ਪੁਸਤਕ ----ਖਾਲਸਾ ਰਾਜ ਦੇ ਉਸਰਈਏ
ਲੇਖਕ ----ਬਾਬਾ ਪ੍ਰੇਮ ਸਿੰਘ ਹੋਤੀ
ਸੰਪਾਦਕ ---ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ ---=ਈਵਾਨ ਪਬਲੀਕੇਸ਼ਨ ,ਬਰਨਾਲਾ
ਪੰਨੇ ----231 ਮੁੱਲ ---300 ਰੁਪਏ
ਇਹ ਪੁਸਤਕ ਪ੍ਰਸਿਧ ਖੋਜੀ ਤੇ ਇਤਿਹਾਸਕਾਰ ਬਾਬਾ ਪ੍ਰੇਮ ਸਿੰਘ ਹੋਤੀ ਦੀ ਪਹਿਲੀ ਵਾਰ 1942 ਵਿਚ ਛਪੀ ਸੀ । ਕਿਤਾਬ ਦੀ ਇਹ ਜਾਣਕਾਰੀ ਲੇਖਕ ਨੇ ਵਚਨਾਰੰਭ ਵਿਚ ਲਿਖੀ ਹੈ । ਬਾਬਾ ਪ੍ਰੇਮ ਸਿੰਘ ਹੋਤੀ ਜੀ ਭਾਈ ਵੀਰ ਸਿੰਘ ਤੋਂ ਪ੍ਰੈਰਨਾ ਤੇ ਉਤਸ਼ਾਹ ਲੈ ਕੇ ਸਿਖ ਇਤਿਹਾਸ ਲਿਖਣ ਲਗੇ । ਇਸ ਕਿਤਾਬ ਤੋਂ ਪਹਿਲਾਂ ਬਾਬਾ ਜੀ ਨੇ ਅਕਾਲੀ ਫੂਲਾ ਸਿੰਘ ,ਮਹਾਰਾਜਾ ਰਣਜੀਤ ਸਿੰਘ ,ਕੰਵਰ ਨੌ ਨਿਹਾਲ ਸਿੰਘ, ਸਿਖ ਜਰਨੈਲ ਹਰੀ ਸਿੰਘ ਨਲੂਆ ,ਨਵਾਬ ਕਪੂਰ ਸਿੰਘ ਆਦਿ ਲਿਖਕੇ ਇਤਿਹਾਸਕਾਰ ਵਜੋਂ ਚੰਗੀ ਪਛਾਣ ਬਨਾਈ ਹੈ । ਹਥਲੀ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿਚ ਹੇਏ 23 ਜੁਝਾਰੂ ਸਿਖਾਂ ਦਾ ਜੀਵਨ ਹੈ। ਪੁਸਤਕ ਦੇ ਦੋ ਭਾਂਗ ਹਨ । ਪਹਿਲੇ ਭਾਗ ਵਿਚ ਦਸ ਜੀਵਨੀਆਂ ਤੇ ਦੂਸ਼ਰੇ ਭਾਗ ਵਿਚ ਤੇਰਾਂ ਜੀਵਨੀਆਂ ਹਨ ਪਹਿਲੀ ਜੀਵਨੀ ਸ਼ੇਰਿ ਪੰਜਾਬ ਦੀ ਹੈ । ਸਿੱਖਾਂ ਦਾ ਇਤਿਹਾਸ ਜੰਗਾਂ ਯੁਧਾਂ ਦਾ ਹੈ । ਉਸ ਸਮੇਂ ਮਿਸਲਾਂ ਸਨ ।ਛੋਟੇ ਛੋਟੇ ਇਲਕਿਆ ਤੇ ਮਿਸਲਦਾਰਾਂ ਦਾ ਕਬਜ਼ਾ ਸੀ ।ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਂਲ ਪੰਜਾਬ ਦਾ ਟੀਚਾ ਰਖਿਆ ।ਤੇ ਖਾਂਲਸਾ ਰਾਜ ਬਨਾਉਣ ਵਲ ਕਦਮ ਪੁੱਟੇ । ਇਸ ਮਹਾਨ ਕਾਰਜ ਲਈ ਸ਼ੇਰਿ ਪੰਜਾਬ ਦੀ ਇਕ ਮਜ਼ਬੂਤ ਫੋਜੀ ਟੀਮ ਸੀ ਜੋ ਸ਼ੇਰਿ ਪੰਜਾਬ ਦੇ ਨਾਲ ਮੋਢੈ ਨਾਲ ਮੋਢਾਂ ਜੋੜ ਕੇ ਜੰਗ ਕਰਦੀ ਰਹੀ । ਰਾਣੀ ਸਦਾ ਕੌਰ ਸ਼ੇਰਿ ਪੰਜਾਬ ਦੀ ਸੱਸ ਸੀ । ਪੁਸਤਕ ਛਾਂਪਣ ਲਈ ਸੰਪਾਦਕ ਦਾ ਮੁਖ ਮੰਤਵ ਹੈ ਕਿ ਇਹ ਯੋਧੇ ਸਮੇਂ ਦੀ ਗਰਦਸ਼ ਵਿਚ ਗੁਆਚ ਨਾ ਜਾਣ । ਸਾਡੀ ਅਜੋਕੀ ਪੀੜ੍ਹੀ ਨੂੰ ਯਾਦ ਰਹੇ ਕਿ ਸਾਡੇ ਪੁਰਖਿਆ ਨੇ ਖਾਲਸਾ ਰਾਜ ਦੇ ਨਿਰਮਾਣ ਲਰੀ ਕਿੰਨੀਆ ਘਾਂਲਣਾ ਘਾਲੀਆਂ ਖਾਸ ਕਰਕੇ ਉਸ ਸਮੇਂ ਜਦੋਂ ਕਿ ਪੰਜਾਬ ਦੇ ਇਕ ਪਾਸੇ ਲਦਾਖ ਤਿਬਤ ਸੀ ,ਦੂਜਾ ਪਾਸਾ ਸਿੰਧ, ਤੀਜੇ ਪਾਸੇ ਦਰਿਆ ਸਤਿਲੁਜ ਤੇ ਚੌਥੇ ਪਾਸੇ ਦਰਾ ਖੈਬਰ ਅਫਗਾਨਿਸਤਾਨ ਸੀ । ਪੰਜਾਬ ਦੋਖੀਆਂ ਤੇ ਦੁਸ਼ਮਨਾਂ ਨਾਲ ਘਿਰਿਆ ਹੋਇਆ ਸੀ । ਉਸ ਵੇਲੇ ਹੁਣ ਵਾਂਗ ਕੋਈ ਵੋਟ ਸਿਸਟਮ ਨਹੀ ਸੀ। ਤਾਨਾਸ਼ਾਂਹੀ ਰਾਜ ਸੀ । ਇਹੋ ਜਿਹੇ ਹਾਲਾਤ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਤਲਵਾਰ ਦੇ ਜ਼ੋਰ ਨਾਲ ਖਾਂਲਸਾ ਰਾਜ ਸਥਾਂਪਿਤ ਕੀਤਾ । ਪੁਸਤਕ ਵਿਚ ਇਸ ਦਾ ਭਰਵਾਂ ਜ਼ਿਕਰ ਹੈ । ਹਰੇਕ ਜੀਵਨੀ ਨੂੰ ਉਪਸਿਰਲੇਖ ਦੇ ਕੇ ਲਿਖਿਆ ਹੈ ।ਸ਼ੇਰਿ ਪੰਜਾਬ ਦੀ ਜੀਵਨੀ ਵਿਚ ਲਿਖਿਆ ਹੈ ਕਿ ਪਹਿਲੀ ਜਿਤ 1799 ਵਿਚ ਲਾਹੌਰ ਦੀ ਸੀ । 1807 ਵਿਚ ਕਸੂਰ ਤੇ ਕਬਜ਼ਾ ਕੀਤਾ । 