ਸਿਰਜਣਧਾਰਾ ਦੀ ਮੀਟਿੰਗ ਹੋਈ (ਖ਼ਬਰਸਾਰ)


ਲੁਧਿਆਣਾ --  ਸਿਰਜਣਧਾਰਾ ਦੀ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਪ੍ਰੋ: ਰਵਿੰਦਰ ਭੱਠਲ ਜੀ ਨੇ ਕੀਤੀ। ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ.ਗੁਰਇੱਕਬਾਲ ਸਿੰਘ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਦਮੀ ਤੇ ਉੱਘੇ ਕਵੀ ਸ੍ਰ ਸੁਰਜੀਤ ਸਿੰਘ ਅਲਬੇਲਾ ਵੀ ਸ਼ਾਮਲ ਹੋਏ।


ਸਭ ਤੋਂ ਪਹੁਲਾਂ ਜਗਸ਼ਰਨ ਸਿੰਘ ਛੀਨਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਉਪਰੰਤ ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਵਾਤਾਵਰਣ ਦੀ ਸੰਭਾਲ ਵਿਸ਼ੇਸ਼ ਚਰਚਾ ਕੀਤੀ ਗਈ। ਪ੍ਰੋ: ਰਵਿੰਦਰ ਭੱਠਲ ਨੇ ਕੁਦਰਤ ਦੀ ਬਣਤਰ ਵਿੱਚ ਅੰਨੇਵਾਹ ਕੀਤੀਆਂ ਜਾ ਰਹੀਆਂ ਤਬਦੀਲੀਆਂ ਲਈ ਮਨੁੱਖ ਨੂੰ ਹੀ ਜੁੰਮੇਵਾਰ ਦੱਸਿਆ, ਜਿਸ ਦਾ ਅਸੀਂ ਭਾਰੀ ਨੁਕਸਾਨ ਉਠਾ ਰਹੇ ਹਾਂ। ਡਾ: ਗੁਰਇੱਕਬਾਲ ਸਿੰਘ ਨੇ ਕਿਹਾ ਕਿ ਅੱਜ ਵੱਧ ਰਹੀ ਗਰਮੀ ਤੋਂ ਬਚਣ ਲਈ ਸਾਨੂੰ ਜਿੱਥੇ ਰੁੱਖਾਂ ਦੀ ਬਹੁਤ ਲੋੜ ਹੈ, ਉਥੇ ਹੀ ਉਹਨਾਂ ਨੂੰ ਸੰਭਾਲਣ ਦੀ ਵੀ ਓਨੀ ਹੀ ਲੋੜ ਹੈ। ਬਾਪੂ ਬਲਕੌਰ ਸਿੰਘ, ਹਰਪਾਲ ਸਿੰਘ ਮਾਂਗਟ, ਭੁਪਿੰਦਰਸਿੰਘ ।ਸਿੰਘ ਅਤੇ ਹਰਬਖਸ਼ ਸਿੰਘ ਗਰੇਵਾਲ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਯੋਗ ਵਰਤੋਂ ਵਿੱਚ ਲਿਆਉਣ ਲਈ ਸਰਕਾਰ ਦੇ ਨਾਲ ਨਾਲ ਸਾਨੂੰ ਵੀ ਉਪਰਾਲੇ ਕਰਨ ਦੀ ਲੋੜ ਹੈ।

"ਹਾਏ ਗਰਮੀ ਅਤੇ ਵਾਤਾਵਰਣ ਸੰਭਾਲ" ਵਿਸ਼ੇ ਤੇ ਹੋਏ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਅਲਬੇਲਾ ਨੇ ਗੀਤ ਛੇਤੀ ਕੂਲਰ ਲਿਆਦੇ ਚੰਨਾ ਮੇਰਿਆ ", ਗਾਇਕ ਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਨੇ "ਜੇਠ ਹਾੜ ਦੇ ਮਹੀਨੇ ਬਈ ਤਪਾਈ ਜਾਂਦੇ ਨੇ", ਨੈਸ਼ਨਲ ਤੇ ਸਟੇਟ ਐਵਾਰਡੀ ਕਰਮਜੀਤ ਗਰੇਵਾਲ ਨੇ "ਦਾਦੇ ਤੇ ਪੜਦਾਦੇ ਪਾਣੀ ਢੋਇਆ ਦੂਰੋਂ ਚੱਲਕੇ ", ਗੀਤਕਾਰ ਸਰਬਜੀਤਸਿੰਘ ਵਿਰਦੀ ਨੇ "ਜਦੋਂ ਮੈਂ ਗੀਤ ਲਿਖਦਾ ਹਾਂ", ਹਰਬੰਸ ਮਾਲਵਾ ਨੇ "ਮੇਰੇ ਸੁਪਨੇ ਉਲੀਕਦੀ ਹਵਾ" ਹਰਦੇਵ ਸਿੰਘ ਕਲਸੀ ਨੇ "ਤੱਤੀ ਤਵੀ ਤੇ ਆਸਣ ਲਾ ਕੇ", ਸੰਪੂਰਨ ਸਨਮ ਸਾਹਨੇਵਾਲ ਨੇ "ਕੋਈ ਕੰਮ ਤੂੰ ਚੱਜਦਾ ਕਰ ਬੰਦਿਆਂ", ਪਰਮਿੰਦਰ ਅਲਬੇਲਾ ਨੇ "ਜੇ ਨਾਂ ਸਾਂਭਿਆ ਪਾਣੀ", ਰਣਜੀਤ "ਰੱਬਾ ਪੱਬਾਹ ਵਰਜੀਤ ਰਣਦਰਜੀਤ ਕਰ ਲੋਟੇ ਨੇ "ਆਓ ਰੁੱਖ ਲਗਾਈਏ", ਮਹੇਸ਼ ਪਾਂਡੇ ਰੋਹਲਵੀ ਨੇ "ਝੱਖੜਾਂ ਨੇ ਕਿਉਂ ਝੰਬੀ ਧਰਤੀ", ਕਵਿਤਰੀ ਸਿਮਰਨ ਧੁੱਗਾ ਨੇ "ਹਾਏ ਗਰਮੀ ਨੇ ਬੜਾ "ਅਤੇ ਹਰਬੰਸ ਸਿੰਘ ਘੇਈ ਨੇ ਕਵਿਤਾ ਦਾ ਗਾਇਨ ਕੀਤਾ