ਖ਼ਬਰਸਾਰ

  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮਹੀਨਾਵਾਰੀ ਮੀਟਿੰਗ / ਸਾਹਿਤ ਸਭਾ ਬਾਘਾ ਪੁਰਾਣਾ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਕਮਲਜੀਤ ਨੀਲੋਂ ਵਿਦਿਆਰਥੀਆਂ ਦੇ ਰੂ.ਬ.ਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਕਾਵਿ ਪੁਸਤਿਕ ਕਸਤੂਰੀ ਹੋਈ ਰਾਲੀਜ / ਸਾਹਿਤ ਸਭਾ ਬਾਘਾ ਪੁਰਾਣਾ
  •    'ਮਾਂ ਦੀ ਮਮਤਾ' ਦੀ ਘੁੰਡ ਚੁਕਾਈ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਧੂ ਰਾਮ ਲੰਗੇਆਣਾ ਨਾਲ ਰੂਬਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਚੋਣ ਨਿਸ਼ਾਨ ਗੁੱਲੀ ਡੰਡਾ, ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦਾ ਸਾਲਾਨਾ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦੀ ਚੋਣ / ਸਾਹਿਤ ਸਭਾ ਬਾਘਾ ਪੁਰਾਣਾ
  •    'ਕਾਗਜ਼ਾਂ ਦੀ ਦਹਿਲੀਜ਼ ਤੇ' ਦੀ ਹੋਈ ਘੁੰਡ-ਚੁਕਾਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਚੋਣ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਗੁਰਮੇਜ ਸਿੰਘ ਗੇਜਾ ਲੰਗੇਆਣਾ ਨੂੰ ਅੰਤਿਮ ਵਿਦਾਇਗੀ / ਸਾਹਿਤ ਸਭਾ ਬਾਘਾ ਪੁਰਾਣਾ
  •    ਕਵੀ ਗੁਰਮੇਜ ਸਿੰਘ ਗੇਜਾ ਲੰਗੇਆਣਾ ਨਮਿੱਤ ਅੰਤਿਮ ਅਰਦਾਸ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮੀਟਿੰਗ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਰੂਬਰੂ ਅਤੇ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਵਰਾ ਪ੍ਰੀਵਾਰ ਵੱਲੋਂ ਸਵਰਗੀ ਹਜੂਰਾ ਸਿੰਘ ਸਿੱਧੂ ਯਾਦਗਰੀ ਵਜੀਫਾ ਸਕੀਮ ਸ਼ੁਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਵਰਾ ਪ੍ਰੀਵਾਰ ਵੱਲੋਂ ਨਵਜੰਮੇ ਪੋਤਰੇ ਦੀ ਖੁਸ਼ੀ ਚ ਸਵਰਗੀ ਹਜੂਰਾ ਸਿੰਘ ਸਿੱਧੂ ਯਾਦਗਰੀ ਵਜੀਫਾ ਸਕੀਮ ਸ਼ੁਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਜਗਜੀਤ ਸਿੰਘ ਬਾਵਰਾ ਅਤੇ ਪਵਨ ਗੁਲਾਟੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਹਰਵਿੰਦਰ ਸਿੰਘ ਰੋਡੇ ਨਾਲ ਰੂਬਰੂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਹਜੂਰਾ ਸਿੰਘ ਵੈਲਫੇਅਰ ਸੁਸਾਇਟੀ ਬਾਘਾ ਪੁਰਾਣਾ ਵੱਲੋਂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਸਵਰਗੀ ਮਲਕੀਤ ਸਿੰਘ ਬਰਾੜ ਦੀ ਪੁਸਤਕ 'ਨਿਸ਼ਾਨਾ' ਲੋਕ ਅਰਪਣ ਕੀਤੀ ਗਈ / ਸਾਹਿਤ ਸਭਾ ਬਾਘਾ ਪੁਰਾਣਾ
  •    ਪ੍ਰਸਿੱਧ ਲੇਖਿਕਾ ਪ੍ਰੀਤਮਾ ਦੁਮੇਲ ਦੀ ਪੁਸਤਕ 'ਬੇ- ਕਦਰੇ' ਹੋਈ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਕ੍ਰਿਸ਼ਨਾਂ ਰਾਣੀ ਪਹਿਲਾ ਯਾਦਗਾਰੀ ਪੁਰਸਕਾਰ ਉੱਘੇ ਵਿਅੰਗਕਾਰ ਐਮ. ਕੇ ਰਾਹੀ ਨੂੰ ਦਿੱਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਕਰਤਾਰ ਸਿੰਘ ਰੋਡੇ ਨਾਲ ਰੂ ਬਰੂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਪਿੰਡਾਂ - ਸ਼ਹਿਰਾਂ, ਕਸਬਿਆਂ ਵਿੱਚ ਪੰਜਾਬੀ ਲਾਇਬ੍ਰੇਰੀ ਦਾ ਹੋਣਾ ਅਤੀ ਜ਼ਰੂਰੀ ਹੈ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਹਾਸ ਵਿਅੰਗ ਅਕਾਦਮੀ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਸ਼ਿਵ ਢਿੱਲੋਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਲਿਖਾਰੀ ਸਭਾ ਰਜਿ ਸਿਆਟਲ ਵੱਲੋਂ ਲਾਸਾਨੀ ਸ਼ਹਾਦਤ ਸਮਰਪਿਤ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਹਰਵਿੰਦਰ ਸਿੰਘ ਰੋਡੇ ਦੇ ਨਾਵਲ ' ਪੌੜੀ " ਉਪਰ ਵਿਚਾਰ ਗੋਸ਼ਟੀ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਡਾ ਸਾਧੂ ਰਾਮ ਲੰਗੇਆਣਾ ਦਾ ਬਰੈਂਪਟਨ ਵਿਖੇ ਵਿਸ਼ੇਸ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸੁਰਜੀਤ ਸੰਧੂ ਦੀ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਚੋਣ ਸਰਬਸੰਮਤੀ ਨਾਲ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਲ ਲੇਖਕ ਸਾਧੂ ਰਾਮ ਲੰਗੇਆਣਾ ਸਕੂਲੀ ਬੱਚਿਆਂ ਦੇ ਰੂਬਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਈਸ਼ਰ ਸਿੰਘ ਲੰਭਵਾਲੀ ਦੀ ਕਾਵਿ ਪੁਸਤਕ "ਤਿੜਕੇ ਚਾਨਣ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਗੁਰਦੇਵ ਸਿੰਘ ਬਰਾੜ ਦੀਆਂ ਦੋ ਪੁਸਤਕਾਂ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਨਾਵਲਕਾਰ ਪਰਮਜੀਤ ਰੋਡੇ ਨਾਲ ਰੂਬਰੂ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਮਹਾਨ ਖੋਜਾਰਥੀ ਮਾ ਬਿੱਕਰ ਸਿੰਘ ਭਲੂਰ ਨਾਲ ਰੂ -ਬਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਸਤਿੰਦਰਜੀਤ ਸਿੰਘ ਸਿੱਧੂ ਬੱਚਿਆਂ ਦੇ ਰੂ ਬਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਸਾਵਣ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਜਸਵੀਰ ਭਲੂਰੀਆ ਦੀ ਬਾਲ ਪੁਸਤਕ "ਨਵੀਆਂ ਬਾਤਾਂ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਪੁਸਤਕ "ਚਿੜੀਆਂ ਬੋਲ ਪਈਆਂ" ਹੋਈ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਭਾ ਦੇ ਮੁੱਢਲੇ ਅਤੇ ਸੀਨੀਅਰ 16 ਮੈਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸ੍ਰ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਪ੍ਰਵਾਸੀ ਪੰਜਾਬੀ ਸਾਹਿਤਕਾਰ ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਡਾ ਸਾਧੂ ਰਾਮ ਲੰਗੇਆਣਾ ਦਾ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  • ਹਰਵਿੰਦਰ ਸਿੰਘ ਰੋਡੇ ਦੇ ਨਾਵਲ ' ਪੌੜੀ " ਉਪਰ ਵਿਚਾਰ ਗੋਸ਼ਟੀ ਹੋਈ (ਖ਼ਬਰਸਾਰ)


