ਹੱਕਾਂ ਦੀ ਖ਼ਾਤਰ (ਕਵਿਤਾ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



ਐਵੇ ਨੀ ਚਾਨਣ ਵੰਡ ਹੁੰਦਾ,
ਬਣ ਬੱਤੀ ਜਲਣਾ ਪੈਂਦਾ ਹੈ।
ਫੇਰ ਤੱਤੀਆਂ ਠੰਢੀਆਂ ਵਾਵਾਂ ਨੂੰ,
ਪਿੰਡੇ ਤੇ ਝੱਲਣਾ ਪੈਂਦਾ ਹੈ।

ਚੜ੍ਹ ਕੇ ਆਉਣ ਤੂਫ਼ਾਨ ਜਿਹੜੇ,
ਉਹਨਾਂ ਨੂੰ ਵੀ ਠੱਲਣਾ ਪੈਂਦਾ ਹੈ।
ਇੱਥੇ ਕੋਈ ਨੀ ਦਿੰਦਾ ਹੱਕ ਕਿਸੇ,
ਹੱਕ ਅੱਗੇ ਆ ਮੰਗਣਾ ਪੈਦਾ ਹੈ।

ਇਹ ਜ਼ਬਰ ਜ਼ੁਲਮ ਦਾ ਕਿਲ੍ਹਾ ਜੋ ,
ਕਰ ਜਿਗਰਾ ਢਾਹੁਣਾ ਪੈਦਾ ਹੈ।
ਇਹ ਤੋੜਨ ਲਈ ਜ਼ੰਜੀਰਾਂ ਨੂੰ,
ਹਾਕਮ ਨਾਲ ਖਹਿਣਾ ਪੈਂਦਾ ਹੈ।

ਕਰ ਉੱਚੀ ਧੌਣ ਜਿਉਣ ਲਈ,
ਫੇਰ ਖੰਡੇ ਤੇ ਨੱਚਣਾ ਪੈਂਦਾ ਹੈ।
ਜਦੋਂ ਡਾਕੇ ਹੱਕਾਂ ਤੇ ਪੈਣ ਲੱਗਣ,
ਬਣ ਨਲੂਆ ਡੱਕਣਾ ਪੈਂਦਾ ਹੈ।

ਹੱਕ ਲੈ ਕੇ ਮੁੜਨਾ ਘਰ ਵੱਲ ਨੂੰ,
ਘਰ ਆਪਣਾ ਛੱਡਣਾ ਪੈਂਦਾ ਹੈ।
ਇੱਥੇ ਇੱਜ਼ਤ ਨਾਲ ਜਿਊਣ ਲਈ,
ਨਾਇਬ ਸੜਕਾਂ ਤੇ ਸੌਣਾ ਪੈਂਦਾ ਹੈ