ਦੋ ਪੱਤਰ ਅਨਾਰਾਂ ਦੇ
ਕਿਸਾਨ ਖ਼ੁਦਕੁਸ਼ੀਆਂ ਕਰਨ, ਵੇਖੋ ਕੰਮ
ਸਰਕਾਰਾਂ ਦੇ
ਇਥੇ ਫਸਲਾਂ ਦਾ ਮਿਲੇ ਮੁੱਲ ਨਾ
ਬੇਈਮਾਨੀ ਖੂਨ ਚੂਸਦੀ,ਇਹਦੀ
ਲੋਕਾਂ ਨੂੰ ਕੋਈ ਭੁੱਲ ਨਾ
ਨੰਨ੍ਹੀ ਛਾਂ ਦੀ ਹੈ ਪੱਤ ਰੁਲਦੀ
ਮੁਜ਼ਾਹਰੇ ਜਦੋਂ ਕਰਨ ਲੋਕੀਂ,
ਸਰਕਾਰਾਂ ਦੀ ਹੈ ਪੋਲ ਖੁਲ੍ਹਦੀ
ਨਹੀਓਂ ਸੱਚੇ ਨੂੰ ਨਿਆਂ ਮਿਲਦਾ
ਕਾਨੂੰਨ ਜਰਵਾਣਿਆਂ ਦਾ,
ਨੋਟਾਂ ਨਾਲ ਹੀ ਹੈ ਪੱਤਾ ਹਿੱਲਦਾ
ਮਿਲੇ ਨੌਕਰੀ ਚਹੇਤਿਆਂ ਨੂੰ
ਡਿਗਰੀਆਂ ਚੱਕੀ ਫਿਰਦੇ,
ਤਾਲੇ ਲੱਗਣ ਨਾ ਠੇਕਿਆਂ ਨੂੰ
ਗੁੰਡਾਗਰਦੀ ਦਾ ਬੋਲਬਾਲਾ
ਸਾਡੇ ਇਹ ਪੰਜਾਬ ਸੂਬੇ ਦਾ,
ਇੱਕੋ ਰੱਬ ਹੀ ਹੈ ਰਖਵਾਲਾ
ਬਿਜਲੀ ਬਣਦੀ ਪੰਜਾਬ ਵਿੱਚ ਜੀ
ਫਿਰ ਇਥੇ ਈ ਐ ਮਹਿੰਗੀ ਕਾਸਤੋਂ,
ਰਹਿੰਦੀ ਜਾਨਣ ਦੀ ਸਦਾ ਖਿੱਚ ਜੀ -ਇਥੇ ਈ ਐ
ਅਧੂਰੇ ਵਾਅਦੇ ਸਰਕਾਰਾਂ ਦੇ
ਚੇਤੇ ਆਉਂਦੇ ਸਾਲ ਆਖ਼ਰੀ,
ਪਹਿਲਾਂ ਬੁੱਲੇ ਲੁੱਟਣ ਬਹਾਰਾਂ ਦੇ
ਸਰਮਾਏਦਾਰਾਂ ਨੂੰ ਲੁਟਾਈ ਜਾਂਦਾ ਏ
ਦੇਸ਼ ਤਾਂ ਸੀ ਸੋਨੇ ਦੀ ਚਿੜੀ,
ਨਵੀਆਂ ਪਿਰਤਾਂ ਹੀ ਪਾਈ ਜਾਂਦਾ ਏ
ਕੀ ਬਾਣੀਏਂ ਨੂੰ ਦੋਸ਼ ਦੇਣਾ
ਖੋਟਾ ਪੈਸਾ ਵੀਰੋ ਆਪਦਾ,
ਇਹਨੇ ਫੱਟੀ ਨੂੰ ਹੀ ਪੋਚ ਦੇਣਾ
ਕਿਵੇਂ ਕਹੀਏ ਜੀ ਮਹਾਨ ਦੇਸ਼ ਨੂੰ
ਘਪਲੇ ਤੇ ਹੋਵੇ ਘਪਲਾ,
ਇਸੇ ਗੱਲ ਦੀ ਹੈ ਹਾਣ ਦੇਸ਼ ਨੂੰ
ਤੁਰੇ ਜਾਂਦੇ ਨੇ ਵਿਦੇਸ਼ਾਂ ਨੂੰ
ਮਿਹਨਤਾਂ ਦਾ ਮੁੱਲ ਨਾ ਮਿਲੇ,
ਤਾਹੀਂ ਛੱਡਦੇ ਨੇ ਦੇਸ਼ਾਂ ਨੂੰ
ਚੀਜਾਂ ਨਕਲੀ ਦਵਾਈਆਂ ਨਕਲੀ
ਰਿਸ਼ਵਤਖੋਰੀ ਚੱਲਦੀ,ਜੀਹਨੇ
ਨੱਪ ਲਈ ਐ ਗੱਲ ਅਸਲੀ
ਦੱਦਾਹੂਰੀਆ ਨਸ਼ੇੜੀ ਪੁੱਤ ਜੋ
ਅੱਖਾਂ ਛਮ ਛਮ ਰੋਂਦੀਆਂ,
ਜਦੋਂ ਪੱਟਦਾ ਓਹ ਮਾਂ ਦੀ ਗੁੱਤ ਓਹ