1813 ਵਿਚ ਕਿਲਾ ਅਟਕ, 1818 ਵਿਚ ਮੁਲਤਾਨ 1,823 ਵਿਚ ਨੁਸ਼ਹਿਰਾ ,1834 ਵਿਚ ਪਿਸ਼ਾਂਵਰ ਤੇ ਨਾਲ ਲਗਦੇ ਸਰਹਦੀ ਸੂਬੇ ਜਿਤ ਕੇ ਪੰਜਾਬ ਵਿਚ ਮਿਲਾਏ । ਇਹ ਕਬਜ਼ੇ ਤੋਪਾਂ, ਗੋਲੇ ਬਾਰੂਦ ਤੇ ਤਲਵਾਰ ਦੇ ਜ਼ੋਰ ਨਾਲ ਹੋਏ ਤੇ ਵਿਸ਼ਾਂਲ ਪੰਜਾਬ ਦੇ ਰੂਪ ਵਿਚ ਖਾਲਸਾ ਸਲਤਨਤ ਕਾਇਮ ਕੀਤੀ । ਪੰਜਾਬ ਦਾ ਰਾਜ ਪ੍ਰਬੰਧ ਚਾਰ ਸੂਬਿਆਂ ਵਿਚ ਵੰਡਿਆ ਗਿਆ । ਇਹ ਸਨ ਲਾਹੌਰ ,ਮੁਲਤਾਨ ਕਸ਼ਮੀਰ ਤੇ ਪਿਸ਼ਾਂਵਰ ਹਰੇਕ ਸੂਬੇ ਦੀਆਂ ਤਹਿਸੀਲਾਂ ਬਣਾ ਕੇ ਇਕ ਤਹਿਸੀਲ ਵਿਚ 100 ਪਿੰਡ ਲਿਆਂਦੇ ।ਸੂਬੇ ਦੇ ਪ੍ਰਬੰਧ ਲਈ ਡਿਪਟੀ ਕਮਿਸ਼ਨਰ, ਤਹਿਸੀਲਦਾਰ ,ਕਾਨੂੰਗੋ ,ਤੇ ਪੰਚ ਮੁਕਰਰ ਕੀਤੇ । ਮਾਲੀਆ ਨਿਯਤ ਕੀਤਾ ਮਾਲੀਆ ਇਕਠਾ ਕਰਨ ਲਈ ਯੋਗ ਵਿਅਕਤੀ ਲਾਏ ਗਏ । ਹੋਰ ਲੋਕ ਭਲਾਈ ਸਕੀਮਾਂ ਚਲਾਈਆ ਜਿਨਸਾਂ ਦੇ ਭਾਂਅ ਨਿਸਚਿਤ ਕੀਤੇ (ਵੇਰਵਾ ਪੰਨਾ 23 ) ਮਹਾਰਾਜਾ ਸਾਹਿਬ ਨੇ ਹਰੇਕ ਧਰਮ ਪ੍ਰਤੀ ਉਦਾਰਤਾ ਵਿਖਾਈ । ਸ਼ੇਰਿ ਪੰਜਾਬ ਦੇ ਰਾਜ ਵਿਚ ਹਿੰਦੂ, ਸਿੱਖ, ਮੁਸਲਮਾਨ ਸਭ ਇਕਠੇ ਰਹਿੰਦੇ ਸੀ । ਹਰੇਕ ਦੀ ਆਰਥਿਕ ਸਥਿਤੀ ਸੰਤੁਸ਼ਟੀ ਪੂਰਵਕ ਸੀ । ਮਹਿੰਗਾਈ ਰਿਸ਼ਵਤਖੋਰੀ ਦਾ ਕੋਈ ਰੌਲਾ ਨਹੀ ਸੀ । ਦੋਸੀਆਂ ਨੂੰ ਸਜ਼ਾਵਾਂ ਸਨ । ਜੰਗ ਵਿਚ ਹਾਰੇ ਵਿਅਕਤੀਆਂ ਨੂੰ ਗੁਜ਼ਾਰੇ ਜੋਗੀ ਰਾਸ਼ੀ ਦੋਤੀ ਜਾਂਦੀ ਸੀ ।ਕੋਈ ਤਸ਼ਦਦ ਨਹੀ ਸੀ ਕੀਤਾ ਜਾਂਦਾ । ਪੁਲੀਸ਼ ਲੋਕਾਂ ਦੀ ਸੇਵਕ ਹੁੰਦੀ ਸੀ । ਲੋਕਾਂ ਦੀਆਂ ਸਮਸਿਆਵਾਂ ਦੂਰ ਕਰਨ ਲਈ ਬਾਕਾਇਦਾ ਸ਼ੇਰਿ ਪੰਜਾਬ ਦਰਬਾਰ ਲਗਦਾ ਸੀ ।।
