ਪੜ੍ਹ ਲਿਖ ਕੇ ਬੰਦਾ ਇਨਸਾਨ ਬਣਦਾ,
ਇਨਸਾਨੀਅਤ ਦਾ ਸਿੱਖੇ ਗਿਆਨ ਓਹੋ।
ਅਣਪੜ੍ਹ ਨੂੰ ਸਾਰੇ ਹੀ ਢੋਰ ਆਖਣ,
ਹੁੰਦਾ ਦੁਨੀਆਂ ਦੀਆਂ ਨਜ਼ਰਾਂ ਚ ਹੈਵਾਨ ਓਹੋ।
ਇਨਸਾਨ ਬਣ ਜੋ ਇਨਸਾਨੀਅਤ ਨੂੰ ਪ੍ਰਣਾਇਆ ਜਾਏ,
ਹੁੰਦਾ ਸੱਭ ਦੀਆਂ ਨਜ਼ਰਾਂ ਚ ਧੰਨਵਾਨ ਓਹੋ।
ਜੋ ਪੜ੍ਹ ਲਿਖ ਕੇ ਵੀ ਬੂਝੜ ਜਿਹਾ ਰਹੇ ਬਣਿਆਂ,
ਵੀਰੋ ਜਾਪਦੈ ਸੱਭ ਨੂੰ ਹੀ ਸ਼ੈਤਾਨ ਓਹੋ।
ਪੜ੍ਹ ਲਿਖ ਜੋ ਦੂਜਿਆਂ ਨੂੰ ਗਿਆਨ ਵੰਡੇ,
ਹੁੰਦਾ ਅਨਪੜਾਂ ਲਈ ਗਿਆਨਵਾਨ ਓਹੋ।
ਦੱਦਾਹੂਰੀਆ ਜੋ ਗਿਆਨ ਗ੍ਰਹਿਣ ਕਰ ਨਾ ਵੰਡੇ ਦੂਜਿਆਂ ਨੂੰ,
ਆਮ ਪਬਲਿਕ ਲਈ ਹੁੰਦੈ ਅਣਜਾਣ ਓਹੋ।