ਪੁਸਤਕ ਵੈਦਿਕ ਸੰਸਕ੍ਰਿਤੀ –ਇਕ ਜਾਣ ਪਛਾਣ
ਲੇਖਕ ਸੁਰਿੰਦਰ ਸ਼ਰਮਾ ਨਾਗਰਾ,
ਨਵਰੰਗ ਪਬਲੀਕੇਸ਼ਨਜ਼ ਸਮਾਣਾ,
ਪੰਨੇ 175 ਮੁਲ 395 ਰੁਪਏ
ਹਿਂਦੂ ਵਿਰਾਸਤ ਵਿਚ ਵੇਦਾਂ ਦਾ ਬਹੁਤ ਮਹੱਤਵ ਹੈ । ਇਸ ਵਿਸ਼ੇ ਬਾਰੇ ਪੰਜਾਬੀ ਵਿਚ ਬਹੁਤ ਘਟ ਲਿਖਤਾਂ ਮਿਲਦੀਆਂ ਹਨ । ਕਿਉਂ ਕਿ ਪੰਜਾਬ ਵਿਚ ਸੰਸਕ੍ਰਿਤ ਭਾਸ਼ਾ ਨੂੰ ਬੋਲਣ ਸਮਝਣ ਵਾਲੇ ਘਟ ਲੋਕ ਹਨ । ਕੁਝ ਸਕੂਲਾਂ ਵਿਚ ਸੰਸਕ੍ਰਿਤ ਦੀ ਸਿਖਿਆ ਚੋਣਵੇਂ ਵਿਸ਼ੇ ਵਜੌਂ ਦਿਤੀ ਜਾਂਦੀ ਹੈ । ਪੁਸਤਕ ਲੇਖਕ ਨੇ ਮਿਹਨਤ ਤੇ ਖੋਜ ਨਾਲ ਚਾਰ ਵੇਦਾਂ ਬਾਰੇ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ ॥ ਸੁਰਿੰਦਰ ਸ਼ਰਮਾ ਨੇ ਆਪਣੇ ਪਿੰਡ ਨਾਗਰਾ ਬਾਰੇ ਇਕ ਪੁਸਤਕ ਇਸ ਤੋਂ ਪਹਿਲਾਂ ਲਿਖੀ ਹੈ । ਅਖਬਾਰਾਂ ਵਿਚ ਉਹ ਸਮਕਾਲੀ ਵਿਸ਼ਿਆਂ ਬਾਰੇ ਕਲਮ ਚਲਾ ਰਿਹਾ ਹੈ । ਭਾਰਤੀ ਦਰਸ਼ਨ ਵਿਚ ਚਾਰ ਵੇਦ ਹਨ । ਰਿਗ ਵੇਦ ,ਯਜਰ ਵੇਦ ,ਸਾਮਵੇਦ .ਅਥਰਵੇਦ । ਲੇਖਕ ਨੇ ਪਹਿਲੇ 34 ਪੰਨਿਆਂ ਤੇ ਸੰਸਕ੍ਰਿਤ ਵਿਦਵਾਨਾਂ ਦੇ ਵਿਚਾਰ ਲਿਖੇ ਹਨ । ਪ੍ਰੋ ਡੀ ਡੀ ਭੱਟੀ ਡਾਇਰੈਕਟਰ ਵੈਦਿਕ ਰਿਸਰਚ ਹਾਊਸ਼ ਅਗਰ ਨਗਰ ਮਾਲੇਰਕੋਟਲਾ ਨੇ ਭੂਮਿਕਾ ਦੇ ਸ਼ਬਦ ਲਿਖੇ ਹਨ । ਵੈਦਿਕ ਸਾਹਿਤ ਭਾਰਤ ਦਾ ਸਭ ਤੋਂ ਪੁਰਾਣਾ ਸਾਹਿਤ ਹੈ । ਉਸ ਵੇਲੇ ਦਾ ਸਾਹਿਤ ਜਦੋਂ ਭਾਰਤ ਵਿਚ ਸੰਸਕ੍ਰਿਤ ਭਾਸ਼ਾਂ ਬੋਲੀ ਜਾਂਦੀ ਸੀ । ਹੋਰ ਭਾਸ਼ਾਵਾਂ ਦਾ ਆਗ਼ਮਨ ਨਹੀ ਸੀ ਹੋਇਆ । ਵੇਦਾਂ ਦਾ ਗਿਆਨ ਭਾਰਤੀ ਪਰੰਪਰਾ ਦੀ ਪੁਰਾਤਨਤਾ ਦੀ ਨਿਸ਼ਾਂਨੀ ਹਨ । ਪੰਜਾਬ ਵਿਚ ਗੁਰਬਾਣੀ ਦੀ ਰਚਨਾ ਕਰਨ ਵੇਲੇ ਵੀ ਗੁਰੂ ਸਾਹਿਬਾਨ ਨੇ ਵੇਦਾਂ ਦਾ ਜ਼ਿਕਰ ਕੀਤਾ ਹੈ । ਜੀਵਨ ਦੇ ਆਦਰਸ਼ ਦਾ ਭਰਵਾਂ ਕਾਵਿਕ ਬਿਰਤਾਂਤ ਗੁਰਬਾਣੀ ਵਿਚ ਹੈ । ਲੇਖਕ ਨੇ ਵੇਦਾਂ ਦੀ ਜਾਣਕਾਰੀ ਖੋਜ ਵਿਧੀ ਨਾਲ ਕਰਵਾਈ ਹੈ । ਪੜ੍ਹ ਕੇ ਸਾਧਾਂਰਨ ਪਾਠਕ ਵੀ ਵੇਦਾਂ ਦਾ ਗਿਆਨ ਪ੍ਰਾਂਪਤ ਕਰ ਸਕਦਾ ਹੈ । ਵਿਦਵਾਨਾਂ ਦਾ ਵਿਚਾਰ ਹੈ ਕਿ ਵੇਦਾਂ ਦੀ ਲਿਖਤ ਗੁਰਮੁਖੀ ਹੋਣੀ ਚਾਹੀਦੀ ਹੈ । ਪੁਸਤਕ ਵਿਚ ਲੇਖਕ ਨੇ ਸੰਸਕ੍ਰਿਤ ਦਾ ਗੁਰਮੁਖੀ ਲਿਪੀਅੰਤਰਣ ਕੀਤਾ ਹੈ । ਪੁਸਤਕ ਵੈਦਿਕ ਸਾਹਿਤ ਨੂੰ ਪੰਜਾਬੀ ਨਾਲ ਜੋੜਦੀ ਹੈ ।
ਪਵਨ ਹਰਚੰਦਪੁਰੀ ਭਾਰਤੀ ਸਾਹਿਤ ਅਕਾਦਮੀ ਬਾਲ ਪੁਰਸਕਾਰ ਵਿਜੇਤਾ ਨੇ ਪ।ਸਤਕ ਦੇ ਮੁਖ ਸ਼ਬਦ ਲਿਖੇ ਹਨ । ਪੁਸਤਕ ਵਿਚ ਸ੍ਰਿਸ਼ਟੀ ਦੀ ਰਚਨਾ ਤੋਂ ਗੱਲ ਸ਼ੁਰੂ ਕੀਤੀ ਗਈ ਹੈ । ਵੱਖ ਵੱਖ ਧਰਮਾਂ ਦੇ ਇਸ ਵਿਸ਼ੇ ਤੇ ਲਿਖੇ ਕਥਨ ਹਨ । ਗੁਰਬਾਣੀ ਵਿਚੋਂ ਜਪੁਜੀ ਸਾਹਿਬ ਦੇ ਹਵਾਲੇ ਹਨ । ;ਲੇਖਕ ਨੇ ਸਿੰਧ ਘਾਟੀ ਸਭਿਅਤਾ ,ਆਰੀਆ ਲੋਕਾਂ ਦਾ ਭਾਰਤ ਵਿਚ ਪ੍ਰਵੇਸ਼ ਸੰਸਕ੍ਰਿਤ ਭਾਸ਼ਾਂ ਦਾ ਪ੍ਰਚਲਣ ,ਲੋਕ ਭਾਸਾ ਤੋਂ ਬ੍ਰਾਂਹਮਣ ਲੋਕਾਂ ਤਕ ਦਾ ਸੰਸਕ੍ਰਿਤ ਦਾ ਸਫਰ, ਵੇਦਾਂ ਦਾ ਰਚਨ ਕਾਲ, ਉਸ ਸਮੇਂ ਦੇ ਲੋਕਾਂ ਦੇ ਰਹਿਣ ਸਹਿਣ, ਲੋਕਾਂ ਦੀ ਧਾਰਮਿਕ ਆਸਥਾ ਵਿਚ ਵੇਦਾਂ ਦਾ ਸੰਬੰਧ ,ਵੇਦਾਂ ਵਿਚੋਂ ਕਈ ਸਲੋਕਾ ਦੇ ਪ੍ਰਸੰਗ ,ਭਾਰਤੀ ਸਭਿਆਚਾਰ ਵਿਚ ਲੋਕਾਂ ਦਾ ਰਹਿਣ ਸਹਿਣ ,ਰਸਮੋ ਰਿਵਾਜ ,ਵਿਆਹ ,ਸੰਤਾਨ ਉਤਪਤੀ ,ਸਿੱਖਿਆ, ਧਰਮ ,ਰਾਜਨੀਤੀ, ਨਾਰੀ ਸ਼ਰੋਕਾਰ ਆਦਿ ਵਿਸ਼ਿਆ ਦਾ ਬਿਰਤਾਂਤ ਵੇਦਾਂ ਦੇ ਹਵਾਲੇ ਨਾਲ ਹੈ । ਵੇਦਾਂ ਦੇ ਸਿਰਜਕ ਬ੍ਰਹਮਾ ਜੀ ਹਨ । ਰਿਸੀ ਮੁਨੀ ਤਾਂ ਜ਼ਰੀਆ ਬਣੇ ਹਨ । ਜਪੁਜੀ ਸ਼ਾਂਹਿਬ ਵਿਚ ਵੀ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣ (ਪਉੜੀ 30 ) ਵੀ ਬ੍ਰਹਮਾ ਵਿਸ਼ਣੂ ਤੇ ਸ਼ਿਵ ਨਾਲ ਸੇਧਿਤ ਹਨ ।
ਪੁਸਤਕ ਵਿਚ ਸਮਗਰੀ ਦੀ ਤਰਤੀਬ ਦੇਣ ਵੇਲੇ ਸਭਿਆਤਾਵਾਂ ,ਸੰਸਕ੍ਰਿਤ ਭਾਸ਼ਾ ,ਵੇਦ ਰਚਨਾ ਕਿਉਂ ,ਰਿਗਵੇਦ ਦੀਆ ਵਿਸ਼ੇਸ਼ਤਾਵਾਂ ,ਰਿਗਵੇਦ ,ਰਿਗਵੇਦ ਦੀ ਸਾਹਿਤਕ ਮਹਤਤਾ ,ਯਜਰਵੇਦ ,ਸਾਮਵੇਦ ,ਅਥਰਵੇਦ ਅਜੋਕੇ ਸਮੇਂ ਵਿਚ ਵੇਦਾਂ ਦਾ ਮਹੱਤਵ - ਕੁੱਲ 10 ਮੁਖ ਸਿਰਲੇਖ ਹਨ । ਹਰੇਕ ਸਿਰਲੇਖ ਦੇ ਉਪ ਸਿਰਲੇਖ (106) ਹਨ । ਹਰੇਕ ਵਿਸ਼ੇ ਦੀ ਵਿਸਤਰਿਤ ਜਾਣਕਾਰੀ ਹੈ । ਸ੍ਰਿਸ਼ਟੀ ਦੀ ਉਤਪਤੀ ਬਾਰੇ ਲੇਖਕ ਦਾ ਕਥਨ ਹੈ –ਸਾਰੇ ਧਰਮਾਂ ਦਾ ਅਧਿਐਨ ਕਰਨ ਤੇ ਇਕ ਗਲ ਨਿਖਰ ਕੇ ਆਈ ਹੈ ਕਿ ਮਨੁੱਖ ਦੀ ਉਤਪਤੀ ਪਾਣੀ ਅਤੇ ਮਿਟੀ ਤੋਂ ਹੋਈ ਹੈ ।ਹਵਾ ਨਾਲ ਸਾਹ ਫੂਕੇ ਗਏ । ਅਗਨੀ ਨੇ ਸਰੀਰ ਵਿਚ ਹਲਚਲ ਪੈਦਾ ਕੀਤੀ ।ਇਹ ਗਲ ਗੁਰਬਾਣੀ ਵਿਚ ਵੀ ਦਰਜ ਹੈ । ਗੁਰੂ ਗਰੰਥ ਸਾਹਿਬ ਵਿਚ ਮਾਰੂ ਰਾਗ ਦੀ ਬਾਣੀ ਇਸੇ ਵਿਸ਼ੇ ਨਾਲ ਸੰਬੰਧਤ ਹੈ । ਜਪੁਜੀ ਸਾਹਿਬ ਵਿਚ ਆਦੇਸੁ ਤਿਸੈ ਆਦੇਸੁ/ ਆਦਿ ਅਨੀਲੁ ਅਨਾਦਿ ਅਨਾਹਤਿ/ ਜੁਗੁ ਜੁਗੁ ਏਕੋ ਵੇਸ (ਪਉੜੀ 29)ਹੁਕਮ ਦੀ ਗੁਰਬਾਣੀ ਵਿਚ ਬਹੁਤ ਮਹਿਮਾ ਹੈ ।---ਜਿਵੁ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ । (ਪਉੜੀ 30 ਜਿਸ ਤਰਾ ਉਸ ਨੂੰ ਭਾਂਉਂਦਾ ਹੈ ਸ੍ਰਿਸਟੀ ਦਾ ਮਨੁਖ ਉਸੇ ਤਰਾ ਕਰੀ ਜਾਂਦਾ ਹੈ । ਪੁਸਤਕ ਵਿਚ ਸਿੰਧ ਘਾਟੀ ਦੀ ਸਭਿਅਤਾ ਦੇ ਕਈ ਪੱਖ ਸ਼ਹਿਰੀ ਜੀਵਨ ,ਆਰਾਂਥਿਕ ਪ੍ਰਬੰਧ ਖੇਤੀ, ਪਸ਼ੂ ਪਾਲਣ, ਉਦਯੌਗ ,ਰਾਜਨੀਤਕ ਜੀਵਨ ਧਾਂਰਮਿਕ ਜੀਵਨ ਆਦਿ ਦੀ ਜਾਣਕਾਰੀ ਹੈ । । ਪੁਸਤਕ ਵਿਚ ਉਪਨਿਸ਼ਦਾਂ ਦੀ ਘੋਖਵੀਂ ਜਾਣਕਾਰੀ ਹੈ । ਮਹਾਂ ਕਾਵਿ ਰਾਮਇਣ ਦੇ 24000 ਸਲੋਕ ਹਨ । ਕੁਲ 7 ਕਾਂਡ ਹਨ । ਰਾਜਾ ਵਿਕਰਮਾਦਿਤ ਦੇ ਸਮੇਂ ਸੰਸਕ੍ਰਿਤ ਰਾਜ ਭਾਸ਼ਾਂ ਸੀ ।ਹੌਲੀ ਹੌਲੀ ਇਸ ਭਾਸ਼ਾ ਲੋਕਾਂ ਤੋਂ ਦੂਰ ਹੁੰਦੀ ਗਈ । ਸੰਸਕ੍ਰਿਤ ਬ੍ਰਾਂਹਮਣ ਵਰਗ ਦੀ ਭਾਸ਼ਾ ਬਣ ਗਈ । ਪੁਸਤਕ ਵਿਚ ਵੇਦਾਂ ਦੀ ਲੋੜ ਕਿਉਂ ਪਈ ਬਾਰੇ ਸਾਰਥਿਕ ਵਿਚਾਰ ਹਨ । ਵੈਦਿਕ ਸਾਹਿਤ ਦੇ ਸਿਧਾਂਤ ਹਨ । ਇਸ ਤੋਂ ਇਲਾਵਾ ਪੁਸਤਕ ਵਿਚ ਰਿਗ ਵੇਦ ਦੀਆਂ ਵਿਸ਼ੇਸ਼ਤਾਵਾਂ ,ਸੋਮਰਸ ,ਮਨੋਰੰਜਨ ਦੇ ਸਾਧਨ , ਵਿਆਹ ਦੀਆਂ ਕਿਸਮਾਂ, ਮਰਦ ਔਰਤ ਸੰਬੰਧ, ਨਾਰੀ ਮਸਲੇ ਆਸ਼ਰਮ ਸਿਧਾੰਤ, ਜੀਵਨ ਸੰਸਕਾਰ ਮਨੁਖ ਵਿਚ ਤਿਆਗ ਦੀ ਭਾਵਨਾ ,ਪੁਨਰ ਜਨਮ ,ਰਾਜਨੀਤੀ ,ਸੂਰਜ ਚੰਦਰਮਾ ਵਿਭਿੰਨ ਦੇਵਤਿਆਂ ਦਾ ਜ਼ਿਕਰ ਹੈ । ਭਾਗਵਤ ਪੁਰਾਣ ਬਾਰੇ ਜਾਣਕਾਰੀ ਹੈ । ਰਿਗਵੇਦ ਦੀ ਜਾਣਕਾਰੀ 25 ਪੰਨਿਆ ਦੀ ਹੈ । ਸਾਰੀ ਵੇਦ ਰਚਨਾ ਦਾ ਮੰਤਵ ਮਨੁੱਖਤਾ ਦਾ ਕਲਿਆਣ ਹੈ । ਉਸ ਸਮੇਂ ਦਾ ਸਮੁਚਾ ਜੀਵਨ ਹੁਣ ਦੇ ਸਮੇਂ , ਨਾਲੌਂ ਬਿਲਕੁਲ ਵਖਰੀ ਕਿਸਮ ਦਾ ਸੀ । ਵਰਤਮਾਨ ਸਮੇਂ ਬਹੁਤ ਤਬਦੀਲੀਆ ਆਉਣ ਨਾਲ ਵਿਗਿਆਨ ਦੇ ਪਸਾਰਾ ਹੋਣ ਨਾਲ ਪੁਸਤਕ ਦੇ ਸਿਧਾਤ ਵੀ ਸਮਕਾਲੀ ਸਮਾਜ ਤੋਂ ਵਖਰੇ ਜਿਹੇ ਮਹਿਸੂਸ ਹੁੰਦੇ ਹਨ । ਖਾਸ ਕਰਕੇ ਦੇਵਤਿਆਂ ਬਾਰੇ ਗੱਲਾਂ । ਇੰਦਰ ਦੇਵਤਾ, ,ਸੂਰਜ ਦੇਵਤਾ ,ਵਿਸ਼ਨੂੰ ਦੇਵਤਾ ,ਅਗਨੀ ਦੇਵਤਾ, ਪਵਨ ਦੇਵਤਾ ,ਆਕਾਸ਼ ਦੇਵਤਾ ,ਦਾ ਅਜੋਕਾ ਗਿਆਨ ਵੇਦਾਂ ਦੇ ਸਮੇਂ ਨਾਲੋਂ ਬਦਲ ਚੁੱਕਾ ਹੈ । ਉਸ ਵੇਲੇ ਦਾ ਮਨੁਖ ਬ੍ਰਹਮੰਡ ਦੀ ਪੂਜਾ ਕਰਿਆ ਕਰਦਾ ਸੀ ।