    ਬਾਘਾਪੁਰਾਣਾ  --  ਸਾਹਿਤ ਸਭਾ ਰਜਿ ਬਾਘਾਪੁਰਾਣਾ ਵੱਲੋਂ ਸਾਹਿਤ ਜਗਤ ਦੀ ਲੜੀ ਚੋਂ ਬਿਖਰੇ ਮਹਾਨ ਸ਼ਾਇਰ ਸਵਰਗੀ ਡਾ ਸੁਰਜੀਤ ਪਾਤਰ ਜੀ ਨੂੰ ਸਮਰਪਿਤ  ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮਵਾਲਾ ਦੀ ਰਹਿਨੁਮਾਈ ਹੇਠ  ਕਰਵਾਇਆ ਗਿਆ। ਜਿਸ ਦੌਰਾਨ ਸਭਾ ਦੇ ਸਕੱਤਰ ਹਰਵਿੰਦਰ ਸਿੰਘ ਰੋਡੇ ਦੇ ਨਵ ਪ੍ਰਕਾਸ਼ਿਤ ਨਾਵਲ 'ਪੌੜੀ" ਉਪਰ  ਵਿਚਾਰ ਗੋਸ਼ਟੀ ਕਰਵਾਈ ਗਈ ਹੈ  ਇਸ ਸਬੰਧੀ ਸਭਾ ਦੇ ਪ੍ਰੈਸ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦਾ ਸਾਲਾਨਾ ਸਮਾਗਮ  ਸਕੂਲ ਆਫ਼ ਐਮੀਨੈਂਸ  ਨੇੜੇ ਬੱਸ ਸਟੈਂਡ ਬਾਘਾਪੁਰਾਣਾ ਵਿਖੇ  ਕਰਵਾਇਆ ਗਿਆ ਹੈ। ਜਿਸ ਦੌਰਾਨ ਡਾ ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਪੰਜਾਬ ਸਮਾਗਮ ਦੀ ਪ੍ਰਧਾਨਗੀ ਵਜੋਂ, ਬੂਟਾ ਸਿੰਘ ਚੌਹਾਨ (ਗਵਰਨਿੰਗ ਕੌਂਸਲ ਮੈਂਬਰ ਭਾਰਤੀ ਸਾਹਿਤ ਅਕਾਦਮੀ) ਮੁੱਖ ਮਹਿਮਾਨ ਵਜੋਂ ਅਤੇ ਡਾ ਸੁਰਜੀਤ ਬਰਾੜ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਨਿਰੰਜਨ ਬੋਹਾ, ਡਾ ਹਰਿੰਦਰ ਸਿੰਘ, ਨਾਵਲਕਾਰ ਰੂਪ ਸਿੰਘ ਦਿੱਲੀ, ਡਾ ਅਜੀਤਪਾਲ ਸਿੰਘ ਜਟਾਣਾਂ ਭਾਸ਼ਾ ਅਫ਼ਸਰ ਮੋਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ  ਸ਼ਿਰਕਤ ਕੀਤੀ।


    ਸਮਾਗਮ ਦੀ ਸ਼ੁਰੂਆਤ ਵਿੱਚ ਸਵਰਗੀ ਸ਼ਾਇਰ  ਡਾ ਸੁਰਜੀਤ ਪਾਤਰ ਜੀ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਨਿੱਘੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਕਵੀ ਕੰਵਲਜੀਤ ਭੋਲਾ ਲੰਡੇ ਅਤੇ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਵੱਲੋਂ ਸਮਾਗਮ ਵਿੱਚ ਪਹੁੰਚੇ ਹੋਏ ਸਮੂਹ ਲੇਖਕ ਵਰਗ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਸਿੱਧ ਆਲੋਚਕ ਨਿਰੰਜਨ ਸਿੰਘ ਬੋਹਾ ਵੱਲੋਂ ਹਰਵਿੰਦਰ ਸਿੰਘ ਰੋਡੇ ਦੇ ਨਾਵਲ ਉਪਰ ਪੇਪਰ ਪੜ੍ਹਦਿਆਂ ਕਿਹਾ ਕਿ ਹਰਵਿੰਦਰ ਸਿੰਘ ਰੋਡੇ ਨੇ ਪੰਜਾਬੀ ਕਾਵਿ ਦੇ ਮੁੱਢਲੇ ਉਪ ਵਿਧਾਈ ਰੂਪ ਕਵੀਸ਼ਰੀ ਦੇ ਖੇਤਰ ਵਿੱਚ ਜਿੱਥੇ ਛੋਟੀ ਉਮਰੇ ਹੀ ਆਪਣਾ ਚੰਗਾ ਨਾਂ ਬਣਾਇਆ ਹੈ ਉੱਥੇ ਪੰਜਾਬੀ ਗਲਪ ਵੱਲ ਪਰਤਿਆ ਇੱਕ ਅਜਿਹਾ ਲੇਖਕ ਹੈ ਜਿਸ ਕੋਲ ਸਮਾਜ ਨੂੰ ਸਮਝਣ ਲਈ ਮਨੋਵਿਗਿਆਨਕ ਸੂਝ ਬੂਝ ਵੀ ਹੈ ਇਸ ਦੇ ਨਾਲ ਹੀ ਬੂਟਾ ਸਿੰਘ ਚੌਹਾਨ, ਡਾ ਸਰਬਜੀਤ ਸਿੰਘ,ਡਾ ਹਰਿੰਦਰ ਸਿੰਘ,ਡਾ ਅਜੀਤਪਾਲ ਸਿੰਘ, ਡਾ ਸੁਰਜੀਤ ਬਰਾੜ, ਰੂਪ ਸਿੰਘ ਦਿੱਲੀ, ਬਲਦੇਵ ਸੜਕਨਾਮਾ, ਮੁਕੰਦ ਕਮਲ,ਅਮਰ ਘੋਲੀਆ ਨੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਰਵਿੰਦਰ ਸਿੰਘ ਰੋਡੇ ਨੇ ਪਹਿਲੀ ਪੁਸਤਕ 'ਲਿਸ਼ਕਦਾ ਰੱਬ' ਉਪਰੰਤ ਹੁਣ ਨਾਵਲ 'ਪੌੜੀ" ਪਾਠਕਾਂ ਦੇ ਸਨਮੁੱਖ ਕੀਤਾ ਹੈ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦਿੰਦਾ ਹੋਇਆ  ਸਮਾਜ ਦੀਆਂ ਬਹੁਤ ਸਾਰੀਆਂ ਕੌੜੀਆਂ ਸੱਚਾਈਆਂ ਨੂੰ ਉਜਾਗਰ ਕਰਦਾ ਹੈ ਅਤੇ ਉਨ੍ਹਾਂ ਨਾਵਲਕਾਰ ਰੋਡੇ ਨੂੰ ਅੱਗੇ ਤੋਂ ਹੋਰ ਵੀ ਵਧੀਆ ਸਾਹਿਤ ਸਿਰਜਣ ਦੀ ਪ੍ਰੇਰਨਾ ਦਿੰਦਿਆਂ ਹਾਰਦਿਕ ਵਧਾਈ ਦਿੱਤੀ। ਉਪਰੰਤ ਸਭਾ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਭਾ ਦੇ ਮੈਂਬਰ ਕਰਮ ਸਿੰਘ ਕਰਮ ਦੀ ਹੋਣਹਾਰ ਬੇਟੀ ਅਮਨਜੋਤ ਨਿੱਡਰ ਜੋ ਇੱਕ ਵਧੀਆ ਆਰਟਿਸਟ ਵਜੋਂ ਉਭਰ ਰਹੀ ਹੈ ਉਸ ਦਾ ਹੌਂਸਲਾ ਅਫਜ਼ਾਈ ਕਰਨ ਲਈ  ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਹੋਏ ਵਿਸ਼ਾਲ ਕਵੀ ਦਰਬਾਰ ਵਿਚ  ਬਲਵਿੰਦਰ ਸਿੰਘ ਕੈਂਥ,ਪ੍ਰੀਤ ਨਿਵਾਣ,ਸੀਰਾ ਗਰੇਵਾਲ ਰੌਂਤਾ, ਕੋਮਲ ਭੱਟੀ, ਮੁਕੰਦ ਕਮਲ, ਸਾਗਰ ਸਫ਼ਰੀ, ਜਸਵੰਤ ਜੱਸੀ,ਦਾ ਔਕਟੋ ਆਊਲ, ਸਾਧੂ ਰਾਮ ਲੰਗੇਆਣਾ,ਪਰਮਜੀਤ ਸਿੰਘ ਬਾਘਾਪੁਰਾਣਾ, ਈਸ਼ਰ ਸਿੰਘ ਲੰਭਵਾਲੀ,ਕਰਮ ਸਿੰਘ ਕਰਮ, ਜਗਦੀਸ਼ ਪ੍ਰੀਤਮ,ਅਮਰ ਘੋਲੀਆ, ਲਖਵੀਰ ਕੋਮਲ, ਪ੍ਰੀਤਮ ਸਿੰਘ ਰਣੀਆਂ, ਸੁਖਮੰਦਰ ਸਿੰਘ ਗੁੰਮਟੀ, ਅਤਿੰਦਰਪਾਲ ਸਿੰਘ, ਜਸਕਰਨ ਮੱਤਾ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਮਹਿਰੋਂ, ਸੋਨੀ ਮੋਗਾ, ਹਰਚਰਨ ਸਿੰਘ ਰਾਜੇਆਣਾ, ਗੁਰਜਿੰਦਰ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ ਰਾਜੇਆਣਾ, ਗੁਰਵਿੰਦਰ ਸਿੰਘ ਸਿੱਧੂ, ਲਖਵਿੰਦਰ ਸਿੰਘ ਸ਼ਰੀਂਹ ਵਾਲਾ, ਮੁਕੰਦ ਕਮਲ, ਗੁਰਦੇਵ ਸਿੰਘ ਦਰਦੀ,ਮੇਜਰ ਸਿੰਘ ਹਰੀਏਵਾਲਾ, ਬਲਵਿੰਦਰ ਸਿੰਘ ਰੋਡੇ, ਨਿਰੰਜਨ ਬੋਹਾ, ਬੂਟਾ ਸਿੰਘ ਚੌਹਾਨ,ਡਾ ਸੁਰਜੀਤ ਬਰਾੜ,ਅਮਰਜੀਤ ਸਿੰਘ ਰਣੀਆਂ, ਰੂਪ ਸਿੰਘ ਦਿੱਲੀ, ਗੁਰਕੀਰਤ ਸਿੰਘ ਔਲਖ, ਚਮਕੌਰ ਸਿੰਘ, ਮਾਸਟਰ ਦਰਸ਼ਨ ਸਿੰਘ, ਕ੍ਰਿਸ਼ਨ ਪ੍ਰਤਾਪ,ਅਮਰੀਕ ਸੈਦੋਕੇ, ਨਿਰਮਲ ਸਿੰਘ ਪੱਤੋਂ, ਤਰਸੇਮ ਗੋਪੀਕਾ, ਗੁਰਸੇਵਕ ਸਿੰਘ ਬੀੜ, ਬਲਜਿੰਦਰ ਭਾਰਤੀ, ਪ੍ਰੋਫੈਸਰ ਗੁਰਮਤ ਸਿੰਘ, ਦਰਸ਼ਨ ਸਿੰਘ ਦੋਸਾਂਝ,ਡਾ ਅਜੀਤਪਾਲ ਜਟਾਣਾਂ, ਬਲਦੇਵ ਸਿੰਘ, ਗੁਰਤੇਜ ਪੱਖੀ, ਸਤੀਸ਼ ਧਵਨ, ਤਰਸੇਮ ਖ਼ਾਨ, ਆਫ਼ਰੀਨ ਬੇਗਮ, ਸਬੀਨਾ ਬੇਗਮ,ਪ੍ਰੀਤ ਜੱਗੀ, ਅਮਰਜੀਤ ਕੌਰ ਮੋਰਿੰਡਾ, ਪਰਸ਼ੋਤਮ ਪੱਤੋਂ, ਮੰਗਲਮੀਤ ਪੱਤੋ, ਲਾਲ ਚੰਦ ਸਿੰਘ ,ਅਮਰ ਪਰਮਿੰਦਰ, ਹਰਦੇਵ ਹਮਦਰਦ ਮੁਕਤਸਰ, ਗੁਰਦੇਵ ਸਿੰਘ ਘਾਰੂ, ਬਲਦੇਵ ਸਿੰਘ ਇਕਵੰਨ,ਕੋਮਲ ਭੱਟੀ,ਗੋਰਾ ਸਮਾਲਸਰ, ਅਮਨਦੀਪ ਕੌਰ ਹਾਕਮ ਸਿੰਘ ਵਾਲਾ, ਜਸਵਿੰਦਰ ਜਲੰਧਰੀ, ਗੁਰਮੀਤ ਸਿੰਘ ਹਮੀਰਗੜ੍ਹ, ਜਸਵੰਤ ਰਾਊਕੇ, ਅੰਮ੍ਰਿਤਪਾਲ ਕਲੇਰ , ਗੁਰਸਿਮਰਨ ਕੌਰ, ਜਗਸੀਰ ਲੁਹਾਰਾ, ਚਰਨਜੀਤ ਗਿੱਲ ਸਮਾਲਸਰ, ਗੁਰਪ੍ਰੀਤ ਬੜੈਚ, ਗੁਰਿੰਦਰ ਸਿੰਘ ਸੰਧੂਆਂ,ਅਮਰ ਘੋਲੀਆ, ਹਰਭਜਨ ਸਿੰਘ ਨਾਗਰਾ, ਰਛਪਾਲ ਸਿੰਘ ਚਕਰ,ਡਾ ਅਮਨ ਅੱਚਰਵਾਲ, ਜਸਕਰਨ ਲੰਡੇ, ਗੁਰਦਰਸ਼ਨ ਸਿੰਘ ਰੋਡੇ,  ਹਰਮਿੰਦਰ ਸਿੰਘ ਕੋਟਲਾ, ਗੁਰਬਚਨ ਕਮਲ, ਨਿਰਮਲ ਸਿੰਘ ਮਾਣੂੰਕੇ, ਪਰਵੇਜ਼ ਖ਼ਾਨ, ਸੁਖਦੀਪ ਸਿੰਘ,ਸਹਿਜ ਲਾਲ ਸਿੰਘ, ਸੋਨੀ ਜੈ ਸਿੰਘ ਵਾਲਾ, ਕੁੱਕੂ ਫੋਟੋਗਰਾਫ਼ਰ ਵੱਲੋਂ ਕੁਝ ਆਪੋ ਆਪਣੀਆਂ ਤਾਜ਼ੀਆਂ ਕਲਮਾਂ ਦੇ ਕਲਾਮ ਅਤੇ ਕੁਝ ਡਾ ਸੁਰਜੀਤ ਪਾਤਰ ਜੀ ਦੀ ਕਲ਼ਮ ਚੋਂ ਨਿਕਲ ਬੋਲ ਪੇਸ਼ ਕੀਤੇ ਗਏ।

    ਡਾ ਸਾਧੂ ਰਾਮ ਲੰਗੇਆਣਾ