ਅਗਲੀ ਜੀਵਨੀ ਰਾਣੀ ਸਦਾ ਕੌਰ ਦੀ ਹੈ । ਲੇਖਕ ਨੇ ਰਾਣੀ ਸਦਾ ਕੌਰ ਦੇ ਪੇਕੇ ਸਹੁਰੇ ਪਰਿਵਾਰ ਤੇ ਵਿਧਵਾ ਹੋਣ ਦੀ ਜਾਣਕਾਰੀ ਦਿਤੀ ਹੈ ਸਦਾ ਕੌਰ ਨੇ ਪਤੀ ਦੇ ਸ਼ਸਤਰ ਪਹਿਨ ਕੇ ਜੰਗ ਦੇ ਮੈਦਾਨ ਵਿਚ ਕੁਦਣ ਦਾ ਫੈਸਲਾ ਕਰ ਲਿਆ ਸੀ । ਫਿਰ ਸਮੇਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਮੰਗਣੀ ਸਦਾ ਕੌਰ ਦੇ ਘਰ ਹੋਈ । ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਬਣੀ । ਸਦਾ ਕੌਰ ਨੇ ਲਾਹੌਰ ਦਾ ਪ੍ਰਬੰਧ ਕੀਤਾ । ਸ਼ੇਰਿ ਪੰਜਾਬ ਨੂੰ ਮਹਾਰਾਜਾ ਦਾ ਪਦ ਮਿਲ਼ਿਆ । ਅੰਮ੍ਰਿਤਸਰ ਹਜ਼ਾਰੇ ਦੀ ਜਿਤ ਸਦਾ ਕੌਰ ਨੇ ਪ੍ਰਪਤ ਕੀਤੀ । । ਖਾਲਸਾ ਰਾਜ ਵਿਚ ਸਦਾ ਕੌਰ ਦੇ ਯੋਗਦਾਨ ਦੀ ਭਰਵੀ ਜਾਣਕਾਰੀ ਹੈ । ਇਤਿਹਾਸਕਾਰ ਸਦਾ ਕੌਰ ਦੀ ਸੂਰਮਗਤੀ ਦੀ ਪ੍ਰਸੰਸਾ ਕਰਦੇ ਹਨ ।
ਫਤਿਹ ਸਿੰਘ ਆਹਲੂਵਾਲੀਆ ,ਨਵਾਬ ਜਸਾ ਸਿੰਘ ਦਾ ਮਾਤਾ ਸੁੰਦਰੀ ਨਾਲ ਮੇਲ ਹੋਣ ਦੀ ਗਾਥਾ ਹੈ । ਬਾਲਕ ਫਤਿਹ ਸਿੰਘ ਮਾਤਾ ਸੁੰਦਰੀ ਕੋਲ ਪੰਜ ਸਾਲ ਰਹੇ । ਸ਼ਸਤਰ ਵਿਦਿਆ ਦਿਤੀ ਤੇ ਹੋਰ ਸਿੱਖਿਆ ਦਿਤੀ । ਮਹਾਰਾਜਾ ਕੌੜਾਂ ਮਲ ਨੂੰ ਮਿਠਾ ਮਲ ਦਾ ਖਿਤਾਬ ਮਿਲਣ ਦੀ ਦਾਸਤਾਨ ਹੈ । ਖਾਲਸਾ ਰਾਜ ਦਾ ਪਹਿਲਾ ਸਿੱਕਾ ਜਾਰੀ ਕੀਤਾ ਗਿਆ । ਮਹਾਰਜਾ ਸਾਹਿਬ ਨੇ ਫਤਿਹ ਸਿੰਘ ਨੂੰ ਪੱਗ ਵੱਟ ਭਰਾ ਮੰਨਿਆ । ਫਤਿਹ ਸਿੰਘ ਨੇ ਝੰਗ ਦੀ ਲੜਾਂਈ ਵਿਚ ਜੌਹਰ ਵਿਖਾਏ । ਸਰਦਾਰ ਫਤਿਹ ਸਿੰਘ ਮਹਾਰਾਜਾ ਸਾਹਿਬ ਦਾ ਆਗਿਆਕਾਰੀ ਜਰਨੈਲ ਸੀ ।