ਐਂਵੇ ਘੋੜੇ ਭਜਾਈ ਜਾਨੈ
(ਕਵਿਤਾ)
ਬਸ ਐਂਵੇ ਘੋੜੇ ਭਜਾਈ ਜਾਨੈ
ਊੜੇ ਦੀ ਇੱਲੵ ਬਣਾਈ ਜਾਨੈ
ਬਣਦਾ ਨਹੀਂ ਕੁਝ ਰੋਟੀ ਦੇ ਨਾਲ
ਬਸ ਧੋਖੇ 'ਤੇ ਧੋਖਾ ਖਾਈ ਜਾਨੈ
ਖੋਹ ਲਈ ਜਿਸਨੇ ਦੁਨੀਆ ਮੇਰੀ
ਗੁਣਗਾਨ ਓਸੇ ਦੇ ਗਾਈ ਜਾਨੈ
ਰਿੱਸਦੇ ਹੰਝੂ ਅੱਖੀਆਂ ਦੇ ਵਿੱਚ
ਉਂਝ ਦੁਨੀਆ ਬੜੀ ਹਸਾਈ ਜਾਨੈ
ਖੁਦ ਤਾਂ ਭਾਵੇਂ ਬੇਰੰਗ ਹਾਂ ਸੱਜਣਾ
ਖਿਆਲਾਂ ਨੂੰ ਰੰਗੀਨ ਬਣਾਈ ਜਾਨੈ