ਵਿਗਿਆਨ ਨੇ ਕੁਦਰਤ ਦੇ ਕਈ ਭੇਤ ਖੋਲ੍ਹ ਦਿਤੇ ਹਨ । ਯਜੁਰ ਵੇਦ ਦੇ ਕਾਂਡ ਵਿਚ ਯਗ ਤੇ ਹਵਨ ਦੀ ਚਰਚਾ ਹੈ । ਸਾਮਵੇਦ ਦਾ ਸੰਬੰਧ ਸੰਗੀਤ ਤੇ ਕਲਾ ਨਾਲ ਹੈ । ਸਾਮਵੇਦ ਵਿਚ 1875 ਮੰਤਰ ਹਨ ।ਇਨ੍ਹਾਂ ਵਿਚੋਂ 1504 ਮੰਤਰ ਰਿਗਵੇਦ ਵਿਚੋਂ ਲਏ ਗਏ ਹਨ । ਸੰਬੰਧਤ ਸਲੋਕਾਂ ਦਾ ਲਿਪੀਅੰਤਰਣ ਹੈ । ਵੇਦਾਂ ਦਾ ਅਜੋਕੇ ਸਮੇਂ ਦਾ ਮਹਤਵ ਬਾਰੇ ਵਿਚਾਰ ਦਿਲਚਸਪ ਹਨ । ਜੀਵਨ ਦੇ ਨੈਤਿਕ ਮੁੱਲਾਂ ਬਾਰੇ ਵਿਚਾਰ ਮੁੱਲਵਾਨ ਹਨ ।। ਜਿਨ੍ਹਾਂ ਦੀ ਅਜ ਵੀ ਸਾਰਥਿਕਤਾ ਹੈ । ਪੁਸਤਕ ਬਾਰੇ ਪ੍ਰਸਿਧ ਚਿੰਤਕ ਤੇ ਵਿਦਵਾਨ ਡਾ ਹਰਪਾਲ ਸਿੰਘ ਪੰਨੂੰ ਨੇ ਲਿਖਿਆ ਹੈ ਕਿ ਵੇਦ ਪੰਜਾਬੀਆਂ ਦਾ ਰੁਹਾਨੀ ਸਰਮਾਇਆ ਹਨ । ਮੈਕਸਮੂਲਰ ਨੇ ਰਿਗਵੇਦ ਦਾ ਅੰਗਰੇਜ਼ੀ ਅਨੁਵਾਦ ਕੀਤਾ ਹੈ । ਪੁਸਤਕ ਪੁਰਾਤਨ ਭਾਰਤੀ ਸੰਸਕ੍ਰਿਤੀ ਨੂੰ ਜਾਨਣ ਦਾ ਉਤਮ ਸਰੋਤ ਹੈ । ਅੰਤ ਵਿਚ ਕੁਝ ਹਵਾਲਾ ਪੁਸਤਕਾਂ ਦੀ ਸੂਚੀ ਦਿਤੀ ਹੈ । ਜਿਸ ਵਿਚ ਭਗਵਤ ਗੀਤਾ , ਜਪੁਜੀ ਸਾਹਿਬ ,ਪੰਡਿਤ ਮਨੋਹਰ ਲਾਲ ਸ਼ਰਮਾ, ਡਾ ਹਰਪਾਲ ਸਿੰਘ ਪੰਨੂੰ ਦੀਆਂ ਕਿਰਤਾਂ ਸ਼ਾਂਮਲ ਹਨ ।