ਦਰੱਖਤਾਂ ਨੂੰ ਵੱਢੀਏ ਨਾ ਕਦੇ ਮੇਰੇ ਵੀਰਨੋ,
ਰਲਮਿਲ ਲਈਏ ਜੀ ਬਚਾ।
ਫ਼ਾਲਤੂ ਪਾਣੀ ਨਾਂ ਕਦੇ ਟੂਟੀਆਂ ਚੋਂ ਡੋਲ੍ਹੀਏ,
ਦਿਲ ਵਿੱਚ ਲਈਏ ਇਹ ਵਸਾ।
ਮੇਰੇ ਦੋਸਤੋ ਰੋਕ ਲਈਏ ਪਾਣੀ ਦਾ ਵਹਾਅ,,,
ਨਵੇਂ ਕਦੇ ਲਾਈਏ ਨਾ ਪੁਰਾਣਿਆਂ ਨੂੰ ਵੱਢੀ ਜਾਈਏ,
ਦੱਸ ਦਿਓ ਕਿਥੋਂ ਦਾ ਨਿਆਂ ਹੈ।
ਧੁੱਪ ਵਿੱਚ ਭੱਜੇ ਫਿਰੋਂ ਐਧਰ ਜਾਂ ਓਧਰ ਭਾਲਦੇ ਸੰਘਣੀ ਜਿਹੀ ਛਾਂ ਹੈ।।
ਜ਼ਿੰਦਗੀ ਨੂੰ ਲਾਈ ਜਾਂਦੇ ਢਾਹ ਮੇਰੇ ਦੋਸਤੋ,,,,
ਰਲਮਿਲ ਲਈਏ ਜੀ ਬਚਾ ਮੇਰੇ,,,,
ਸਾਵਨ ਭਾਦੋਂ ਦੇ ਮਹੀਨੇ ਰਲਮਿਲ ਪੌਦੇ ਲਾਈਏ,
ਸਭਨਾਂ ਨੂੰ ਅੱਜ ਡਾਢੀ ਲੋੜ ਐ।
ਲਾਈਏ ਅਤੇ ਰਲਮਿਲ ਕਰੀਏ ਸੰਭਾਲ ਸਾਰੇ,
ਬਹੁਤ ਹੀ ਦਰੱਖਤਾਂ ਦੀ ਥੋੜ ਐ।।
ਆਉਣ ਵਾਲਾ ਸਾਵਨ ਦਾ ਮਾਹ ਮੇਰੇ ਦੋਸਤੋ,,,,
ਵਾਤਾਵਰਣ ਲਈਏ ਜੀ ਬਚਾਅ,,,,
ਫਾਲਤੂ ਹੀ ਪਾਣੀ ਐਵੇਂ ਘਰ ਮੂਹਰੇ ਡੋਲ੍ਹੀ ਜਾਈਏ,
ਜਿਵੇਂ ਹੋਵੇ ਜੰਨ ਤਾਈਂ ਬਿਠਾਉਣਾ।
ਜੇ ਕੋਈ ਰੋਕਦੈ ਤਾਂ ਚਾਰੇ ਚੱਕ ਦੋਸਤਾ ਓਏ,
ਚਾੜ੍ਹ ਬਾਹਾਂ ਲੜਨ ਲਈ ਆਉਂਣਾ।।
ਥੱਕ ਗਏ ਆਂ ਤੁਹਾਨੂੰ ਸਮਝਾ ਮੇਰੇ ਦੋਸਤੋ,,,
ਰਲਮਿਲ ਪਾਣੀ ਨੂੰ ਬਚਾ ਮੇਰੇ,,,,
ਵਿਗਿਆਨੀ ਨਿੱਤ ਰੌਲਾ ਪਾਉਣ ਧਰਤੀ ਦੇ ਹੇਠਾਂ ਵੀਰੋ,
ਥੋੜ੍ਹਾ ਜਿਹਾ ਪਾਣੀ ਹੁਣ ਰਹਿ ਗਿਆ।
ਖਰੀਆਂ ਇਹ ਗੱਲਾਂ ਸੁਣ ਫਿਰ ਪਛਤਾਉਣਾ ਪਊ,
ਦੱਦਾਹੂਰ ਵਾਲਾ ਸੱਚ ਕਹਿ ਰਿਹਾ।।
ਔਖਾ ਹੋਜੂ ਆਉਣਾ ਫਿਰ ਸਾਹ ਮੇਰੇ ਦੋਸਤੋ,,,,
ਵਾਤਾਵਰਣ ਲਈਏ ਜੀ ਬਚਾ,,,,