ਫਤਿਹ ਸਿੰਘ ਨੇ ਖਾਲਸਾ ਰਾਜ ਵਿਚ ਵਾਂਧਾਂ ਕਰਨ ਲਈ ਆਪਣਾ ਪੂਰਾ ਯੋਗਦਾਨ ਦਿਤਾ । ਦੀਵਾਨ ਮੋਹਕਮ ਚੰਦ ਤੇ ਫਕੀਰ ਅਜ਼ੀਜ਼ੁਦੀਨ ਦਾ ਜੀਵਨ ਵੇਰਵਾ ਪੁਸਤਕ ਵਿਚ ਹੈ ।ਅਜ਼ੀਜ਼ੁਦੀਂਨ ਨੇ ਮਹਾਰਾਜਾ ਸਾਹਿਬ ਦੀ ਮਿਹਰ ਸਦਕਾ ਹਕੀਮੀ ਤੋਂ ਵਜ਼ੀਰੀ ਤਕ ਦਾ ਸਫਰ ਤਹਿ ਕੀਤਾ । ਨਾਲ ਹੀ ਮੈਦਾਨੇ ਜੰਗ ਵਿਚ ਕੁਦੇ । ਤਲਵਾਰ ਵਾਹੀ ਤ ਦੁਸ਼ਮਨਾਂ ਤੇ ਫਤਿਹ ਹਾਸਲ ਕੀਤੀ । ਪੁਸਤਕ ਵਿਚ ਬੁਧ ਸਿੰਘ ਸੰਧਾਂਵਾਲੀਏ ,ਮਜੀਠੀਏ ਸਰਦਾਰਾਂ ਦਾ ਜੀਵਨ ਹੈ । ਇਂਨ੍ਹਾ ਵਿਚ ਸਰਦਾਰ ਲਹਿਣਾ ਸਿੰਘ ,ਦੇਸਾ ਸਿੰਘ ,ਅਤਰ ਸਿੰਘ ਸਰਦਾਰ ਅਮਰ ਸਿੰਘ ਸੂਰਤ ਸਿੰਘ ,ਬਾਰੇ ਪੂਰੀ ਜਾਣਕਾਰੀ ਹੈ । ਅਟਾਰੀ ਵਾਲੇ ਸਰਦਾਰਾਂ ਵਿਚ ਸ਼ਾਮ ਸਿੰਘ ਅਟਾਰੀ ਵਾਲੇ ਦੀ ਦਾਸਤਾਨ ਹੈ । ਸਰਦਾਰ ਹਰੀ ਸਿਘ ਨਲੂਆ ਦੇ ਜੀਵਨ ਵਿਚ ਨਲੂਆ ਸਰਦਾਰ ਦੀ ਕਸ਼ਮੀਰ, ਫਤਿਹ ,ਮਾਂਗਲੀ ,ਨੁਸ਼ਹਿਰਾ ਪਿਸ਼ਾਂਵਰ ਦੀਆਂ ਜਿੱਤਾਂ ਦਾ ਜ਼ਿਕਰ ਹੈ । ਕਿਲ੍ਹਾ ਜਮਰੌਦ ਦੀ ਫਤਿਹ ਹੁੰਦੀ ਹੈ । ਨਲੂਆ ਸ਼ਬਦ ਦਾ ਪਿਛੋਕੜ ਵੀ ਇਸ ਕਾਂਡ ਵਿਚ ਹੈ ।, ਪੁਸਤਕ ਦਾ ਇਹ ਪਹਿਲਾ ਭਾਗ (ਪੰਨਾ 11-126 )ਹੈ ।ਦੂਸਰੇ ਭਾਂਗ ਵਿਚ (127-231) ਫਤਿਹ ਸਿੰਘ ਮਾਨ, ਰਾਜਾ ਗੁਲਾਬ ਸਿੰਘ ਦੀ ਗ੍ਰਿਫਤਾਰੀ ,ਜੈ ਸਿੰਘ ਮਾਨ, ਮੇਹਰ ਸਿੰਘ ਮਾਨ ਦੀ ਕੁਰਬਾਨੀ ਦਾ ਜ਼ਿਕਰ ਹੈ । ਜੋਧ ਸਿੰਘ, ਦੀਵਾਨ ਸਿੰਘ ਮਾਨ ਦੀ ਬਹਾਦਰੀ ਦੇ ਕੁਝ ਪਹਿਲੂ ਹਨ । ਇਸ ਤੋਂ ਇਲਾਵਾ ਹਰੀ ਸਿੰਘ ਮਾਨ ,ਸਰਦਾਰ ਹੁਕਮਾ ਸਿੰਘ ਤੇ ਹੋਰ’ ‘ਮਾਨ’ ਪਰਿਵਾਰਾਂ ਦੇ ਯੋਧਿਆਂ ਦੇ ਕੁਰਬਾਨੀਆਂ ਸਹਿਤ ਜੀਵਨ ਹਨ । ਇਸੇ ਭਾਗ ਵਿਚ ਧੰਨਾ ਸਿੰਘ ਮਲਵਈ ,ਫਤਿਹ ਸਿੰਘ ਕਾਲਿਆਂ ਵਾਲੀ ,ਬਾਬਾ ਸਾਹਿਬ ਸਿੰਘ ਬੇਦੀ ,ਸਰਦਾਰ ਨਿਧਾਂਨ ਸਿੰਘ ਪੰਜ ਹੱਥਾ ਦਾ ਗਾਜ਼ੀਆਂ ਨਾਲ ਜੰਗ ਦਾ ਜ਼ਿਕਰ ਹੈ । ਹੋਰ ਜੀਵਨੀਆਂ ਵਿਚ ਜੋਧ ਸਿੰਘ ਰਾਮਗੜ੍ਹੀਆ ,ਮੰਗਲ ਸਿੰਘ ਰਾਮਗੜ੍ਹੀਆ ,ਹੁਕਮਾ ਸਿੰਘ ਚਿਮਨੀ ,ਤੇ ਸਰਦਾਰ ਮਖਣ ਸਿੰਘ ਦੀ ਕੁਰਬਾਨੀ ਦਾ ਬਿਰਤਾਂਤ ਹੈ ।, ਜੋਧ ਸਿੰਘ ਰਸੂਲਪੁਰੀਆ,ਪੰਜਾਬ ਸਿੰਘ, ਜੁਗਿੰਦਰ ਸਿੰਘ, ਸ਼ਮੀਰ ਸਿੰਘ ਦਾ ਜੀਵਨ ਵੇਰਵਾ ਹੈ । ਸਰਦਾਰ ਜੋਧ ਸਿੰਘ ਦੇ ਸੱਤ ਪੁਤਰਾ ਦੀ ਖਾਲਸਾ ਰਾਜ ਲਈ ਕੁਰਬਾਨੀ ਹੈ । ਅਖੀਰਲੇ ਪ੍ਰਸੰਗਾਂ ਵਿਚ ਸਰਦਾਰ ਜਵਾਲਾ ਸਿੰਘ ,ਸਰਦਾਰ ਮਿਤ ਸਿੰਘ , ਸਰਦਾਰ ਵਿਸਾਂਖਾ ਸਿੰਘ ਦੀਆਂ ਕੁਰਬਾਨੀਆਂ ਹਨ ।ਇਹ ਸਾਰੇ ਯੋਧੇ ਖਾਂਲਸਾ ਰਾਜ ਲਈ ਆਪਣਾ ਆਪ ਕੁਰਬਾਨ ਕਰ ਗਏ । ਪੁਸਤਕ ਇਤਿਹਾਸ ਦੇ ਖੋਜੀ ਤੇ ਜਗਿਆਸੂ ਪਾਠਕਾਂ, ਸਿੱਖ ਪ੍ਰਚਾਰਕਾਂ ,ਢਾਡੀ ਸਿੰਘਾਂ ਲਈ ਲਾਭਦਾਇਕ ਹੈ । ਮੁਖ ਬੰਧ ਬਲਬੀਰ ਸਿੰਘ( ਲੰਡਨ ) ਦਾ 1942 ਦਾ ਹੈ । ਸੰਪਾਦਕ ਵਲੌਂ ਕੁਝ ਨਹੀ ਲਿਖਿਆ ਗਿਆ । ਪ੍ਰਕਾਸ਼ਕ ਨੇ ਬਾਬਾ ਪ੍ਰੇਮ ਸਿੰਘ ਹੋਤੀ (2 ਨਵੰਬਰ 1882-10ਜਨਵਰੀ 1954) ਦੀ ਜਾਣ ਪਛਾਂਣ ਕਰਾਈ ਹੈ । ਪੁਸਤਕ ਸਾਂਭਣਯੋਗ ਇਤਿਹਾਸਕ ਦਸਤਾਵੇਜ਼ ਹੈ। ਟਾਈਟਲ ਸ਼ਾਨਦਾਰ ਤੇ ਸੋਹਣਾ ਹੈ ।