ਗ਼ਲਤੀਆਂ (ਮਿੰਨੀ ਕਹਾਣੀ)

ਹਰਪ੍ਰੀਤ ਸਿੰਘ ਮਾਣਕਮਾਜਰਾ    

Email: harpreetsingh1410@gmail.com
Cell: +91 99142 33604
Address: ਮਾਣਕ ਮਾਜਰਾ
India
ਹਰਪ੍ਰੀਤ ਸਿੰਘ ਮਾਣਕਮਾਜਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


"ਪਾਪਾ ਅੱਜ ਸਾਡੇ ਨਵੇਂ ਉਸਤਾਦ ਜੀ ਆਏ ਨੇ, ਉਨ੍ਹਾਂ ਨੇ ਸਾਨੂੰ ਖਿਡਾਉਣ ਵੇਲੇ ਸਾਡੀਆਂ ਬਹੁਤ ਗ਼ਲਤੀਆਂ ਕੱਢੀਆਂ ਪਰ ਪਾਪਾ ਉਨ੍ਹਾਂ ਨੇ ਸਾਨੂੰ ਸਮਝਾਇਆ ਵੀ ਬਹੁਤ,ਅੱਜ ਤਾਂ ਅਸੀਂ ਬਹੁਤ ਕੁਝ ਸਿੱਖਿਆ",ਬੇਟੇ ਨੇ ਰੋਟੀ ਖਾਂਦੇ ਮੈਨੂੰ ਦੱਸਿਆ। ਮੈਂ ਵੀ ਉਸ ਦੀਆਂ ਗੱਲਾਂ ਸੁਣਦੇ ਹੋਏ ਪੁੱਛਿਆ,"ਕਿਉਂ ਪਹਿਲਾਂ ਵਾਲ਼ੇ ਨੀ ਗ਼ਲਤੀਆਂ ਕੱਢਦੇ ਸੀ?" ਬੇਟੇ ਨੇ ਹਸਦੇ ਹੋਏ ਕਿਹਾ,"ਪਾਪਾ!! ਉਹ ਤਾਂ ਨਾ ਸਮਝਾਉਂਦੇ ਸੀ ਤੇ ਨਾ ਗਲ਼ਤੀਆਂ ਕੱਢਦੇ ਸੀ,ਬੱਸ ਫੋਨ 'ਤੇ ਲੱਗੇ ਰਹਿੰਦੇ ਸੀ।"
ਮੈਂ ਉਸ ਦੀ ਹਾਸੀ ਨੂੰ ਗੰਭੀਰਤਾ 'ਚ ਲੈਂਦਿਆਂ ਪੁੱਛਿਆ,"ਫਿਰ ਦੋਨਾਂ ਵਿੱਚੋਂ ਵਧੀਆ ਕਿਹੜਾ ਲੱਗਿਆ?"ਬੇਟਾ ਮੇਰੀ ਗੱਲ ਸੁਣ ਕੇ ਚੁੱਪ ਕਰ ਗਿਆ,ਸ਼ਾਇਦ ਨਿਆਣੀ ਉਮਰ ਹੋਣ ਕਾਰਨ ਉਹ ਇਸ ਦਾ ਸਹੀ ਜਵਾਬ ਦੇਣ 'ਚ ਅਸਮਰੱਥ ਸੀ। ਮੈਂ ਵੀ ਇਸ ਸਵਾਲ ਨੂੰ ਸਵਾਲ ਹੀ ਰਹਿਣ ਦਿੱਤਾ,ਉਸ ਦੇ ਵੱਡਾ ਅਤੇ ਸਿਆਣਾ ਹੋਣ ਤੱਕ.