ਖ਼ਬਰਸਾਰ

  •    ਕੰਵਲਜੀਤ ਸਿੰਘ ਭੋਲਾ ਲੰਡੇ ਸਰਬਸੰਮਤੀ ਨਾਲ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਬਣੇ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮਹੀਨਾਵਾਰੀ ਮੀਟਿੰਗ / ਸਾਹਿਤ ਸਭਾ ਬਾਘਾ ਪੁਰਾਣਾ
  •    ਭਾਈ ਸਾਧੂ ਸਿੰਘ ਧੰਮੂ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਿਰਜਣਧਾਰਾ ਵੱਲੋਂ ਸਾਹਿਤ ਸਭਾ ਬਾਘਾਪੁਰਾਣਾ ਦਾ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਕਮਲਜੀਤ ਨੀਲੋਂ ਵਿਦਿਆਰਥੀਆਂ ਦੇ ਰੂ.ਬ.ਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਕਾਵਿ ਪੁਸਤਿਕ ਕਸਤੂਰੀ ਹੋਈ ਰਾਲੀਜ / ਸਾਹਿਤ ਸਭਾ ਬਾਘਾ ਪੁਰਾਣਾ
  •    'ਮਾਂ ਦੀ ਮਮਤਾ' ਦੀ ਘੁੰਡ ਚੁਕਾਈ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਧੂ ਰਾਮ ਲੰਗੇਆਣਾ ਨਾਲ ਰੂਬਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਚੋਣ ਨਿਸ਼ਾਨ ਗੁੱਲੀ ਡੰਡਾ, ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦਾ ਸਾਲਾਨਾ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਦੀ ਚੋਣ / ਸਾਹਿਤ ਸਭਾ ਬਾਘਾ ਪੁਰਾਣਾ
  •    'ਕਾਗਜ਼ਾਂ ਦੀ ਦਹਿਲੀਜ਼ ਤੇ' ਦੀ ਹੋਈ ਘੁੰਡ-ਚੁਕਾਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਚੋਣ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਗੁਰਮੇਜ ਸਿੰਘ ਗੇਜਾ ਲੰਗੇਆਣਾ ਨੂੰ ਅੰਤਿਮ ਵਿਦਾਇਗੀ / ਸਾਹਿਤ ਸਭਾ ਬਾਘਾ ਪੁਰਾਣਾ
  •    ਕਵੀ ਗੁਰਮੇਜ ਸਿੰਘ ਗੇਜਾ ਲੰਗੇਆਣਾ ਨਮਿੱਤ ਅੰਤਿਮ ਅਰਦਾਸ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮੀਟਿੰਗ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਰੂਬਰੂ ਅਤੇ ਪੁਸਤਕ ਰਿਲੀਜ ਸਮਾਗਮ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਵਰਾ ਪ੍ਰੀਵਾਰ ਵੱਲੋਂ ਸਵਰਗੀ ਹਜੂਰਾ ਸਿੰਘ ਸਿੱਧੂ ਯਾਦਗਰੀ ਵਜੀਫਾ ਸਕੀਮ ਸ਼ੁਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਵਰਾ ਪ੍ਰੀਵਾਰ ਵੱਲੋਂ ਨਵਜੰਮੇ ਪੋਤਰੇ ਦੀ ਖੁਸ਼ੀ ਚ ਸਵਰਗੀ ਹਜੂਰਾ ਸਿੰਘ ਸਿੱਧੂ ਯਾਦਗਰੀ ਵਜੀਫਾ ਸਕੀਮ ਸ਼ੁਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਜਗਜੀਤ ਸਿੰਘ ਬਾਵਰਾ ਅਤੇ ਪਵਨ ਗੁਲਾਟੀ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਹਰਵਿੰਦਰ ਸਿੰਘ ਰੋਡੇ ਨਾਲ ਰੂਬਰੂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਹਜੂਰਾ ਸਿੰਘ ਵੈਲਫੇਅਰ ਸੁਸਾਇਟੀ ਬਾਘਾ ਪੁਰਾਣਾ ਵੱਲੋਂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਸਵਰਗੀ ਮਲਕੀਤ ਸਿੰਘ ਬਰਾੜ ਦੀ ਪੁਸਤਕ 'ਨਿਸ਼ਾਨਾ' ਲੋਕ ਅਰਪਣ ਕੀਤੀ ਗਈ / ਸਾਹਿਤ ਸਭਾ ਬਾਘਾ ਪੁਰਾਣਾ
  •    ਪ੍ਰਸਿੱਧ ਲੇਖਿਕਾ ਪ੍ਰੀਤਮਾ ਦੁਮੇਲ ਦੀ ਪੁਸਤਕ 'ਬੇ- ਕਦਰੇ' ਹੋਈ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਕ੍ਰਿਸ਼ਨਾਂ ਰਾਣੀ ਪਹਿਲਾ ਯਾਦਗਾਰੀ ਪੁਰਸਕਾਰ ਉੱਘੇ ਵਿਅੰਗਕਾਰ ਐਮ. ਕੇ ਰਾਹੀ ਨੂੰ ਦਿੱਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਕਰਤਾਰ ਸਿੰਘ ਰੋਡੇ ਨਾਲ ਰੂ ਬਰੂ ਸਮਾਗਮ / ਸਾਹਿਤ ਸਭਾ ਬਾਘਾ ਪੁਰਾਣਾ
  •    ਪਿੰਡਾਂ - ਸ਼ਹਿਰਾਂ, ਕਸਬਿਆਂ ਵਿੱਚ ਪੰਜਾਬੀ ਲਾਇਬ੍ਰੇਰੀ ਦਾ ਹੋਣਾ ਅਤੀ ਜ਼ਰੂਰੀ ਹੈ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਹਾਸ ਵਿਅੰਗ ਅਕਾਦਮੀ ਦਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤਕਾਰ ਸ਼ਿਵ ਢਿੱਲੋਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਲਿਖਾਰੀ ਸਭਾ ਰਜਿ ਸਿਆਟਲ ਵੱਲੋਂ ਲਾਸਾਨੀ ਸ਼ਹਾਦਤ ਸਮਰਪਿਤ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਇਕੱਤਰਤਾ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਹਰਵਿੰਦਰ ਸਿੰਘ ਰੋਡੇ ਦੇ ਨਾਵਲ ' ਪੌੜੀ " ਉਪਰ ਵਿਚਾਰ ਗੋਸ਼ਟੀ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਡਾ ਸਾਧੂ ਰਾਮ ਲੰਗੇਆਣਾ ਦਾ ਬਰੈਂਪਟਨ ਵਿਖੇ ਵਿਸ਼ੇਸ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸੁਰਜੀਤ ਸੰਧੂ ਦੀ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਤਰਕਸ਼ੀਲ ਬਾਲ ਨਾਵਲ " ਭੂਤਾਂ ਦੇ ਸਿਰਨਾਵੇਂ " ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਮਾਜ ਸੇਵੀ ਮਾ. ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਰਜਿ ਬਾਘਾਪੁਰਾਣਾ ਦੀ ਚੋਣ ਸਰਬਸੰਮਤੀ ਨਾਲ ਹੋਈ / ਸਾਹਿਤ ਸਭਾ ਬਾਘਾ ਪੁਰਾਣਾ
  •    ਬਾਲ ਲੇਖਕ ਸਾਧੂ ਰਾਮ ਲੰਗੇਆਣਾ ਸਕੂਲੀ ਬੱਚਿਆਂ ਦੇ ਰੂਬਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਈਸ਼ਰ ਸਿੰਘ ਲੰਭਵਾਲੀ ਦੀ ਕਾਵਿ ਪੁਸਤਕ "ਤਿੜਕੇ ਚਾਨਣ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਗੁਰਦੇਵ ਸਿੰਘ ਬਰਾੜ ਦੀਆਂ ਦੋ ਪੁਸਤਕਾਂ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਨਾਵਲਕਾਰ ਪਰਮਜੀਤ ਰੋਡੇ ਨਾਲ ਰੂਬਰੂ ਕਰਵਾਇਆ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਮਹਾਨ ਖੋਜਾਰਥੀ ਮਾ ਬਿੱਕਰ ਸਿੰਘ ਭਲੂਰ ਨਾਲ ਰੂ -ਬਰੂ / ਸਾਹਿਤ ਸਭਾ ਬਾਘਾ ਪੁਰਾਣਾ
  •    ਸਤਿੰਦਰਜੀਤ ਸਿੰਘ ਸਿੱਧੂ ਬੱਚਿਆਂ ਦੇ ਰੂ ਬਰੂ ਹੋਏ / ਸਾਹਿਤ ਸਭਾ ਬਾਘਾ ਪੁਰਾਣਾ
  •    ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਸਾਵਣ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਜਸਵੀਰ ਭਲੂਰੀਆ ਦੀ ਬਾਲ ਪੁਸਤਕ "ਨਵੀਆਂ ਬਾਤਾਂ" ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਪੁਸਤਕ "ਚਿੜੀਆਂ ਬੋਲ ਪਈਆਂ" ਹੋਈ ਲੋਕ ਅਰਪਣ / ਸਾਹਿਤ ਸਭਾ ਬਾਘਾ ਪੁਰਾਣਾ
  •    ਸਭਾ ਦੇ ਮੁੱਢਲੇ ਅਤੇ ਸੀਨੀਅਰ 16 ਮੈਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਸ੍ਰ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ / ਸਾਹਿਤ ਸਭਾ ਬਾਘਾ ਪੁਰਾਣਾ
  •    ਪ੍ਰਵਾਸੀ ਪੰਜਾਬੀ ਸਾਹਿਤਕਾਰ ਜਗਜੀਤ ਸਿੰਘ ਬਾਵਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  •    ਡਾ ਸਾਧੂ ਰਾਮ ਲੰਗੇਆਣਾ ਦਾ ਸਨਮਾਨ ਕੀਤਾ ਗਿਆ / ਸਾਹਿਤ ਸਭਾ ਬਾਘਾ ਪੁਰਾਣਾ
  • ਸੁਰਜੀਤ ਸੰਧੂ ਦੀ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਲੋਕ ਅਰਪਣ (ਖ਼ਬਰਸਾਰ)


