ਅਸਲੀ ਹੱਕਦਾਰ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪਿੰਡ ਦੇ ਮਸਲੇ ਥਾਣੇ ਵਿੱਚ ਜੋ ਜਾਣ ਨਹੀਂ ਦਿੰਦਾ।
ਨਸ਼ਾ ਪੱਤਾ ਵੀ ਲੋਕਾਂ ਨੂੰ ਜੋ ਖਾਣ ਨਹੀਂ ਦਿੰਦਾ।।
ਰਾਹ ਨੀ ਛੱਡਦਾ ਜਿਹੜਾ ਵੀ ਕਦੇ ਆਪਣੀ ਨੇਕੀ ਦਾ।
ਹੱਕਦਾਰ ਹੈ ਓਹ ਅਸਲੀ ਪਿੰਡ ਦੀ ਸਰਪੰਚੀ ਦਾ।।
੧ਪਿੰਡ ਵਿੱਚ ਕਿਸੇ ਪੱਖੋਂ ਵੀ,ਆਉਣ ਨਾ ਦੇਵੇ ਘਾਟ ਕੋਈ।
ਵੈਰ ਵਰੋਧ ਨਾ ਰੱਖੇ ਤੇ ਨਾ,ਲਾਗ ਡਾਟ ਕੋਈ।।
ਜੋ ਦਿਲ ਵੀ ਜਿੱਤਣਾ ਜਾਣਦਾ ਹੋਵੇ,ਬੰਦੇ ਕਲੇਸ਼ੀ ਦਾ -----
ਹੱਕਦਾਰ ਹੈ ਓਹ,,,,
੨ਬਦਲ ਦੇਵੇ ਨੁਹਾਰ ਤੇ ਪਿੰਡ ਨੂੰ,ਨਵੀਂ ਜੋ ਦਿੱਖ ਦੇਵੇ।
ਪਿੰਡ ਦੀ ਨੌਜਵਾਨੀ ਦਾ,ਸੰਵਾਰ ਭਵਿੱਖ ਦੇਵੇ।।
ਵਰਤੋਂ ਕਰੇ ਜੋ ਸਹੀ ਪਿੰਡ ਲਈ ਮਿਲੀ ਕਰੰਸੀ ਦਾ -----
ਹੱਕਦਾਰ ਹੈ ਓਹ,,,,,,
੩ਬੀਬੀਆਂ ਭੈਣਾਂ ਨੂੰ ਵੀ ਓਹ ਬਣਦਾ ਸਤਿਕਾਰ ਦੇਵੇ।
ਪਿੰਡ ਨਮੂਨੇ ਦਾ ਬਣਾ ਕੇ ਕਰ ਸੁਧਾਰ ਦੇਵੇ।।
ਪਰਦਾ ਫਾਸ਼ ਕਰੇ ਜੋ ਸੂਹ ਲੈਣ ਆਏ ਭੇਤੀ ਦਾ------ 
ਹੱਕਦਾਰ ਹੈ ਓਹ,,,,,,
੪ਭਾਈਚਾਰੇ ਤੇ ਪਿੱਡ ਵਿੱਚ ਰੱਖੇ ਬਣਾ ਕੇ ਏਕਾ ਜੋ।
ਬੱਚੇ ਬੁੱਢੇ ਦੇ ਦਿਲ ਵਿਚੋਂ ਕੱਢ ਦੇਵੇ ਭੁਲੇਖਾ ਜੋ।।
ਦੱਦਾਹੂਰੀਆ ਪੈਸਾ ਖਾਣ ਨਾ ਦੇਵੇ ਜੋ ਜ਼ਮੀਨ ਪੰਚੈਤੀ ਦਾ------
ਹੱਕਦਾਰ ਹੈ ਓਹ,,,,,,,