ਛੱਡ ਹਿੰਮਤ ਤੇ ਦਲੇਰੀ ਮੈਂ।
ਤੱਕੀ ਰਹਿਮਤ,ਸਦਾ ਤੇਰੀ ਮੈਂ।
ਜੋ ਸੋਚਿਆ,ਕਰ ਨਾ ਪਾਇਆ,
ਕਰਦਾ ਰਿਹਾ ,ਮੇਰੀ ਮੇਰੀ ਮੈਂ।
ਜੋ ਬੀਜਿਆ ਮੈਨੇ,ਵੱਢਿਆ ਏ।
ਔਖੇ ਵੇਲੇ ਪੱਲਾ,ਅੱਡਿਆ ਏ।
ਕਰ ਰਹਿਮਤ,ਕਾਰਜ ਸਾਰੇ,
ਹਰਦਮ ਰਾਸ ਕਰਾਈ।
ਪੈ ਜਾਵੇ, ਮੁੱਲ ਮਿਹਨਤ ਦਾ,
ਹਰਦਮ ਪਾਸ ਕਰਾਈ।
ਦਾਤਾ ਜੀ ਚੰਗੇ ਭਾਗ ਮੇਰੇ,
ਚੱਲ ਦਰ ਤੇਰੇ ਆਇਆ।
ਭਟਕਦੇ ਮਨ ਮੇਰੇ ਦਾਤਾ ਜੀ,
ਸੁੱਖ ਚੈਨ ਸਭ ਏ ਪਾਇਆ।
ਕੱਖਾਂ ਵਾਂਗੂੰ ਰੁੱਲਦਾ ਫਿਰਦਾ ਸੀ,
ਨਾ ਬਾਂਹ ਕਿਸੇ ਫੜ੍ਹਾਈ।
ਸਿਰ ਪਈ ਤੇ ਅੰਗੀ ਸੰਗੀ,
ਕੋਈ ਨਾ ਹੋਇਆ ਸਹਾਈ।
ਦਾਤਾ ਜੀ ਚੰਗੇ ਭਾਗ ਮੇਰੇ,
ਜੋ ਚੱਲ ਦਰ ਆਇਆ।
ਭਟਕਦੇ ਮਨ ਮੇਰੇ ਨੇ ਦਾਤਾ ਜੀ,
ਸੁੱਖ ਚੈਨ ਸਭ ਪਾਇਆ।