    ਬਾਘਾਪੁਰਾਣਾ ,,,,ਸਾਹਿਤ ਸਭਾ ਰਜਿ. ਬਾਘਾਪੁਰਾਣਾ ਵੱਲੋਂ ਭਾਈ ਦਰਬਾਰੀ ਦਾਸ ਪਬਲਿਕ ਸਕੂਲ ਪਿੰਡ ਵੈਰੋਕੇ ਵਿਖੇ ਪੰਜਾਬੀ ਦੇ ਉੱਘੇ ਬਾਲ ਸਾਹਿਤ ਲੇਖਕ ਸੁਰਜੀਤ ਸੰਧੂ (ਆਸਟ੍ਰੇਲੀਆ) ਵਾਸੀ ਅਜੀਤਵਾਲ ਦੀ ਨਵ ਪ੍ਰਕਾਸ਼ਿਤ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਲੋਕ ਅਰਪਣ ਕਰਨ ਸਬੰਧੀ ਇੱਕ ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਦੀ ਪ੍ਰਧਾਨਗੀ ਹੇਠ ਨਗਰ ਨਿਵਾਸੀ ਅਤੇ ਸਰਪੰਚ ਸਰਬਜੀਤ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵੈਰੋਕੇ ਦੇ ਪੂਰਨ ਸਹਿਯੋਗ ਨਾਲ ਕਰਵਾਇਆ ਗਿਆ । ਸਮਾਗਮ ਵਿੱਚ  ਸਟੇਟ ਅਤੇ ਨੈਸ਼ਨਲ ਐਵਾਰਡੀ ਆਧਿਆਪਕ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਮਰੀਕ ਸਿੰਘ ਤਲਵੰਡੀ ਬਤੌਰ ਮੁੱਖ ਮਹਿਮਾਨ ਵਜੋਂ ਅਤੇ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ, ਸਰਪੰਚ ਸਰਬਜੀਤ ਸਿੰਘ,ਡਾ ਸੁਰਜੀਤ ਸਿੰਘ ਦੌਧਰ , ਸੁਖਮੰਦਰ ਸਿੰਘ ਛਿੰਦਾ, ਸੁਰਜੀਤ ਸੰਧੂ ਆਸਟ੍ਰੇਲੀਆ ,ਬਾਪੂ  ਅਜਮੇਰ ਸਿੰਘ, ਮਾਤਾ ਹਰਜੀਤ ਕੌਰ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਵਿੱਚ ਜਸਵੀਰ ਸ਼ਰਮਾਂ ਦੱਦਾਹੂਰ, ਬੱਚੀ ਤਰਨਪ੍ਰੀਤ ਕੌਰ ਵੱਲੋਂ ਸਵਾਗਤੀ ਗੀਤ ਪੇਸ਼ ਕੀਤੇ ਗਏ।ਇਸ ਦੇ ਨਾਲ ਹੀ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਸਟੇਜ ਸਕੱਤਰ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਮਾਗਮ ਦੇ ਮੁੱਖ ਮਹਿਮਾਨ ਅਮਰੀਕ ਸਿੰਘ ਤਲਵੰਡੀ ਅਤੇ ਪੁਸਤਕ ਰਚੇਤਾ ਸੁਰਜੀਤ ਸੰਧੂ ਦੇ ਗਲ਼ਾਂ ਵਿਚ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਗਿਆ।
     ਉਪਰੰਤ ਹਾਜ਼ਰ ਉਕਤ ਪ੍ਰਧਾਨਗੀ ਮੰਡਲ ਵੱਲੋਂ ਸੁਰਜੀਤ ਸੰਧੂ ਆਸਟ੍ਰੇਲੀਆ ਦੀ ਦੂਸਰੀ ਬਾਲ ਸਾਹਿਤ ਪੁਸਤਕ "ਬਾਲ ਪਿਆਰੇ" ਨੂੰ ਲੋਕ ਅਰਪਣ ਕੀਤਾ ਗਿਆ। ਉਪਰੰਤ ਅਮਰੀਕ ਸਿੰਘ ਤਲਵੰਡੀ,ਡਾ ਸੁਰਜੀਤ ਸਿੰਘ ਦੌਧਰ, ਯਸ਼ ਚਟਾਨੀ, ਦਵਿੰਦਰ ਬਰਨਾਲਾ, ਸਰਪੰਚ ਸਰਬਜੀਤ ਸਿੰਘ ਵੱਲੋਂ ਸੁਰਜੀਤ ਸੰਧੂ ਦੇ ਵਿਦੇਸ਼ਾਂ ਵਿੱਚ ਬੈਠ ਕੇ ਵੀ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਨ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਇਸ ਕਾਰਜ ਦੀ ਖ਼ੂਬ ਸ਼ਬਦਾਂ ਵਿਚ ਜ਼ੋਰਦਾਰ ਪ੍ਰਸੰਸਾ ਕਰਦਿਆਂ ਲੇਖਕ ਨੂੰ ਹਾਰਦਿਕ ਵਧਾਈ ਦਿੱਤੀ ਗਈ ਅਤੇ ਨਾਲੋਂ ਨਾਲ ਹੀ ਸਾਹਿਤ ਨਾਲੋਂ ਟੁੱਟਦੇ ਜਾ ਰਹੇ ਪਾਠਕਾਂ, ਦੇਸ਼ ਅੰਦਰ ਦਿਨੋਂ ਦਿਨ ਵਧਦਾ ਜਾ ਰਿਹਾ ਨਸ਼ਿਆਂ ਦਾ ਪ੍ਰਕੋਪ, ਅਲੋਪ ਹੁੰਦਾ ਜਾ ਰਿਹਾ ਸਾਡਾ ਸੱਭਿਆਚਾਰ ਵਿਰਸਾ ਅਤੇ ਬੱਚਿਆਂ ਵਿਚਕਾਰ ਵਧ ਰਹੇ ਮੋਬਾਈਲ ਕਲਚਰ ਉਪਰ ਡੂੰਘੇ ਵਿਚਾਰ ਪੇਸ਼ ਕਰਦਿਆਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਸੁਰਜੀਤ ਸੰਧੂ ਆਸਟ੍ਰੇਲੀਆ ਵੱਲੋਂ ਆਪਣੇ ਨਾਨਕੇ ਪਿੰਡ ਵੈਰੋਕੇ ਅਤੇ ਆਪਣੇ ਸਾਹਿਤਕ ਸਫ਼ਰ, ਪ੍ਰਵਾਸੀ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਅਤੇ ਆਪਣੀਆਂ ਕੁਝ ਰਚਨਾਵਾਂ ਪੇਸ਼ ਕੀਤੀਆਂ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਧਰਮਪਤਨੀ ਹਰਜੀਤ ਕੌਰ ਆਸਟ੍ਰੇਲੀਆ ਵੀ ਬਾਲ ਸਾਹਿਤ ਲੇਖਿਕਾ ਹੈ ਜੋ ਆਪਣੀ ਇੱਕ ਪੁਸਤਕ "ਵੱਡੇ ਵੱਡੇ ਸੁਪਨੇ" ਲੋਕ ਕਚਹਿਰੀ ਵਿੱਚ ਪੇਸ਼ ਕਰ ਚੁੱਕੀ ਹੈ ਅਤੇ ਉਹ ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਮੁਫ਼ਤ ਪੰਜਾਬੀ ਸਿੱਖਿਆ ਦੇ ਰਹੇ ਹਨ। ਇਸ ਦੇ ਨਾਲ ਹੋਏ ਕਵੀ ਦਰਬਾਰ ਵਿਚ  ਹਾਜ਼ਰ ਲੇਖਕਾਂ ਕੰਵਲਜੀਤ ਭੋਲਾ ਲੰਡੇ, ਸਾਗਰ ਸਫ਼ਰੀ, ਸਤਪਾਲ ਕਿੰਗਰਾ, ਜਗਦੀਸ਼ ਪ੍ਰੀਤਮ, ਕੁਲਵੰਤ ਸਰੋਤਾ ਬਰੀਵਾਲਾ,ਦਾ ਉਕਟੋ ਆਊਲ, ਮੁਕੰਦ ਕਮਲ, ਜਗਸੀਰ ਬਰਾੜ ਕੋਟਲਾ, ਜਸਕਰਨ ਲੰਡੇ, ਅਵਤਾਰ ਬਰਾੜ ਲੰਡੇ,ਡਾ ਸਾਧੂ ਰਾਮ ਲੰਗੇਆਣਾ,ਮਾ ਸ਼ਮਸ਼ੇਰ ਸਿੰਘ, ਬਲਵਿੰਦਰ ਕੈਂਥ ਮੋਗਾ, ਜਸਵੰਤ ਜੱਸੀ, , ਲਖਵੀਰ ਕੋਮਲ, ਪੱਤਰਕਾਰ ਕਰਮ ਸੰਧੂ,ਮਾ ਬਲਜੀਤ ਬਰਾੜ,ਬੰਤ ਸਿੰਘ ਬੁਰਜ ਥਰੋੜ,ਗੋਰਾ ਬਾਘਾਪੁਰਾਣਾ ਵੱਲੋਂ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ ਅਤੇ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਦਿੱਤਾ ਗਿਆ। ਲੇਖਕ ਵੱਲੋਂ ਇਹ ਪੁਸਤਕ ਆਪਣੇ ਨਾਨਾ ਮੇਹਰ ਸਿੰਘ ਮੱਲ,ਨਾਨੀ ਬਸੰਤ ਕੌਰ ਅਤੇ ਮਾਮਾ ਮਲਕੀਤ ਸਿੰਘ ਜੀ ਨੂੰ ਸਮਰਪਿਤ ਕੀਤੀ ਗਈ ਹੈ।
     
    ਡਾ ਸਾਧੂ ਰਾਮ ਲੰਗੇਆਣਾ