ਸਾਉਣ ਮਹੀਨਾ ਆਇਆ (ਗੀਤ )

ਓਮਕਾਰ ਸੂਦ ਬਹੋਨਾ   

Email: omkarsood4@gmail.com
Cell: +91 96540 36080
Address: 2467,ਐੱਸ.ਜੀ.ਐੱਮ.-ਨਗਰ
ਫ਼ਰੀਦਾਬਾਦ Haryana India 121001
ਓਮਕਾਰ ਸੂਦ ਬਹੋਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੁੜ ਕੇ ਸਾਉਣ ਮਹੀਨਾ ਆਇਆ !
ਕਿਣਮਿਣ ਕਣੀਆਂ ਨਾਲ ਲਿਆਇਆ !

ਠੰਡੀਆਂ-ਠੰਡੀਆਂ ਪੈਣ ਫ਼ੁਹਾਰਾਂ,
ਖਿੜ ਪਈਆਂ ਨੇ ਮੁੜ ਗੁਲਜ਼ਾਰਾਂ,
ਗਰਮੀ ਨੇ ਕੁਝ ਅਸਰ ਘਟਾਇਆ !
ਮੁੜ ਕੇ ਸਾਉਣ ਮਹੀਨਾ ਆਇਆ !!

ਹਰਿਆਲੀ ਵੀ ਖਿੜ-ਖਿੜ ਹੱਸੀ,
ਸਾਵਣ ਆਇਆ ਜਾਵੇ ਦੱਸੀ,
ਕਾਇਨਾਤ ਨੇ ਸ਼ੋਰ ਮਚਾਇਆ !
ਮੁੜ ਕੇ ਸਾਉਣ ਮਹੀਨਾ ਆਇਆ !

ਪਸ਼ੂ-ਪਰਿੰਦੇ ਗਰਕ ਰਹੇ ਸੀ,
ਗਰਮੀ ਦੇ ਨਾਲ ਤੜਪ ਰਹੇ ਸੀ,
ਸਭ ਨੇ ਰੱਬ ਦਾ ਸ਼ੁਕਰ ਮਨਾਇਆ !
ਮੁੜ ਕੇ ਸਾਉਣ ਮਹੀਨਾ ਆਇਆ !

ਠੰਡਾ ਮੌਸਮ ਭਰੇ ਹੁੰਗਾਰਾ,
ਕੁੜੀਆਂ ਦੇ ਲਈ ਤੀਜ ਸੰਧਾਰਾ,
ਪੇਕੇ ਤੋਂ ਚੱਲ ਸਹੁਰੇ ਆਇਆ !
ਮੁੜ ਕੇ ਸਾਉਣ ਮਹੀਨਾ ਆਇਆ !

ਫਸਲਾਂ ਵੀ ਲਹਿਰਾਵਣ ਲੱਗੀਆਂ,
ਭਿੰਨੀਆਂ-ਭਿੰਨੀਆਂ ਪੌਣਾ ਵਗੀਆਂ,
ਚਾਵਾਂ ਦਾ ਕਿਸੇ ਅੰਤ ਨਾ ਪਾਇਆ !
ਮੁੜ ਕੇ ਸਾਉਣ ਮਹੀਨਾ ਆਇਆ !

ਰਾਗ ਅਲਾਪੇ ਕੁਦਰਤ ਰਾਣੀ,
ਪੰਛੀ ਗਾਉਂਦੇ ਮਿੱਠੀ ਵਾਣੀ,
ਕਣੀਆਂ ਨੇ ਛਣਕਾਟਾ ਪਾਇਆ !
ਮੁੜ ਕੇ ਸਾਉਣ ਮਹੀਨਾ ਆਇਆ !

ਸ਼ਹਿਰਾਂ ਦੇ ਵਿੱਚ ਮੌਲੀਂ ਲੱਗਣ,
ਪਿੰਡਾਂ ਵਾਂਗੂੰ ਤੀਆਂ ਫੱਬਣ,
ਹਰ ਥਾਂ ਸਾਵਣ ਰੰਗ ਵਖਾਇਆ !
ਮੁੜ ਕੇ ਸਾਉਣ ਮਹੀਨਾ ਆਇਆ !

ਕੁਦਰਤ ਦਾ ਇਹ ਰੰਗ ਅਨੋਖਾ,
ਕਿਧਰੇ ਹਲਕਾ-ਕਿਧਰੇ ਚੋਖਾ,
ਕੇਹੀ ਕੁਦਰਤ ਦੀ ਇਹ ਮਾਇਆ !
ਮੁੜ ਕੇ ਸਾਉਣ ਮਹੀਨਾ ਆਇਆ !