇ ਸਿੰਘਾਂ ਜੱਥਾ ਇੱਕ ਬਣਾਇਆ

ਮਹਾਂ ਸਿੰਘ ਦੀ ਅਗਵਾਈ ਵਿੱਚ ਮਾਲਵੇ ਵੱਲ ਨੂੰ ਆਇਆ

ਨਾਲ ਹੀ ਉਨ੍ਹਾਂ ਦੇ ਚਲ ਪਏ ਮਰਦਾਨੀ ਮਾਤਾ ਭਾਗ ਜੀ

ਆਓ ਤੁਹਾਨੂੰ ਗੱਲ ਸੁਣਾਈਏ ਖਿਦਰਾਣੇ ਦੀ ਢਾਬ ਦੀ।

ਜੰਗ ਦੇ ਵਿੱਚ ਜੋਹਰ ਵਿਖਾ ਕੇ ਮੋਤ ਨੂੰ ਗਲ ਨਾਲ ਲਾਇਆ

ਗੁਰੂ ਜੀ ਤੋਂ ਭੁੱਲ ਬਖਸ਼ਾ ਕੇ ਬੇਦਾਵਾ ਆਪ ਪੜਵਾਇਆ

ਦੇ ਕੇ ਕੁਰਬਾਨੀ ਸਿੰਘਾਂ ਨੇ ਰੱਖੀ ਸਿੱਖੀ ਦੀ ਲਾਜ ਜੀ

ਆਓ ਤੁਹਾਨੂੰ ਗੱਲ ਸੁਣਾਈਏ ਖਿਦਰਾਣੇ ਦੀ ਢਾਬ ਦੀ।

 ਪੰਜ ਹਜ਼ਾਰੀ, ਦਸ ਹਜ਼ਾਰੀ ਦਿੱਤੇ ਗੁਰੂ ਨੇ ਵਰ

ਖਿਦਰਾਣੇ ਦਾ ਨਾਂ ਬਦਲ ਕੇ ਹੋਇਆ ਮੁੱਕਤਸਰ

ਨਾਲ ਸ਼ਹੀਦੀਆਂ ਗੁਰਬਿੰਦਰ ਸਿਆਂ ਸੱਜਣ ਸਿਰਾਂ ਤੇ ਤਾਜ ਜੀ।

ਆਓ ਤੁਹਾਨੂੰ ਗੱਲ ਸੁਣਾਈਏ ਖਿਦਰਾਣੇ ਦੀ ਢਾਬ ਦੀ।

ਆਓ ਤੁਹਾਨੂੰ ਗੱਲ ਸੁਣਾਈਏ ਖਿਦਰਾਣੇ ਦੀ ਢਾਬ ਦੀ।